ਪੁਲਿਸ ਦੀ ਨੌਕਰੀ ਨਾਲੋਂ ਆਂਡੇ-ਚੌਲ ਵੇਚਣਾ ਬਿਹਤਰ: ਕਾਂਸਟੇਬਲ ਦਾ ਵ੍ਹਟਸਐਪ ਸਟੇਟਸ ਹੋਇਆ ਵਾਇਰਲ
ਇੰਨਾ ਹੀ ਨਹੀਂ, ਉਨ੍ਹਾਂ ਨੌਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਵਿਭਾਗ ’ਚ ਭਰਤੀ ਤੋਂ ਪਹਿਲਾਂ ਸੌ ਵਾਰ ਸੋਚੋ। ਹੋ ਸਕੇ ਤਾਂ ਕਿਸੇ ਹੋਰ ਵਿਭਾਗ ’ਚ ਚਲੇ ਜਾਓ। ਕਾਂਸਟੇਬਲ ਦੀ ਇਹ ਟਿੱਪਣੀ ਵਰਦੀ ’ਚ ਪੈਦਾ ਹੋ ਰਹੇ ਦਬਾਅ, ਥਕਾਵਟ ਤੇ ਅਸੰਤੁਸ਼ਟੀ ਦੀ ਝਲਕ ਮੰਨੀ ਜਾ ਰਹੀ ਹੈ।
Publish Date: Tue, 03 Feb 2026 10:17 AM (IST)
Updated Date: Tue, 03 Feb 2026 10:20 AM (IST)
ਕੋਪਲ (ਆਈਏਐੱਨਐੱਸ) : ਕਰਨਾਟਕ ਪੁਲਿਸ ਵਿਭਾਗ ਉਸ ਸਮੇਂ ਸਦਮੇ ’ਚ ਆ ਗਿਆ, ਜਦੋਂ ਇਕ ਕਾਂਸਟੇਬਲ ਦਾ ਵ੍ਹਟਸਐਪ ਸਟੇਟਸ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਗਿਆ। ਕੋਪਲ ਜ਼ਿਲ੍ਹੇ ’ਚ ਤਾਇਨਾਤ ਕਾਂਸਟੇਬਲ ਬ੍ਰਹਮਾਨੰਦ ਨੇ ਆਪਣੇ ਸਟੇਟਸ ’ਚ ਪੁਲਿਸ ਸੇਵਾ ਨੂੰ ਲੈ ਕੇ ਖੁੱਲ੍ਹੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਲਿਖਿਆ ਕਿ ਸਾਲ ਦੇ 365 ਦਿਨ ਡਿਊਟੀ ਕਰਨੀ ਪੈਂਦੀ ਹੈ, ਇਕ ਦਿਨ ਦੀ ਵੀ ਛੁੱਟੀ ਨਹੀਂ। ਪੁਲਿਸ ਬਣਨ ਤੋਂ ਚੰਗਾ ਹੈ ਆਂਡੇ-ਚੌਲ ਵੇਚਣਾ।
ਇੰਨਾ ਹੀ ਨਹੀਂ, ਉਨ੍ਹਾਂ ਨੌਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਵਿਭਾਗ ’ਚ ਭਰਤੀ ਤੋਂ ਪਹਿਲਾਂ ਸੌ ਵਾਰ ਸੋਚੋ। ਹੋ ਸਕੇ ਤਾਂ ਕਿਸੇ ਹੋਰ ਵਿਭਾਗ ’ਚ ਚਲੇ ਜਾਓ। ਕਾਂਸਟੇਬਲ ਦੀ ਇਹ ਟਿੱਪਣੀ ਵਰਦੀ ’ਚ ਪੈਦਾ ਹੋ ਰਹੇ ਦਬਾਅ, ਥਕਾਵਟ ਤੇ ਅਸੰਤੁਸ਼ਟੀ ਦੀ ਝਲਕ ਮੰਨੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਬ੍ਰਹਮਾਨੰਦ ਦੀ ਇਹ ਪ੍ਰਤੀਕਿਰਿਆ ਡੀਜੀਪੀ ਐੱਮਏ ਸਲੀਮ ਦੇ ਉਸ ਹਾਲ ਹੀ ਦੇ ਬਿਆਨ ਤੋਂ ਬਾਅਦ ਸਾਹਮਣੇ ਆਈ, ਜਿਸ ਵਿਚ ਸੂਬੇ ’ਚ 8300 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਦਾ ਐਲਾਨ ਕੀਤਾ ਗਿਆ ਸੀ। ਕਾਂਸਟੇਬਲ ਨੇ ਇਸੇ ਮੁੱਦੇ ਨੂੰ ਲੈ ਕੇ ਮੌਜੂਦਾ ਪ੍ਰਬੰਧ ਤੇ ਕਾਰਜਭਾਰ ’ਤੇ ਸਵਾਲ ਚੁੱਕੇ। ਸਟੇਟਸ ਦੇ ਪ੍ਰਸਾਰਿਤ ਹੁੰਦਿਆਂ ਹੀ ਵਿਭਾਗ ਹਰਕਤ ’ਚ ਆ ਗਿਆ। ਕੋਪਲ ਦੇ ਐੱਸਪੀ ਰਾਮ ਐੱਲ. ਅਰਸਿੱਧੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਸੂਤਰਾਂ ਅਨੁਸਾਰ, ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।