ਬਰਫਵਾਰੀ ਵਿਚਕਾਰ ਦੋ ਦਿਨ ਤੋਂ ਫਸੇ ਲੋਕਾਂ ਲਈ ਸੀਮਾ ਸੜਕ ਸੰਗਠਨ (ਬੀਆਰਓ) ਦੇ ਜਵਾਨ ਫਰਿਸ਼ਤੇ ਬਣ ਗਏ। ੮੭ ਲੋਕਾਂ ਨੂੰ ਵੀਰਵਾਰ ਸਵੇਰੇ ਰੈਸਕਿਊ ਕਰ ਕੇ ਬੀਆਰਓ ਦੇ ਜਿੰਗਜਿੰਗਬਾਰ ਕੈਂਪ ਪਹੁੰਚਾਇਆ ਗਿਆ। ਇਨ੍ਹਾਂ ਵਿਚ ਟਰੱਕ ਚਾਲਕ, ਲੇਹ ਜਾ ਰਹੇ ਮਜ਼ਦੂਰ ਕੇ ਲੇਹ ਦੇ ਸਥਾਨਕ ਲੋਕ ਹਨ। ਬਚਾਏ ਗਏ ਲੋਕਾਂ ਵਿਚ ਦੋ ਔਰਤਾਂ ਅਤੇ ਚਾਰ ਬੱਚੇ ਵੀ ਸ਼ਾਮਲ ਹਨ। ਬੀਆਰਓ ਤੇ ਲਾਹੁਲ ਪੁਲਿਸ ਦਾ ਰੈਸਕਿਊ ਆਪ੍ਰੇਸ਼ਨ ੩੦ ਘੰਟੇ ਚੱਲਿਆ।
ਜੇਐੱਨਐੱਨ, ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਵੀਰਵਾਰ ਨੂੰ ਵੀ ਬਰਫਵਾਰੀ ਤੇ ਬਾਰਿਸ਼ ਹੰੁਦੀ ਰਹੀ। ਕਈ ਥਾਵਾਂ 'ਤੇ ਗੜੇਮਾਰੀ ਹੋਣ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ। ਹਿਮਾਚਲ ਦੇ ਬਾਰਾਲਾਚਾ 'ਚ ਬਰਫਵਾਰੀ ਵਿਚਕਾਰ ਦੋ ਦਿਨ ਤੋਂ ਫਸੇ ਲੋਕਾਂ ਲਈ ਸੀਮਾ ਸੜਕ ਸੰਗਠਨ (ਬੀਆਰਓ) ਦੇ ਜਵਾਨ ਫਰਿਸ਼ਤੇ ਬਣ ਗਏ। 87 ਲੋਕਾਂ ਨੂੰ ਵੀਰਵਾਰ ਸਵੇਰੇ ਰੈਸਕਿਊ ਕਰ ਕੇ ਬੀਆਰਓ ਦੇ ਜਿੰਗਜਿੰਗਬਾਰ ਕੈਂਪ ਪਹੁੰਚਾਇਆ ਗਿਆ। ਇਨ੍ਹਾਂ ਵਿਚ ਟਰੱਕ ਚਾਲਕ, ਲੇਹ ਜਾ ਰਹੇ ਮਜ਼ਦੂਰ ਕੇ ਲੇਹ ਦੇ ਸਥਾਨਕ ਲੋਕ ਹਨ। ਬਚਾਏ ਗਏ ਲੋਕਾਂ ਵਿਚ ਦੋ ਅੌਰਤਾਂ ਅਤੇ ਚਾਰ ਬੱਚੇ ਵੀ ਸ਼ਾਮਲ ਹਨ। ਬੀਆਰਓ ਤੇ ਲਾਹੁਲ ਪੁਲਿਸ ਦਾ ਰੈਸਕਿਊ ਆਪ੍ਰਰੇਸ਼ਨ 30 ਘੰਟੇ ਚੱਲਿਆ।
ਮੰਗਲਵਾਰ ਸਵੇਰੇ ਦਾਰਚਾ ਤੋਂ ਨਿਕਲੇ 150 ਟਰੱਕ ਚਾਲਕ ਬੀਆਰਓ ਕੇ ਲਾਹੁਲ-ਸਪੀਤੀ ਪੁਲਿਸ ਦੀ ਮਦਦ ਨਾਲ ਸੁਰੱਖਿਅਤ ਸਰਚੂ ਪੁੱਜ ਗਏ ਸਨ ਪਰ ਦੁਪਹਿਰ ਬਾਅਦ ਦਾਰਚਾ ਤੋਂ ਲੇਹ ਲਈ ਰਵਾਨਾ ਹੋਏ 40 ਟਰੱਕ ਤੇ ਛੋਟੇ ਵਾਹਨ ਬਰਫਵਾਰੀ ਸ਼ੁਰੂ ਹੋਣ ਤੋਂ ਬਾਰਾਲਾਚਾ ਵਿਚ ਫਸ ਗਏ। 17 ਲੋਕ ਬਾਰਾਲਾਚਾ ਦੇ ਉਸ ਪਾਰ ਭਰਤਪੁਰ ਵਿਚ ਫਸੇ ਸਨ। ਭਾਰੀ ਬਰਫਵਾਰੀ ਕਾਰਨ ਮੰਗਲਵਾਰ ਰਾਤ ਨੂੰ ਰਾਹਤ ਕਾਰਜ ਰੋਕਣੇ ੁਪਏ। ਬੀਆਰਓ ਨੇ ਬੁੱਧਵਾਰ ਸ਼ਾਮ ਚਾਰ ਵਜੇ ਫਿਰ ਰੈਸਕਿਊ ਆਪ੍ਰਰੇਸ਼ਨ ਸ਼ੁਰੂ ਕੀਤਾ। ਭਾਰੀ ਬਰਫਵਾਰੀ ਤੇ ਹਵਾ ਬੀਆਰਓ ਦੇ ਰਸਤੇ ਵਿਚ ਦਿੱਕਤਾਂ ਪੈਦਾ ਕਰਦੀਆਂ ਰਹੀਆਂ ਪਰ ਬੀਆਰਓ ਦੇ ਜਵਾਨਾਂ ਨੇ ਜਾਨ ਜੋਖ਼ਮ ਵਿਚ ਪਾ ਕੇ ਮੁਹਿੰਮ ਜਾਰੀ ਰੱਖੀ। ਵੀਰਵਾਰ ਸਵੇਰੇ ਪੰਜ ਵਜੇ ਬੀਆਰਓ ਦਾ ਰੈਸਕਿਊ ਆਪ੍ਰਰੇਸ਼ਨ ਸਫਲ ਰਿਹਾ। ਬੀਆਰਓ ਕਮਾਂਡਰ ਕਰਨਲ ਉਮਾ ਸ਼ੰਕਰ ਨੇ ਦੱਸਿਆ ਕਿ ਲੰਮੇ ਰੈਸਕਿਊ ਆਪ੍ਰਰੇਸ਼ਨ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬੀਆਰਓ ਦੇ ਕੈਂਪ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਲੇਹ ਆਉਣ-ਜਾਣ ਵਾਲੇ ਵਾਹਨ ਚਾਲਕ ਮੌਸਮ ਤੇ ਸੜਕ ਦੀ ਹਾਲਤ ਸੁਧਰਨ ਦੀ ਉਡੀਕ ਕਰਨ।
ਓਲੀ ਤੇ ਚਾਰ ਧਾਮ 'ਚ ਬਰਫਵਾਰੀ
ਦੂਜੇ ਪਾਸੇ ਉੱਤਰਾਖੰਡ ਵਿਚ ਲਗਾਤਾਰ ਤੀਜੇ ਦਿਨ ਮੌਸਮ ਦਾ ਮਿਜਾਜ਼ ਬਦਲਿਆ ਰਿਹਾ। ਚਾਰ ਧਾਮ ਸਮੇਤ ਚਮੋਲੀ ਦੇ ਸੈਲਾਨੀ ਸਥਾਨ ਓਲੀ ਤੇ ਨੇੜੇ ਦੀਆਂ ਚੋਟੀਆਂ 'ਤੇ ਬਰਫਵਾਰੀ ਹੋੀ। ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਨਾਲ ਪਾਰੇ ਵਿਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅੱਜ ਵੀ ਪਹਾੜੀ ਇਲਾਕਿਆਂ ਵਿਚ ਕਿਤੇ-ਕਿਤੇ ਗੜੇਮਾਰੀ ਅਤੇ ਮੈਦਾਨ 'ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਵੀਰਵਾਰ ਨੂੰ ਬਰਫਵਾਰੀ ਕਾਰਨ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਫ਼ੌਜ ਦੇ ਜਵਾਨਾਂ ਨੂੰ ਬਰਫ ਹਟਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਦਰੀਨਾਥ ਧਾਮ ਵਿਚ ਰੁਕ-ਰੁਕ ਕੇ ਬਰਫਵਾਰੀ ਹੋਣ ਨਾਲ ਯਾਤਰਾ ਸ਼ੁਰੂ ਨਹੀਂ ਹੋ ਪਾ ਰਹੀ ਹੈ। ਕਮਾਊ ਦੇ ਸਾਰੇ ਜ਼ਿਲਿ੍ਹਆਂ ਵਿਚ ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਸਵੇਰ ਤਕ ਬਾਰਿਸ਼ ਦਾ ਦੌਰ ਜਾਰੀ ਰਿਹਾ। ਪਿਥੌਰਾਗੜ੍ਹ ਜ਼ਿਲ੍ਹੇ ਵਿਚ ਉੱਚ ਹਿਮਾਲਿਆ ਤੇ ਕੈਲਾਸ਼ ਮਾਨਸਰੋਵਰ ਦੇ ਖਲੀਆਟਾਪ ਤਕ ਬਰਫਵਾਰੀ ਹੋਈ ਹੈ। ਦੇਹਰਾਦੂਨ, ਮਸੂਰੀ, ਨੈਨੀਤਾਲ ਸਮੇਤ ਹੋਰ ਪਰਵਤੀ ਨਗਰਾਂ ਵਿਚ ਬਾਰਿਸ਼ ਦੇ ਕਾਰਨ ਸਵੇਰੇ-ਸ਼ਾਮ ਠੰਢ ਪਰਤ ਆਈ ਹੈ।