- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰਧਾਮ ਲਈ ਹੁਣ ਤਕ 17.87 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਮੌਨਸੂਨ ਦੌਰਾਨ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਕਈ ਦਿਨਾਂ ਤਕ ਰਸਤੇ ਬੰਦ ਰਹਿਣ ਦੇ ਬਾਵਜੂਦ ਪਿਛਲੇ ਸਾਲ ਚਾਰਧਾਮ 'ਚ 48.32 ਲੱਖ ਯਾਤਰੀਆਂ ਨੇ ਦਰਸ਼ਨ ਕੀਤੇ ਸਨ। ਰਿਸ਼ੀਕੇਸ਼ ਤੇ ਹਰਿਦੁਆਰ 'ਚ ਆਫਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ। ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾਵਾਂ ਦੀ ਬੁਕਿੰਗ 15 ਜੂਨ ਤਕ ਫੁੱਲ ਹੈ।

ਆਨਲਾਈਨ ਡੈਸਕ, ਉੱਤਰਾਖੰਡ : ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਰਿਸ਼ੀਕੇਸ਼ ਟ੍ਰਾਂਜ਼ਿਟ ਕੈਂਪ 'ਚ ਚਾਰਧਾਮ ਯਾਤਰਾ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਨੇ ਯਾਤਰੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਧਾਮਾਂ ਲਈ ਰਵਾਨਾ ਕੀਤਾ। 19 ਅਪ੍ਰੈਲ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਸਭ ਤੋਂ ਪਹਿਲਾਂ ਯਮੁਨੋਤਰੀ-ਗੰਗੋਤਰੀ ਦੇ ਕਪਾਟ ਖੁੱਲ੍ਹਣਗੇ। ਆਉਣ ਵਾਲੇ ਛੇ ਮਹੀਨਿਆਂ ਤਕ ਸ਼ਰਧਾਲੂ ਇੱਥੇ ਦਰਸ਼ਨ ਕਰ ਸਕਣਗੇ। ਉੱਥੇ ਹੀ ਕੇਦਾਰਨਾਥ ਦੇ ਕਿਵਾੜ 22 ਅਪ੍ਰੈਲ ਅਤੇ ਬਦਰੀਨਾਥ ਦੇ ਕਿਵਾੜ 23 ਅਪ੍ਰੈਲ ਨੂੰ ਖੁੱਲ੍ਹਣਗੇ।
ਚਾਰਧਾਮ ਲਈ ਹੁਣ ਤਕ 17.87 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਮੌਨਸੂਨ ਦੌਰਾਨ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਕਈ ਦਿਨਾਂ ਤਕ ਰਸਤੇ ਬੰਦ ਰਹਿਣ ਦੇ ਬਾਵਜੂਦ ਪਿਛਲੇ ਸਾਲ ਚਾਰਧਾਮ 'ਚ 48.32 ਲੱਖ ਯਾਤਰੀਆਂ ਨੇ ਦਰਸ਼ਨ ਕੀਤੇ ਸਨ। ਰਿਸ਼ੀਕੇਸ਼ ਤੇ ਹਰਿਦੁਆਰ 'ਚ ਆਫਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ। ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾਵਾਂ ਦੀ ਬੁਕਿੰਗ 15 ਜੂਨ ਤਕ ਫੁੱਲ ਹੈ।
ਪ੍ਰਵੇਸ਼ 'ਤੇ ਫੈਸਲਾ: ਬਦਰੀਨਾਥ-ਕੇਦਾਰਨਾਥ ਧਾਮ ਵਿੱਚ ਗੈਰ-ਹਿੰਦੂਆਂ ਦੇ ਪ੍ਰਵੇਸ਼ 'ਤੇ ਰੋਕ ਰਹੇਗੀ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ (BKTC) ਨੇ ਬਜਟ ਮੀਟਿੰਗ 'ਚ ਇਹ ਪ੍ਰਸਤਾਵ ਪਾਸ ਕੀਤਾ ਸੀ। ਗੰਗੋਤਰੀ-ਯਮੁਨੋਤਰੀ 'ਚ ਵੀ ਗੈਰ-ਸਨਾਤਨੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾਈ ਗਈ ਹੈ।
ਪੰਚਗਵਯ ਲਾਜ਼ਮੀ: ਸ਼ਰਧਾਲੂਆਂ ਨੂੰ ਮੰਦਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੰਚਗਵਿਅ (ਦੁੱਧ, ਦਹੀਂ, ਘਿਓ, ਗਊ-ਮੂਤਰ, ਗੋਹਾ) ਗ੍ਰਹਿਣ ਕਰਨਾ ਲਾਜ਼ਮੀ ਹੋਵੇਗਾ।
ਮੋਬਾਈਲ ਅਤੇ ਫੋਟੋਗ੍ਰਾਫੀ 'ਤੇ ਪਾਬੰਦੀ: ਦੋਵਾਂ ਮੰਦਰਾਂ ਦੇ 50 ਤੋਂ 60 ਮੀਟਰ ਦੇ ਘੇਰੇ ਵਿੱਚ ਫੋਟੋਗ੍ਰਾਫੀ, ਵੀਡੀਓਗ੍ਰਾਫੀ ਅਤੇ ਮੋਬਾਈਲ ਦੀ ਵਰਤੋਂ ਪੂਰੀ ਤਰ੍ਹਾਂ ਵਰਜਿਤ ਰਹੇਗੀ। ਮੋਬਾਈਲ ਰੱਖਣ ਲਈ ਲਾਕਰ ਰੂਮ ਮੁਹੱਈਆ ਕਰਵਾਏ ਜਾਣਗੇ।
ਦਰਸ਼ਨ ਦੀ ਗਿਣਤੀ: ਸਰਕਾਰ ਨੇ ਇਸ ਵਾਰ ਪ੍ਰਤੀ ਦਿਨ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਹੈ।
ਪੂਜਾ ਫੀਸ 'ਚ ਵਾਧਾ: ਬਦਰੀਨਾਥ ਧਾਮ 'ਚ ਸ੍ਰੀਮਦ ਭਾਗਵਤ ਕਥਾ ਕਰਵਾਉਣ ਲਈ 1 ਲੱਖ ਰੁਪਏ ਅਤੇ ਕੇਦਾਰਨਾਥ ਧਾਮ 'ਚ ਦਿਨ ਭਰ ਦੀ ਪੂਜਾ ਲਈ 51 ਹਜ਼ਾਰ ਰੁਪਏ ਫੀਸ ਦੇਣੀ ਪਵੇਗੀ। ਕੇਦਾਰਨਾਥ ਵਿੱਚ ਵਿਸ਼ੇਸ਼ ਪੂਜਾ ਰਾਤ ਨੂੰ ਹੋਵੇਗੀ, ਜਦਕਿ ਦਿਨ ਵੇਲੇ ਆਮ ਦਰਸ਼ਨ ਹੋਣਗੇ।