ਸਾਵਧਾਨ! ਆਸਮਾਨੀ ਪਤੰਗਾਂ ਦੀ ਡੋਰ ਸੜਕਾਂ 'ਤੇ ਲੈ ਰਹੀ ਹੈ ਜਾਨ, ਵੱਢੀ ਗਈ 45 ਸਾਲਾ ਸ਼ਖਸ ਦੀ ਧੌਣ, ਮੌਤ
ਇਸ ਘਟਨਾ ਨਾਲ ਚਾਈਨੀਜ਼ ਡੋਰ ਦੀ ਖ਼ਰੀਦਦਾਰੀ ਤੇ ਵਿਕਰੀ ’ਤੇ ਪਾਬੰਦੀ ਲਗਾਉਣ ਦੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਡੇਢ ਮਹੀਨੇ ’ਚ ਚਾਈਨੀਜ਼ ਡੋਰ ਨਾਲ ਇੰਦੌਰ ’ਚ ਇਹ ਦੂਜੀ ਮੌਤ ਦੀ ਘਟਨਾ ਹੈ।
Publish Date: Mon, 12 Jan 2026 08:48 AM (IST)
Updated Date: Mon, 12 Jan 2026 08:51 AM (IST)
ਇੰਦੌਰ : ਸ਼ਹਿਰ ’ਚ ਐਤਵਾਰ ਨੂੰ ਚਾਈਨੀਜ਼ ਮਾਂਝੇ ਨੇ ਇਕ ਹੋਰ ਜਾਨ ਲੈ ਲਈ। ਬਾਈਕ ਤੋਂ ਜਾਂਦੇ ਸਮੇਂ ਟਾਇਲਾਂ ਦੇ ਠੇਕੇਦਾਰ ਰਘੁਵੀਰ ਧਾਕੜ ਦੀ ਡੋਰ ਦੀ ਲਪੇਟ ’ਚ ਆ ਕੇ ਅੱਧੀ ਧੌਣ ਵੱਢੀ ਗਈ ਤੇ ਉਸਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾ ਨਾਲ ਚਾਈਨੀਜ਼ ਡੋਰ ਦੀ ਖ਼ਰੀਦਦਾਰੀ ਤੇ ਵਿਕਰੀ ’ਤੇ ਪਾਬੰਦੀ ਲਗਾਉਣ ਦੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਡੇਢ ਮਹੀਨੇ ’ਚ ਚਾਈਨੀਜ਼ ਡੋਰ ਨਾਲ ਇੰਦੌਰ ’ਚ ਇਹ ਦੂਜੀ ਮੌਤ ਦੀ ਘਟਨਾ ਹੈ। ਘਟਨਾ ਖਰਰਾਣਾ ਥਾਣਾ ਖੇਤਰ ਦੇ ਗਣੇਸ਼ ਸੇਤੂ ਦੀ ਹੈ। ਓਮ ਸਾਈਂ ਕਾਲੋਨੀ ਦੇ ਵਾਸੀ 45 ਸਾਲਾ ਰਘੁਵੀਰ ਧਾਕੜ ਐਤਵਾਰ ਦੀ ਸ਼ਾਮ ਸਵਰਣ ਬਾਗ਼ ਕਾਲੋਨੀ ਤੋਂ ਘਰ ਜਾ ਰਹੇ ਸਨ। ਖਜਰਾਣਾ ਤੋਂ ਬੰਗਾਲੀ ਚੌਰਾਹੇ ਵੱਲ ਜਾਂਦੇ ਸਮੇਂ ਗਲ਼ ’ਚ ਡੋਰ ਫਸੀ ਤੇ ਉਹ ਬਾਈਕ ਸਣੇ ਹੇਠਾਂ ਡਿੱਗ ਗਏ। ਆਟੋ ਚਾਲਕ ਨੇ ਚੁੱਕਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।