ਵੱਡੀ ਖਬਰ: ਸੱਸ ਦਾ ਖ਼ਿਆਲ ਨਾ ਰੱਖਣ ’ਤੇ ਜਾ ਸਕਦੀ ਹੈ ਨੌਕਰੀ, ਹਾਈ ਕੋਰਟ ਨੇ ਪਰਿਵਾਰਕ ਜ਼ਿੰਮੇਵਾਰੀਆਂ ’ਤੇ ਸੁਣਾਇਆ ਫ਼ੈਸਲਾ
ਜਸਟਿਸ ਏਕੇ ਪ੍ਰਸਾਦ ਨੇ ਕਿਹਾ ਕਿ ਤਰਸ ਦੇ ਆਧਾਰ ’ਤੇ ਨਿਯੁਕਤੀ ਕਿਸੇ ਨਿੱਜੀ ਤੋਹਫ਼ੇ ਜਾਂ ਵਿਰਾਸਤ ਵਿਚ ਮਿਲੀ ਜਾਇਦਾਦ ਨਹੀਂ ਸਗੋਂ ਇਹ ਪਰਿਵਾਰ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਹੈ। ਕੋਰਟ ਨੇ ਤਰਸ ਦੇ ਆਧਾਰ ’ਤੇ ਨਿਯੁਕਤੀ ਪ੍ਰਾਪਤ ਨੂੰਹ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਆਪਣੀ ਸੱਸ ਦੇ ਪਾਲਣ-ਪੋਸ਼ਣ ਦਾ ਖ਼ਿਆਲ ਨਹੀਂ ਰੱਖਦੀ ਤਾਂ ਉਸ ਦੀ ਨੌਕਰੀ ਰੱਦ ਕੀਤੀ ਜਾ ਸਕਦੀ ਹੈ।
Publish Date: Thu, 23 Apr 2026 08:37 AM (IST)
Updated Date: Thu, 23 Apr 2026 08:39 AM (IST)
ਨਈ ਦੁਨੀਆ ਪ੍ਰਤੀਨਿਧੀ, ਬਿਲਾਸਪੁਰ : ਛੱਤੀਸਗੜ੍ਹ ਹਾਈ ਕੋਰਟ ਨੇ ਤਰਸ ਦੇ ਆਧਾਰ ’ਤੇ ਨਿਯੁਕਤੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ’ਤੇ ਇਕ ਮਹੱਤਵਪੂਰਨ ਫ਼ੈਸਲਾ ਸੁਣਾਇਆ। ਜਸਟਿਸ ਏਕੇ ਪ੍ਰਸਾਦ ਨੇ ਕਿਹਾ ਕਿ ਤਰਸ ਦੇ ਆਧਾਰ ’ਤੇ ਨਿਯੁਕਤੀ ਕਿਸੇ ਨਿੱਜੀ ਤੋਹਫ਼ੇ ਜਾਂ ਵਿਰਾਸਤ ਵਿਚ ਮਿਲੀ ਜਾਇਦਾਦ ਨਹੀਂ ਸਗੋਂ ਇਹ ਪਰਿਵਾਰ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਹੈ। ਕੋਰਟ ਨੇ ਤਰਸ ਦੇ ਆਧਾਰ ’ਤੇ ਨਿਯੁਕਤੀ ਪ੍ਰਾਪਤ ਨੂੰਹ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਆਪਣੀ ਸੱਸ ਦੇ ਪਾਲਣ-ਪੋਸ਼ਣ ਦਾ ਖ਼ਿਆਲ ਨਹੀਂ ਰੱਖਦੀ ਤਾਂ ਉਸ ਦੀ ਨੌਕਰੀ ਰੱਦ ਕੀਤੀ ਜਾ ਸਕਦੀ ਹੈ।
ਇਸ ਮਾਮਲੇ ਵਿਚ ਅੰਬਿਕਾਪੁਰ ਵਾਸੀ ਗਿਆਂਤੀ ਤਿਵਾੜੀ ਦੇ ਪਤੀ ਘਨਸ਼ਿਆਮ ਤਿਵਾੜੀ ਪੁਲਿਸ ਵਿਭਾਗ ਵਿਚ ਕਾਂਸਟੇਬਲ ਸਨ ਜਿਨ੍ਹਾਂ ਦਾ ਦੇਹਾਂਤ ਸਾਲ 2001 ਵਿਚ ਹੋ ਗਿਆ ਸੀ। ਉਨ੍ਹਾਂ ਦੇ ਪੁੱਤਰ ਅਵਿਨਾਸ਼ ਤਿਵਾੜੀ ਨੂੰ ‘ਚਾਈਲਡ ਪ੍ਰੋਟੈਕਟਰ’ ਵਜੋਂ ਤਰਸ ਦੇ ਆਧਾਰ ’ਤੇ ਨਿਯੁਕਤੀ ਮਿਲੀ ਪਰ ਦਸੰਬਰ 2021 ਵਿਚ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਨੂੰਹ ਨੇਹਾ ਤਿਵਾੜੀ ਨੂੰ 8 ਮਾਰਚ 2022 ਨੂੰ ਇਸ ਸ਼ਰਤ ’ਤੇ ਤਰਸ ਦੇ ਆਧਾਰ ’ਤੇ ਨਿਯੁਕਤੀ ਦਿੱਤੀ ਗਈ ਕਿ ਉਹ ਆਪਣੀ ਸੱਸ ਦਾ ਖਿਆਲ ਰੱਖੇਗੀ। ਗਿਆਂਤੀ ਦੇਵੀ ਨੇ ਦਾਅਵਾ ਕੀਤਾ ਕਿ ਨੌਕਰੀ ਮਿਲਣ ਤੋਂ ਬਾਅਦ ਨੂੰਹ ਨੇ ਉਸ ਨਾਲ ਬੁਰਾ ਵਿਹਾਰ ਕਰਦਿਆਂ ਉਸ ਨੂੰ ਬੇਸਹਾਰਾ ਛੱਡ ਦਿੱਤਾ। ਉਨ੍ਹਾਂ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਨੂੰਹ ਦੀ ਤਰਸ ਦੇ ਆਧਾਰ ’ਤੇ ਨਿਯੁਕਤੀ ਰੱਦ ਕਰਨ ਅਤੇ ਕੁਆਰੀ ਪੋਤੀ ਨੂੰ ਨਿਯੁਕਤੀ ਦੇਣ ਦੀ ਮੰਗ ਕੀਤੀ ਸੀ।