ਬਾਈਕ ਦਾ ਧੂੰਆਂ ਬਣਿਆ ਕਾਲ; ਨੀਂਦ ਵਿੱਚ ਹੀ ਪਰਿਵਾਰ ਦੇ 4 ਜੀਆਂ ਦਾ ਘੁੱਟਿਆ ਦਮ
ਇੰਜਣ ’ਚ ਖ਼ਰਾਬੀ ਕਾਰਨ ਮਕੈਨਿਕ ਨੇ ਪਿਸਟਨ ਬਦਲ ਦਿੱਤਾ ਤੇ ਉਸ ਨੂੰ ਰਾਤ ਭਰ ਇੰਜਣ ਚਾਲੂ ਰੱਖਣ ਦੀ ਸਲਾਹ ਦਿੱਤੀ। ਮੁਰਲੀ ਨੇ ਘਰ ਦੀਆਂ ਸਾਰੀਆਂ ਖਿੜਕੀਆਂ ਬੰਦ ਕਰ ਦਿੱਤੀਆਂ ਤੇ ਮੋਟਰਸਾਈਕਿਲ ਚਾਲੂ ਛੱਡ ਦਿੱਤਾ। ਮੁਰਲੀ ਤੇ ਉਸ ਦੀ ਪਤਨੀ ਰੇਵਤੀ ਛੱਤ ’ਤੇ ਸੌਂ ਗਏ ਜਦਕਿ ਉਸ ਦੇ ਪਿਤਾ, ਬੇਟਾ ਤੇ ਜੌੜੀਆਂ ਧੀਆਂ ਘਰ ’ਚ ਸੌਂ ਰਹੇ ਸਨ।
Publish Date: Mon, 16 Mar 2026 10:29 AM (IST)
Updated Date: Mon, 16 Mar 2026 10:37 AM (IST)
ਅਮਰਾਵਤੀ : ਆਂਧਰਾ ਪ੍ਰਦੇਸ਼ ’ਚ ਘਰ ਦੇ ਅੰਦਰ ਬਾਈਕ ਨੂੰ ਰਾਤ ਭਰ ਸਟਾਰਟ ਕਰ ਕੇ ਰੱਖਣਾ ਇਕ ਪਰਿਵਾਰ ਨੂੰ ਭਾਰੀ ਪੈ ਗਿਆ। ਇਸ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਦਮ ਘੁਟਣ ਨਾਲ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਹੇਅਰ ਸੈਲੂਨ ਚਲਾਉਣ ਵਾਲੇ ਮੁਰਲੀ ਨੇ ਸ਼ਨਿਚਰਵਾਰ ਨੂੰ ਮੋਟਰਸਾਈਕਿਲ ਦੀ ਸਰਵਿਸ ਕਰਵਾਈ ਸੀ। ਇੰਜਣ ’ਚ ਖ਼ਰਾਬੀ ਕਾਰਨ ਮਕੈਨਿਕ ਨੇ ਪਿਸਟਨ ਬਦਲ ਦਿੱਤਾ ਤੇ ਉਸ ਨੂੰ ਰਾਤ ਭਰ ਇੰਜਣ ਚਾਲੂ ਰੱਖਣ ਦੀ ਸਲਾਹ ਦਿੱਤੀ। ਮੁਰਲੀ ਨੇ ਘਰ ਦੀਆਂ ਸਾਰੀਆਂ ਖਿੜਕੀਆਂ ਬੰਦ ਕਰ ਦਿੱਤੀਆਂ ਤੇ ਮੋਟਰਸਾਈਕਿਲ ਚਾਲੂ ਛੱਡ ਦਿੱਤਾ। ਮੁਰਲੀ ਤੇ ਉਸ ਦੀ ਪਤਨੀ ਰੇਵਤੀ ਛੱਤ ’ਤੇ ਸੌਂ ਗਏ ਜਦਕਿ ਉਸ ਦੇ ਪਿਤਾ, ਬੇਟਾ ਤੇ ਜੌੜੀਆਂ ਧੀਆਂ ਘਰ ’ਚ ਸੌਂ ਰਹੇ ਸਨ।