ਸ਼ਰਧਾਲੂਆਂ ਲਈ ਵੱਡੀ ਖਬਰ: ਵੈਸ਼ਨੋ ਦੇਵੀ ਯਾਤਰਾ ਆਰਜ਼ੀ ਤੌਰ 'ਤੇ ਬੰਦ, ਸ਼ਰਾਈਨ ਬੋਰਡ ਨੇ ਇਸ ਕਾਰਨ ਲਿਆ ਫੈਸਲਾ
ਜ਼ਿਕਰਯੋਗ ਹੈ ਕਿ ਕਟੜਾ ’ਚ ਬਾਰਿਸ਼ ਦਾ ਸਿਲਸਿਲਾ ਵੀ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੌਸਮ ਵਿਗੜਿਆ ਹੋਇਆ ਹੈ ਤੇ ਭਵਨ ’ਚ ਠੰਢ ਵਧ ਗਈ ਹੈ। ਭੀੜ ਕਾਰਨ ਸ਼ਨਿਚਰਵਾਰ ਨੂੰ ਸ਼ਰਾਈਨ ਬੋਰਡ ਨੇ ਸ਼ਾਮ ਚਾਰ ਵਜੇ ਸਾਰੀਆਂ ਯਾਤਰੀ ਰਜਿਸਟ੍ਰੇਸ਼ਨਾਂ ਬੰਦ ਕਰ ਦਿੱਤੀਆਂ।
Publish Date: Sun, 22 Mar 2026 08:35 AM (IST)
Updated Date: Sun, 22 Mar 2026 08:38 AM (IST)
ਜੰਮੂ : ਕਟੜਾ ’ਚ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਦੀ ਵਧਦੀ ਭੀੜ ਦੇ ਕਾਰਨ ਇਹ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕਟੜਾ ’ਚ ਬਾਰਿਸ਼ ਦਾ ਸਿਲਸਿਲਾ ਵੀ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੌਸਮ ਵਿਗੜਿਆ ਹੋਇਆ ਹੈ ਤੇ ਭਵਨ ’ਚ ਠੰਢ ਵਧ ਗਈ ਹੈ। ਭੀੜ ਕਾਰਨ ਸ਼ਨਿਚਰਵਾਰ ਨੂੰ ਸ਼ਰਾਈਨ ਬੋਰਡ ਨੇ ਸ਼ਾਮ ਚਾਰ ਵਜੇ ਸਾਰੀਆਂ ਯਾਤਰੀ ਰਜਿਸਟ੍ਰੇਸ਼ਨਾਂ ਬੰਦ ਕਰ ਦਿੱਤੀਆਂ।