CBSE ਨੇ 12ਵੀਂ ਦੀਆਂ ਕਾਪੀਆਂ ਦੇ ਰੀ-ਇਵੈਲੂਏਸ਼ਨ ਲਈ ਤਾਰੀਖ਼ਾਂ ਦਾ ਕੀਤਾ ਐਲਾਨ, ਨੰਬਰਾਂ ਤੋਂ ਖ਼ੁਸ਼ ਨਹੀਂ ਹੋ ਤਾਂ ਕਾਪੀ ਕਰਵਾ ਸਕਦੇ ਹੋ ਰੀਚੈੱਕ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 12ਵੀਂ ਜਮਾਤ ਦਾ ਨਤੀਜਾ (Result 2026) ਜਾਰੀ ਕੀਤਾ ਜਾ ਚੁੱਕਾ ਹੈ। ਇਸ ਸਾਲ ਦਾ ਓਵਰਆਲ ਨਤੀਜਾ 85.20 ਫ਼ੀਸਦੀ ਦਰਜ ਕੀਤਾ ਗਿਆ ਹੈ। ਕੁੱਲ 17,80,365 ਰਜਿਸਟਰਡ ਵਿਦਿਆਰਥੀਆਂ ਵਿੱਚੋਂ 15,07,109 ਵਿਦਿਆਰਥੀ ਪਾਸ ਹੋਏ ਹਨ, ਜਦਕਿ 1,63,800 ਵਿਦਿਆਰਥੀਆਂ ਦੀ ਕੰਪਾਰਟਮੈਂਟ (ਰੀ-ਐਪੀਅਰ) ਆਈ ਹੈ। ਬੋਰਡ ਪ੍ਰੀਖਿਆ ਵਿੱਚ 94,028 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ 17,113 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਲ ਕੀਤੇ ਹਨ।
Publish Date: Sun, 17 May 2026 12:02 PM (IST)
Updated Date: Sun, 17 May 2026 12:08 PM (IST)

ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 12ਵੀਂ ਜਮਾਤ ਦਾ ਨਤੀਜਾ (Result 2026) ਜਾਰੀ ਕੀਤਾ ਜਾ ਚੁੱਕਾ ਹੈ। ਇਸ ਸਾਲ ਦਾ ਓਵਰਆਲ ਨਤੀਜਾ 85.20 ਫ਼ੀਸਦੀ ਦਰਜ ਕੀਤਾ ਗਿਆ ਹੈ। ਕੁੱਲ 17,80,365 ਰਜਿਸਟਰਡ ਵਿਦਿਆਰਥੀਆਂ ਵਿੱਚੋਂ 15,07,109 ਵਿਦਿਆਰਥੀ ਪਾਸ ਹੋਏ ਹਨ, ਜਦਕਿ 1,63,800 ਵਿਦਿਆਰਥੀਆਂ ਦੀ ਕੰਪਾਰਟਮੈਂਟ (ਰੀ-ਐਪੀਅਰ) ਆਈ ਹੈ। ਬੋਰਡ ਪ੍ਰੀਖਿਆ ਵਿੱਚ 94,028 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ 17,113 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਲ ਕੀਤੇ ਹਨ।
ਰੀ-ਇਵੈਲੂਏਸ਼ਨ ਲਈ ਤਾਰੀਖ਼ਾਂ ਦਾ ਐਲਾਨ
ਸੀਬੀਐੱਸਈ ਵੱਲੋਂ ਹੁਣ ਕਾਪੀਆਂ ਦੇ ਰੀ-ਇਵੈਲੂਏਸ਼ਨ (ਮੁੜ-ਮੁਲਾਂਕਣ) / ਰੀਚੈੱਕ / ਸਕ੍ਰੂਟਨੀ ਲਈ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਹੜੇ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਕਾਪੀ ਨੂੰ ਸਹੀ ਤਰੀਕੇ ਨਾਲ ਨਹੀਂ ਜਾਂਚਿਆ ਗਿਆ ਜਾਂ ਉਨ੍ਹਾਂ ਦੇ ਨੰਬਰਾਂ ਦੀ ਗਿਣਤੀ (ਟੋਟਲਿੰਗ) ਵਿੱਚ ਕੋਈ ਗੜਬੜ ਹੈ, ਉਹ ਤੈਅ ਤਾਰੀਖ਼ਾਂ ਦੇ ਅੰਦਰ ਆਨਲਾਈਨ ਅਪਲਾਈ ਕਰਕੇ ਆਪਣੀ ਸਕੈਨ ਕੀਤੀ ਹੋਈ ਕਾਪੀ ਪ੍ਰਾਪਤ ਕਰਕੇ ਚੈੱਕ ਕਰ ਸਕਦੇ ਹਨ।
ਇਸ ਤੋਂ ਬਾਅਦ ਜੇਕਰ ਤੁਹਾਨੂੰ ਕਾਪੀ ਵਿੱਚ ਕੋਈ ਗੜਬੜ ਲੱਗਦੀ ਹੈ, ਤਾਂ ਉਸ ਲਈ ਦੁਬਾਰਾ ਅਪਲਾਈ ਕਰਕੇ ਤੁਸੀਂ ਕਾਪੀ ਨੂੰ ਰੀਚੈੱਕ ਕਰਵਾ ਸਕਦੇ ਹੋ। ਤਾਰੀਖ਼ਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
19 ਤੋਂ 22 ਮਈ 2026: ਇਹਨਾਂ ਤਾਰੀਖ਼ਾਂ ਦੇ ਅੰਦਰ ਤੁਸੀਂ 700 ਰੁਪਏ ਪ੍ਰਤੀ ਪ੍ਰਸ਼ਨ ਦੀ ਫੀਸ ਭਰ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਫਾਰਮ ਭਰਨ ਤੋਂ ਬਾਅਦ ਤੁਹਾਡੀ ਕਾਪੀ ਤੁਹਾਡੇ ਲੌਗਇਨ ਡੈਸ਼ਬੋਰਡ 'ਤੇ ਉਪਲਬਧ ਕਰਵਾ ਦਿੱਤੀ ਜਾਵੇਗੀ, ਜਿਸ ਨੂੰ ਤੁਸੀਂ ਚੈੱਕ ਕਰ ਸਕੋਗੇ।
26 ਤੋਂ 29 ਮਈ 2026: ਆਪਣੀ ਕਾਪੀ ਚੈੱਕ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਕਿਤੇ ਵੀ ਕੋਈ ਗੜਬੜ ਲੱਗਦੀ ਹੈ, ਤਾਂ ਇਹਨਾਂ ਤਾਰੀਖ਼ਾਂ ਦੇ ਅੰਦਰ ਦੁਬਾਰਾ 500 ਰੁਪਏ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਬੋਰਡ ਵੱਲੋਂ ਉਸ ਗੜਬੜ ਨੂੰ ਸੁਧਾਰਿਆ ਜਾਵੇਗਾ ਅਤੇ ਜੇਕਰ ਟੋਟਲਿੰਗ ਵਿੱਚ ਗਲਤੀ ਹੋਈ ਹੈ ਤਾਂ ਉਸਦੇ ਨੰਬਰ ਦਿੱਤੇ ਜਾਣਗੇ।
ਬੋਰਡ ਜਾਰੀ ਕਰੇਗਾ ਫਾਈਨਲ ਮਾਰਕਸ਼ੀਟ
ਕਾਪੀ ਦੀ ਰੀ-ਚੈਕਿੰਗ ਤੋਂ ਬਾਅਦ ਬੋਰਡ ਵੱਲੋਂ ਦੁਬਾਰਾ ਨਵੀਂ ਮਾਰਕਸ਼ੀਟ ਜਾਰੀ ਕੀਤੀ ਜਾਵੇਗੀ। ਹਾਲਾਂਕਿ, ਉਸਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਪਹਿਲਾਂ ਮਿਲੀ ਹੋਈ ਮਾਰਕਸ਼ੀਟ ਬੋਰਡ ਕੋਲ ਜਮ੍ਹਾਂ ਕਰਵਾਉਣੀ ਪਵੇਗੀ।
ਕੰਪਾਰਟਮੈਂਟ ਲਈ 2 ਜੂਨ ਤੋਂ ਕਰ ਸਕੋਗੇ ਅਪਲਾਈ
ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਨ੍ਹਾਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 2 ਜੂਨ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਵਿਦਿਆਰਥੀ 2 ਜੂਨ ਤੋਂ ਆਨਲਾਈਨ ਅਪਲਾਈ ਕਰਕੇ ਦੁਬਾਰਾ ਪ੍ਰੀਖਿਆ ਦੇ ਸਕਦੇ ਹਨ ਅਤੇ ਆਪਣਾ ਸਾਲ ਖ਼ਰਾਬ ਹੋਣ ਤੋਂ ਬਚਾ ਸਕਦੇ ਹਨ। ਕੰਪਾਰਟਮੈਂਟ ਪ੍ਰੀਖਿਆ ਦਾ ਆਯੋਜਨ 15 ਜੁਲਾਈ 2026 ਨੂੰ ਕੀਤਾ ਜਾਵੇਗਾ।