ਹੈਵਾਨੀਅਤ ਦੀਆਂ ਹੱਦਾਂ ਪਾਰ: ਸਮੂਹਿਕ ਜਬਰ-ਜਨਾਹ ਮਗਰੋਂ ਤੀਜੀ ਮੰਜ਼ਿਲ ਤੋਂ ਸੁੱਟੀ ਮਾਸੂਮ, ਟੁੱਟੀ ਧੌਣ ਦੀ ਹੱਡੀ; ਮੌਤ
ਸਿਕੰਦਰਾਬਾਦ ਦੇ ਇਕ ਪਿੰਡ ’ਚ ਸ਼ੁੱਕਰਵਾਰ ਦੀ ਸ਼ਾਮ ਸਾਢੇ ਸੱਤ ਵਜੇ ਫਿਰੋਜ਼ਾਬਾਦ ਵਾਸੀ ਮਜ਼ਦੂਰ ਪਰਿਵਾਰ ਦੀ ਬੱਚੀ ਗੰਭੀਰ ਜ਼ਖ਼ਮੀ ਮਿਲੀ ਸੀ। ਪੁਲਿਸ ਤੇ ਪਰਿਵਾਰ ਬੱਚੀ ਨੂੰ ਲੈ ਕੇ ਸੀਐੱਚਸੀ ਸਿਕੰਦਰਾਬਾਦ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Sun, 04 Jan 2026 08:58 AM (IST)
Updated Date: Sun, 04 Jan 2026 09:01 AM (IST)
ਜਾਸ, ਬੁਲੰਦਸ਼ਹਿਰ : ਹੈਵਾਨਾਂ ਨੇ ਸਾਢੇ ਚਾਰ ਸਾਲ ਦੀ ਬੱਚੀ ਨਾਲ ਸਮੂਹਿਕ ਜਬਰ-ਜਨਾਹ ਕਰ ਕੇ ਉਸ ਨੂੰ ਇਮਾਰਤ ਦੀ ਤੀਜੀ ਮੰਜ਼ਲ ਤੋਂ ਖੇਤ ’ਚ ਸੁੱਟ ਦਿੱਤਾ। ਧੌਣ ਦੀ ਹੱਡੀ ਟੁੱਟਣ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਤੇ ਰਾਤ ਨੂੰ ਦੋਵਾਂ ਮੁਲਜ਼ਮਾਂ ਨੂੰ ਮੁਕਾਬਲੇ ’ਚ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ’ਚ ਪੁਲਿਸ ਦੀ ਗੋਲ਼ੀ ਪੈਰ ’ਚ ਲੱਗਣ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਮੁਲਜ਼ਮਾਂ ਦੇ ਕਬਜ਼ੇ ਤੋਂ ਪੁਲਿਸ ਨੇ ਤਮੰਚਾ ਤੇ ਕਾਰਤੂਸ ਬਰਾਮਦ ਕੀਤੇ ਹਨ•।
ਸਿਕੰਦਰਾਬਾਦ ਦੇ ਇਕ ਪਿੰਡ ’ਚ ਸ਼ੁੱਕਰਵਾਰ ਦੀ ਸ਼ਾਮ ਸਾਢੇ ਸੱਤ ਵਜੇ ਫਿਰੋਜ਼ਾਬਾਦ ਵਾਸੀ ਮਜ਼ਦੂਰ ਪਰਿਵਾਰ ਦੀ ਬੱਚੀ ਗੰਭੀਰ ਜ਼ਖ਼ਮੀ ਮਿਲੀ ਸੀ। ਪੁਲਿਸ ਤੇ ਪਰਿਵਾਰ ਬੱਚੀ ਨੂੰ ਲੈ ਕੇ ਸੀਐੱਚਸੀ ਸਿਕੰਦਰਾਬਾਦ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਉਦਯੋਗਿਕ ਖੇਤਰ ਦੀ ਫੈਕਟਰੀ ’ਚ ਮਜ਼ਦੂਰੀ ਕਰਦਾ ਸੀ। ਪਿਤਾ ਦੀ ਸ਼ਿਕਾਇਤ ’ਤੇ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਪਿਤਾ ਨੇ ਦੱਸਿਆ ਕਿ ਉਹ ਜਿਸ ਇਮਾਰਤ ’ਚ ਕਿਰਾਏ ’ਤੇ ਰਹਿੰਦੇ ਹਨ, ਉਥੇ ਹੀ ਰਾਜੂ ਤੇ ਵੀਰੂ ਕਸ਼ਯਪ ਵੀ ਰਹਿੰਦੇ ਹਨ। ਰਾਤ ਇਕ ਵਜੇ ਪੁਲਿਸ ਦੀਆਂ ਤਿੰਨ ਟੀਮਾਂ ਦੀ ਮੁਲਜ਼ਮਾਂ ਨਾਲ ਕਾਂਵਰਾ ਰੋਡ ’ਤੇ ਉਸਾਰੀ ਅਧੀਨ ਕਾਲੋਨੀ ’ਚ ਮੁਕਾਬਲਾ ਹੋਇਆ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਦੋਵਾਂ ਦੇ ਪੈਰਾਂ ’ਚ ਗੋਲ਼ੀ ਲੱਗੀ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਐੱਸਪੀ ਦਿਹਾਤ ਡਾ. ਤੇਜਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੱਚੀ ਨਾਲ ਜਬਰ ਜਨਾਹ ਕਰ ਕੇ ਇਮਾਰਤ ਤੋਂ ਹੇਠਾਂ ਸੁੱਟਣ ਦਾ ਜੁਰਮ ਕਬੂਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦੀ ਮਾਂ ਕਮਰੇ ’ਚ ਖਾਣਾ ਪਕਾ ਰਹੀ ਸੀ। ਬੱਚੀ ਬਾਹਰ ਖੇਡ ਰਹੀ ਸੀ। ਦੋਵਾਂ ਨੇ ਸ਼ਰਾਬ ਦੇ ਨਸ਼ੇ ’ਚ ਬੱਚੀ ਨੂੰ ਕੁਝ ਖਾਣ ਦਾ ਲਾਲਚ ਦਿੱਤਾ ਤੇ ਛੱਤ ’ਤੇ ਲੈ ਗਏ। ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।