- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਦੀ ਜਾਇਦਾਦ ਦੇ ਬਾਵਜੂਦ Nitin Nabin ਨਕਦ ਰੱਖਣ 'ਚ ਜ਼ਿਆਦਾ ਵਿਸ਼ਵਾਸ ਨਹੀਂ ਰੱਖਦੇ। ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਸਿਰਫ਼ 35 ਹਜ਼ਾਰ ਰੁਪਏ ਨਕਦ (Cash in hand) ਹਨ। ਉਨ੍ਹਾਂ ਦੀ ਪਤਨੀ ਦੀਪਮਾਲਾ ਸ਼੍ਰੀਵਾਸਤਵ ਕੋਲ 25 ਹਜ਼ਾਰ ਰੁਪਏ ਨਕਦ ਹਨ। ਇਸ ਤਰ੍ਹਾਂ ਜੋੜੇ ਕੋਲ ਕੁੱਲ ਨਕਦ ਰਾਸ਼ੀ ਮਹਿਜ਼ 60 ਹਜ਼ਾਰ ਰੁਪਏ ਹੈ।

ਰਾਧਾ ਕ੍ਰਿਸ਼ਨ, ਪਟਨਾ : ਭਾਰਤੀ ਜਨਤਾ ਪਾਰਟੀ (BJP) 'ਚ ਲੀਡਰਸ਼ਿਪ ਦੀ ਤਬਦੀਲੀ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਿਰਫ਼ 45 ਸਾਲ ਦੀ ਉਮਰ 'ਚ ਨਿਤਿਨ ਨਬੀਨ ਭਾਜਪਾ ਦੇ ਕੌਮੀ ਪ੍ਰਧਾਨ ਬਣ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਣ ਵਾਲੇ ਨਿਤਿਨ ਨਬੀਨ ਨੇ ਜੇਪੀ ਨੱਡਾ ਦੀ ਜਗ੍ਹਾ ਪਾਰਟੀ ਦੀ ਕਮਾਨ ਸੰਭਾਲੀ ਹੈ। ਉਹ ਭਾਜਪਾ ਦੇ ਹੁਣ ਤਕ ਦੇ ਸਭ ਤੋਂ ਨੌਜਵਾਨ ਰਾਸ਼ਟਰੀ ਪ੍ਰਧਾਨ ਹਨ। ਉਨ੍ਹਾਂ ਦੀਆਂ ਸਿਆਸੀ ਪ੍ਰਾਪਤੀਆਂ ਦੇ ਨਾਲ-ਨਾਲ ਉਨ੍ਹਾਂ ਦੀ ਜਾਇਦਾਦ ਅਤੇ ਵਿੱਤੀ ਸਥਿਤੀ ਵੀ ਚਰਚਾ ਵਿੱਚ ਹੈ।
ਬਿਹਾਰ ਵਿਧਾਨ ਸਭਾ ਚੋਣਾਂ 2025 ਲਈ ਦਾਇਰ ਕੀਤੇ ਗਏ ਚੋਣ ਹਲਫ਼ਨਾਮੇ ਅਨੁਸਾਰ, ਨਿਤਿਨ ਨਬੀਨ ਤੇ ਉਨ੍ਹਾਂ ਦੇ ਪਰਿਵਾਰ ਦੀ ਕੁੱਲ ਸੰਪਤੀ 3.08 ਕਰੋੜ ਰੁਪਏ ਹੈ। ਇਸ ਵਿਚ ਚੱਲ ਅਤੇ ਅਚੱਲ ਦੋਵੇਂ ਤਰ੍ਹਾਂ ਦੀਆਂ ਜਾਇਦਾਦਾਂ ਸ਼ਾਮਲ ਹਨ। ਪੰਜ ਵਾਰ ਵਿਧਾਇਕ ਰਹਿ ਚੁੱਕੇ ਨਿਤਿਨ ਨਬੀਨ ਦੀ ਜਾਇਦਾਦ ਹੋਰ ਵੱਡੇ ਨੇਤਾਵਾਂ ਦੇ ਮੁਕਾਬਲੇ ਸੰਤੁਲਿਤ ਮੰਨੀ ਜਾ ਰਹੀ ਹੈ।
ਹਲਫ਼ਨਾਮੇ ਮੁਤਾਬਕ, ਨਿਤਿਨ ਨਬੀਨ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਕੁੱਲ 1.60 ਕਰੋੜ ਰੁਪਏ ਦੀ ਚੱਲ ਸੰਪਤੀ ਹੈ। ਉੱਥੇ ਹੀ, ਅਚੱਲ ਸੰਪਤੀ (ਜ਼ਮੀਨ-ਜਾਇਦਾਦ) ਦੀ ਕੀਮਤ ਕਰੀਬ 1.47 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦਾ ਲਗਪਗ 56.6 ਲੱਖ ਰੁਪਏ ਦਾ ਕਰਜ਼ਾ ਵੀ ਦਰਜ ਹੈ।
ਕਰੋੜਾਂ ਦੀ ਜਾਇਦਾਦ ਦੇ ਬਾਵਜੂਦ ਨਿਤਿਨ ਨਬੀਨ ਨਕਦ ਰੱਖਣ 'ਚ ਜ਼ਿਆਦਾ ਵਿਸ਼ਵਾਸ ਨਹੀਂ ਰੱਖਦੇ। ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਸਿਰਫ਼ 35 ਹਜ਼ਾਰ ਰੁਪਏ ਨਕਦ (Cash in hand) ਹਨ। ਉਨ੍ਹਾਂ ਦੀ ਪਤਨੀ ਦੀਪਮਾਲਾ ਸ਼੍ਰੀਵਾਸਤਵ ਕੋਲ 25 ਹਜ਼ਾਰ ਰੁਪਏ ਨਕਦ ਹਨ। ਇਸ ਤਰ੍ਹਾਂ ਜੋੜੇ ਕੋਲ ਕੁੱਲ ਨਕਦ ਰਾਸ਼ੀ ਮਹਿਜ਼ 60 ਹਜ਼ਾਰ ਰੁਪਏ ਹੈ।
ਭਾਵੇਂ ਨਕਦੀ ਘੱਟ ਹੈ ਪਰ ਬੈਂਕਾਂ 'ਚ ਉਨ੍ਹਾਂ ਦਾ ਨਿਵੇਸ਼ ਮਜ਼ਬੂਤ ਹੈ। ਨਿਤਿਨ ਨਬੀਨ ਦੇ ਖਾਤਿਆਂ ਵਿੱਚ ਕੁੱਲ 98.68 ਲੱਖ ਰੁਪਏ ਜਮ੍ਹਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੇਅਰਾਂ ਅਤੇ ਬਾਂਡਾਂ ਵਿੱਚ ਵੀ ਕਰੀਬ 6.6 ਲੱਖ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ।
ਨਿਤਿਨ ਨਬੀਨ ਕੋਲ ਦੋ SUV ਗੱਡੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਪਗ 37.8 ਲੱਖ ਰੁਪਏ ਹੈ। ਇਨ੍ਹਾਂ ਵਿੱਚ ਇੱਕ ਮਹਿੰਦਰਾ ਸਕਾਰਪੀਓ ਅਤੇ ਦੂਜੀ ਟੋਇਟਾ ਇਨੋਵਾ ਕ੍ਰਿਸਟਾ ਸ਼ਾਮਲ ਹੈ। ਇਸ ਤੋਂ ਇਲਾਵਾ, ਨਿਤਿਨ ਨਬੀਨ ਅਤੇ ਉਨ੍ਹਾਂ ਦੀ ਪਤਨੀ ਕੋਲ ਕਰੀਬ 11.3 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਵੀ ਹਨ।
ਰੀਅਲ ਅਸਟੇਟ ਦੇ ਮਾਮਲੇ 'ਚ ਨਿਤਿਨ ਨਬੀਨ ਦਾ ਪਰਿਵਾਰ ਸਰਗਰਮ ਹੈ, ਪਰ ਜ਼ਿਆਦਾਤਰ ਜਾਇਦਾਦਾਂ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਹਨ। ਪਟਨਾ ਵਿਚ ਇਕ ਪਲਾਟ ਹੈ ਜਿਸ ਦੀ ਕੀਮਤ 1.18 ਕਰੋੜ ਰੁਪਏ ਹੈ ਅਤੇ ਝਾਰਖੰਡ ਦੇ ਧੁਕਰੀ ਇਲਾਕੇ ਵਿੱਚ ਇੱਕ ਜ਼ਮੀਨ ਹੈ ਜਿਸ ਦੀ ਕੀਮਤ 29 ਲੱਖ ਰੁਪਏ ਦੱਸੀ ਗਈ ਹੈ।
ਵਿੱਤੀ ਸਾਲ 2025-26 ਵਿੱਚ ਨਿਤਿਨ ਨਬੀਨ ਦੀ ਸਾਲਾਨਾ ਆਮਦਨ 3.71 ਲੱਖ ਰੁਪਏ ਰਹੀ। ਰਾਂਚੀ ਵਿਚ ਜਨਮੇ ਨਿਤਿਨ ਨਬੀਨ ਭਾਜਪਾ ਦੇ ਸੀਨੀਅਰ ਆਗੂ ਨਵੀਨ ਕਿਸ਼ੋਰ ਪ੍ਰਸਾਦ ਸਿਨਹਾ ਦੇ ਪੁੱਤਰ ਹਨ। ਉਹ ਪਟਨਾ ਪੱਛਮੀ ਅਤੇ ਬਾਂਕੀਪੁਰ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਹੁਣ ਉਹ ਨਿਰਵਿਰੋਧ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਚੁਣੇ ਗਏ ਹਨ।