Tirupati Stampede : ਆਂਧਰਾ ਦੇ ਤਿਰੂਪਤੀ ਮੰਦਰ 'ਚ ਭਗਦੜ, ਚਾਰ ਜਣਿਆਂ ਦੀ ਮੌਤ, ਕਈ ਜ਼ਖਮੀ
ਇਸ ਦੌਰਾਨ ਮੁੱਖ ਮੰਤਰੀ ਦਫ਼ਤਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਘਟਨਾ 'ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਬਾਰੇ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ। ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਜਾ ਕੇ ਰਾਹਤ ਕਾਰਜ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਜ਼ਖਮੀਆਂ ਦਾ ਵਧੀਆ ਇਲਾਜ ਹੋ ਸਕੇ।
Publish Date: Wed, 08 Jan 2025 10:31 PM (IST)
Updated Date: Wed, 08 Jan 2025 10:39 PM (IST)
ਏਐਨਆਈ, ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਰ 'ਚ ਬੁੱਧਵਾਰ ਨੂੰ ਮਚੀ ਭਗਦੜ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਤਿਰੁਮਾਲਾ ਦੇ ਭਗਵਾਨ ਵੈਂਕਟੇਸ਼ਵਰ ਮੰਦਰ ਦੇ ਵੈਕੁੰਠ ਦੁਆਰ ਦਰਸ਼ਨ ਲਈ ਟੋਕਨ ਵੰਡਣ ਦੌਰਾਨ ਵਾਪਰੀ।
ਖਬਰਾਂ ਮੁਤਾਬਕ ਇਹ ਘਟਨਾ ਤਿਰੂਪਤੀ ਵਿਸ਼ਨੂੰ ਨਿਵਾਸਮ ਦੀ ਹੈ, ਜਿੱਥੇ ਟੋਕਨ ਵੰਡੇ ਜਾ ਰਹੇ ਸਨ। ਤੇਲੰਗਾਨਾ ਟੂਡੇ ਦੀ ਰਿਪੋਰਟ ਅਨੁਸਾਰ, ਇੱਕ ਮ੍ਰਿਤਕ ਦੀ ਪਛਾਣ ਮੱਲਿਕਾ ਵਜੋਂ ਹੋਈ ਹੈ, ਜੋ ਕਥਿਤ ਤੌਰ 'ਤੇ ਤਾਮਿਲਨਾਡੂ ਦੀ ਰਹਿਣ ਵਾਲੀ ਹੈ। ਇਸ ਦੌਰਾਨ ਜ਼ਖਮੀ ਲੋਕਾਂ ਨੂੰ ਇਲਾਜ ਲਈ ਤਿਰੂਪਤੀ ਰੂਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸੀਐਮ ਨਾਇਡੂ ਨੇ ਘਟਨਾ ਦੀ ਜਾਣਕਾਰੀ ਲਈ