ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਮੋੜ: ਰੇਕੀ ਕਰਨ ਵਾਲਾ ਗੈਂਗਸਟਰ 'ਬੌਬੀ ਕਬੂਤਰ' ਦਿੱਲੀ ਪੁਲਿਸ ਦੀ ਗ੍ਰਿਫ਼ਤ 'ਚ
ਹਾਸ਼ਿਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿਛਲੇ ਸੱਤ ਸਾਲਾਂ ਤੋਂ ਬੌਬੀ ਫਰਾਰ ਸੀ। ਇਸ ਦੌਰਾਨ ਹਾਸ਼ਿਮ ਦੇ ਨਿਰਦੇਸ਼ਾਂ ਮੁਤਾਬਕ ਉਸ ਨੇ ਅਤੇ ਇਕ ਹੋਰ ਦੋਸ਼ੀ ਸਾਬਿਰ ਨੇ 16 ਹੱਤਿਆ ਦੀਆਂ ਵਾਰਦਾਤਾਂ ਕੀਤੀਆਂ। ਉਹ ਮਕੋਕਾ ਦੇ ਤਿੰਨ ਮਾਮਲਿਆਂ ਵਿਚ ਲੁੜੀਂਦਾ ਸੀ। ਸੂਤਰਾਂ ਮੁਤਾਬਕ, ਕਿਸੇ ਸ਼ਰਤ ’ਤੇ ਬੌਬੀ ਨੇ ਸਪੈਸ਼ਲ ਸੈੱਲ ਅੱਗੇ ਸਮਰਪਣ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੈੱਲ ਨੇ ਉਸ ਨੂੰ ਕਿੱਥੋਂ ਗ੍ਰਿਫ਼ਤਾਰ ਕੀਤਾ, ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਕੀਤੀ ਗਈ।
Publish Date: Thu, 19 Feb 2026 08:36 AM (IST)
Updated Date: Thu, 19 Feb 2026 08:40 AM (IST)
ਜਾਸ, ਨਵੀਂ ਦਿੱਲੀ : ਜੇਲ੍ਹ ਵਿਚ ਬੰਦ ਯਮੁਨਾ ਪਾਰ ਦੇ ਗੈਂਗਸਟਰ ਹਾਸ਼ਿਮ ਉਰਫ ਬਾਬਾ ਦੇ ਸਭ ਤੋਂ ਖ਼ਾਸ ਗੁਰਗੇ ਬੌਬੀ ਕਬੂਤਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਵੀ ਜੁੜਿਆ ਹੋਇਆ ਸੀ। ਸਪੈਸ਼ਲ ਸੈੱਲ ਦੇ ਇਕ ਅਧਿਕਾਰੀ ਦਾ ਦਾਅਵਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਬੌਬੀ ਨੇ ਰੇਕੀ ਕੀਤੀ ਸੀ।
ਹਾਸ਼ਿਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿਛਲੇ ਸੱਤ ਸਾਲਾਂ ਤੋਂ ਬੌਬੀ ਫਰਾਰ ਸੀ। ਇਸ ਦੌਰਾਨ ਹਾਸ਼ਿਮ ਦੇ ਨਿਰਦੇਸ਼ਾਂ ਮੁਤਾਬਕ ਉਸ ਨੇ ਅਤੇ ਇਕ ਹੋਰ ਦੋਸ਼ੀ ਸਾਬਿਰ ਨੇ 16 ਹੱਤਿਆ ਦੀਆਂ ਵਾਰਦਾਤਾਂ ਕੀਤੀਆਂ। ਉਹ ਮਕੋਕਾ ਦੇ ਤਿੰਨ ਮਾਮਲਿਆਂ ਵਿਚ ਲੁੜੀਂਦਾ ਸੀ। ਸੂਤਰਾਂ ਮੁਤਾਬਕ, ਕਿਸੇ ਸ਼ਰਤ ’ਤੇ ਬੌਬੀ ਨੇ ਸਪੈਸ਼ਲ ਸੈੱਲ ਅੱਗੇ ਸਮਰਪਣ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੈੱਲ ਨੇ ਉਸ ਨੂੰ ਕਿੱਥੋਂ ਗ੍ਰਿਫ਼ਤਾਰ ਕੀਤਾ, ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਕੀਤੀ ਗਈ। ਦੋਸ਼ੀ ਕੋਲ ਕੋਈ ਆਧੁਨਿਕ ਹਥਿਆਰ ਜਾਂ ਕਾਰਤੂਸ ਨਾ ਮਿਲਣ ਕਾਰਨ ਵੀ ਕਈ ਸਵਾਲ ਉੱਠ ਰਹੇ ਹਨ।