ਸਪਲੀਮੈਂਟਰੀ ਗਰਾਂਟ ਦੇ ਦੂਜੇ ਬੈਚ ਦੀ ਮੰਗ ’ਤੇ ਚਰਚਾ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਇਸ ਫੰਡ ਦੇ ਨਿਰਮਾਣ ਜਾਂ ਹੋਰ ਕਾਰਨਾਂ ਕਰ ਕੇ ਵੀ ਦੇਸ਼ ਦੇ ਰਾਜਕੋਸ਼ੀ ਘਾਟੇ ਵਿਚ ਵਾਧਾ ਨਹੀਂ ਹੋਵੇਗਾ ਅਤੇ ਚਾਲੂ ਵਿੱਤੀ ਸਾਲ ਵਿਚ ਰਾਜਕੋਸ਼ੀ ਘਾਟੇ ਦਾ ਟੀਚਾ ਜੀਡੀਪੀ ਦਾ 4.4 ਫ਼ੀਸਦੀ ਹੀ ਰਹੇਗਾ। ਸਪਲੀਮੈਂਟਰੀ ਗਰਾਂਟ ਦੇ ਦੂਜੇ ਪੜਾਅ ਦੀ ਮੰਗ ਨੂੰ ਲੋਕ ਸਭਾ ਵਿਚ ਪਾਸ ਕਰ ਦਿੱਤਾ ਗਿਆ।

ਜਾਗਰਣ ਬਿਊਰੋ, ਨਵੀਂ ਦਿੱਲੀ : ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਪੈਦਾ ਹੋਣ ਵਾਲੇ ਕਿਸੇ ਵੀ ਵਿੱਤੀ ਸੰਕਟ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ’ਚ ਦੱਸਿਆ ਕਿ ਜੰਗ ਕਾਰਨ ਜਾਰੀ ਸੰਕਟ ਨੂੰ ਦੇਖਦਿਆਂ ਇਕ ਲੱਖ ਕਰੋੜ ਰੁਪਏ ਦਾ ਆਰਥਿਕ ਸਥਿਰਤਾ ਫੰਡ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫੰਡ ਦੀ ਵਰਤੋਂ ਜੰਗ ਕਾਰਨ ਹੋਣ ਵਾਲਾ ਆਰਥਿਕ ਰੇੜਕਾ ਦੂਰ ਕਰਨ ਵਿਚ ਕੀਤੀ ਜਾਵੇਗੀ। ਸਪਲੀਮੈਂਟਰੀ ਗਰਾਂਟ ਦੇ ਦੂਜੇ ਬੈਚ ਦੀ ਮੰਗ ’ਤੇ ਚਰਚਾ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਇਸ ਫੰਡ ਦੇ ਨਿਰਮਾਣ ਜਾਂ ਹੋਰ ਕਾਰਨਾਂ ਕਰ ਕੇ ਵੀ ਦੇਸ਼ ਦੇ ਰਾਜਕੋਸ਼ੀ ਘਾਟੇ ਵਿਚ ਵਾਧਾ ਨਹੀਂ ਹੋਵੇਗਾ ਅਤੇ ਚਾਲੂ ਵਿੱਤੀ ਸਾਲ ਵਿਚ ਰਾਜਕੋਸ਼ੀ ਘਾਟੇ ਦਾ ਟੀਚਾ ਜੀਡੀਪੀ ਦਾ 4.4 ਫ਼ੀਸਦੀ ਹੀ ਰਹੇਗਾ। ਸਪਲੀਮੈਂਟਰੀ ਗਰਾਂਟ ਦੇ ਦੂਜੇ ਪੜਾਅ ਦੀ ਮੰਗ ਨੂੰ ਲੋਕ ਸਭਾ ਵਿਚ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਵਿਚ ਸਰਕਾਰ 2.81 ਲੱਖ ਕਰੋੜ ਰੁਪਏ ਵਾਧੂ ਖ਼ਰਚ ਕਰਨ ਵਿਚ ਸਮਰੱਥ ਹੋਵੇਗੀ।
ਸੀਤਾਰਮਨ ਨੇ ਕਿਹਾ ਕਿ ਜੰਗ ਕਾਰਨ ਕਿਸੇ ਵੀ ਤਰ੍ਹਾਂ ਦੀ ਸਪਲਾਈ ਚੇਨ ’ਚ ਅੜਿੱਕਾ ਪੈਣ, ਅਰਥਚਾਰੇ ਦੇ ਕਿਸੇ ਖੇਤਰ ਨੂੰ ਨੁਕਸਾਨ ਜਾਂ ਕਿਸੇ ਹੋਰ ਵਿੱਤੀ ਅਸਰ ਨੂੰ ਘਟਾਉਣ ਲਈ ਆਰਥਿਕ ਸਥਿਰਤਾ ਫੰਡ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਜੰਗ ਦੇ ਸੰਕਟ ਕਾਰਨ ਕਿਸਾਨਾਂ ਨੂੰ ਖੁਰਾਕ ਅਤੇ ਹੋਰ ਸਪਲਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਕਟ ਦੇ ਇਸ ਦੌਰ ਵਿਚ ਵਿਰੋਧੀ ਪਾਰਟੀਆਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਸੀਤਾਰਮਨ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਸ਼ਾਸਨ ਸਮੇਂ ਉੱਤਰ ਪ੍ਰਦੇਸ਼ ਵਿਚ ਗੰਨਾ ਕਿਸਾਨ ਭੁਗਤਾਨ ਦੀ ਉਡੀਕ ਕਰਦੇ ਰਹਿੰਦੇ ਸਨ। ਹੁਣ ਅਜਿਹਾ ਨਹੀਂ ਹੈ। 9.30 ਕਰੋੜ ਕਿਸਾਨਾਂ ਨੂੰ ਡੀਬੀਟੀ ਜ਼ਰੀਏ ਪੈਸਾ ਮਿਲਦਾ ਹੈ। ਸਮਾਜਵਾਦੀ ਪਾਰਟੀ ਦੇ ਸਮੇਂ ਕਿਸਾਨ ਖ਼ੁਦਕੁਸ਼ੀ ਕਰਦੇ ਸਨ। ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ਜ਼ਰੀਏ 12 ਲੱਖ ਕਰੋੜ ਰੁਪਏ ਦੀ ਕਣਕ ਅਤੇ ਅਨਾਜ ਸਣੇ ਹੋਰ ਸਹਾਇਤਾ ਗਰੀਬਾਂ ਤੱਕ ਪੁੱਜੀ ਹੈ। ਜੀਡੀਪੀ ਵਧਣ ਨਾਲ ਸਾਡੀ ਸਮਰੱਥਾ ਵਧਦੀ ਹੈ ਅਤੇ ਉਸੇ ਸਮਰੱਥਾ ਨਾਲ ਅਸੀਂ ਕਿਸਾਨਾਂ ਤੱਕ ਸਹਾਇਤਾ ਪਹੁੰਚਾਉਂਦੇ ਹਾਂ। ਵਿੱਤ ਮੰਤਰੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀਐੱਮ ਕਿਸਾਨ ਯੋਜਨਾ ਦੀ ਇਕ ਹੋਰ ਕਿਸ਼•ਤ ਜਾਰੀ ਕਰ ਰਹੇ ਹਨ। ਪੀਐੱਮ ਕਿਸਾਨ ਯੋਜਨਾ ਦੀ ਰਾ•ਸ਼ੀ ਵੀ ਜੋੜ ਲਈਏ ਤਾਂ ਕੁੱਲ ਮਿਲਾ ਕੇ ਕਿਸਾਨਾਂ ਨੂੰ 4.27 ਲੱਖ ਕਰੋੜ ਰੁਪਏ ਪਹੁੰਚਾਏ ਗਏ ਹਨ। ਸਮਾਜਵਾਦੀ ਪਾਰਟੀ ਥੋੜ੍ਹਾ ਸੋਚ ਲਵੇ, ਸ਼ਾਇਰੀ ਕਰਨ ਨਾਲ ਬਿਲਕੁਲ ਵੀ ਤਕਦੀਰ ਨਹੀਂ ਬਦਲਦੀ।