Children's Day 2021: ਅੱਜ ਮਨਾਇਆ ਜਾਵੇਗਾ ਬਾਲ ਦਿਵਸ, ਜਾਣੋ ਇਤਿਹਾਸ ਤੇ ਇਸ ਦਿਨ ਦਾ ਮਹੱਤਵ
ਬਾਲ ਦਿਵਸ ਹਰ ਸਾਲ 14 ਨਵੰਬਰ ਨੂੰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। 1889 ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ। ਉਹ ਬੱਚਿਆਂ ਦਾ ਬਹੁਤ ਸ਼ੌਕੀਨ ਸਨ। ਇਸ ਕਾਰਨ ਬੱਚੇ ਉਨ੍ਹਾਂ ਨੂੰ ਚਾਚਾ ਨਹਿਰੂ ਕਹਿੰਦੇ ਹਨ। ਨਹਿਰੂ ਕਹਿੰਦੇ ਸਨ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਲਈ ਉਨ੍ਹਾਂ ਨੂੰ ਪਿਆਰ ਅਤੇ ਦੇਸ਼ ਭਗਤੀ ਦੀ ਲੋੜ ਹੈ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਬਾਲ ਦਿਵਸ ਮੌਕੇ ਸਕੂਲਾਂ ਵਿਚ ਪ੍ਰੋਗਰਾਮ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਦਿਨ ਬੱਚਿਆਂ ਨੂੰ ਮਿਠਾਈਆਂ, ਟੌਫ਼ੀਆਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ।
Publish Date: Wed, 10 Nov 2021 01:09 PM (IST)
Updated Date: Sun, 14 Nov 2021 11:41 AM (IST)
ਨਈਂ ਦੁਨੀਆ : ਬਾਲ ਦਿਵਸ ਹਰ ਸਾਲ 14 ਨਵੰਬਰ ਨੂੰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। 1889 ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ। ਉਹ ਬੱਚਿਆਂ ਦਾ ਬਹੁਤ ਸ਼ੌਕੀਨ ਸਨ। ਇਸ ਕਾਰਨ ਬੱਚੇ ਉਨ੍ਹਾਂ ਨੂੰ ਚਾਚਾ ਨਹਿਰੂ ਕਹਿੰਦੇ ਹਨ। ਨਹਿਰੂ ਕਹਿੰਦੇ ਸਨ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਲਈ ਉਨ੍ਹਾਂ ਨੂੰ ਪਿਆਰ ਅਤੇ ਦੇਸ਼ ਭਗਤੀ ਦੀ ਲੋੜ ਹੈ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਬਾਲ ਦਿਵਸ ਮੌਕੇ ਸਕੂਲਾਂ ਵਿਚ ਪ੍ਰੋਗਰਾਮ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਦਿਨ ਬੱਚਿਆਂ ਨੂੰ ਮਿਠਾਈਆਂ, ਟੌਫ਼ੀਆਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ।
ਬਾਲ ਦਿਵਸ ਭਾਰਤ ਵਿਚ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। 27 ਮਈ 1964 ਨੂੰ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਬੱਚਿਆਂ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦੇਖਦੇ ਹੋਏ, ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਰ ਸਾਲ 14 ਨਵੰਬਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਬਾਲ ਦਿਵਸ ਮਨਾਇਆ ਜਾਵੇਗਾ। ਉਹ ਸਮਾਗਮ ਕਰਵਾਏ ਜਾਣਗੇ।
ਬਾਲ ਦਿਵਸ ਦਾ ਇਤਿਹਾਸ
ਬਾਲ ਦਿਵਸ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਮਿਤੀਆਂ ਨੂੰ ਮਨਾਇਆ ਜਾਂਦਾ ਹੈ। ਭਾਰਤ ਵਿਚ ਬਾਲ ਦਿਵਸ 1964 ਵਿਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਮਨਾਇਆ ਜਾਣ ਲੱਗਾ। ਭਾਵੇਂ ਬਾਲ ਦਿਵਸ 1925 ਤੋਂ ਮਨਾਇਆ ਜਾਣ ਲੱਗਾ ਪਰ ਸੰਯੁਕਤ ਰਾਸ਼ਟਰ ਨੇ ਇਸ ਨੂੰ 20 ਨਵੰਬਰ 1954 ਨੂੰ ਮਨਾਉਣ ਦਾ ਐਲਾਨ ਕੀਤਾ ਸੀ।
ਬਾਲ ਦਿਵਸ 'ਤੇ ਕੀ ਕੀਤਾ ਜਾਂਦਾ ਹੈ
ਬਾਲ ਦਿਵਸ 'ਤੇ ਸਕੂਲ ਵਿਚ ਛੁੱਟੀ ਨਹੀਂ ਹੁੰਦੀ ਪਰ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਦਿਨ ਸਕੂਲਾਂ ਵਿਚ ਪੜ੍ਹਾਈ ਨਹੀਂ ਹੁੰਦੀ। ਕਈ ਸਕੂਲ ਇਸ ਦਿਨ ਬੱਚਿਆਂ ਨੂੰ ਪਿਕਨਿਕ 'ਤੇ ਲੈ ਜਾਂਦੇ ਹਨ।