ਏਆਈ ਇੰਪੈਕਟ ਇੰਪੈਕਟ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ ਮੋਹਰੀ : ਇੰਡੀਆ ਏਆਈ ਇੰਪੈਕਟ ਸਿਖਰ ਸੰਮੇਲਨ ਵਿਚ 100 ਤੋਂ ਵੱਧ ਮੁਲਕਾਂ ਦੇ ਵਫ਼ਦ ਹਿੱਸਾ ਲੈਣਗੇ। 20 ਸਰਕਾਰਾਂ ਦੇ ਮੁਖੀ, ਕਈ ਮੁਲਕਾਂ ਦੇ ਮੰਤਰੀ ਤੇ ਸੰਸਾਰ ਭਰ ਦੀਆਂ ਪ੍ਰਮੁੱਖ ਕੰਪਨੀਆਂ ਦੇ 50 ਤੋਂ ਵੱਧ ਸੀਈਓ ਸ਼ਾਮਲ ਹੋਣਗੇ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਣ ਵਾਲੇ ਮਸਨੂਈ ਸਿਆਣਪ (ਏਆਈ) ਦੇ ਮਹਾਕੁੰਭ ਏਆਈ ਸਿਖਰ ਸੰਮੇਲਨ 2026 ਵਿਚ ਹਿੱਸਾ ਲੈਣ ਲਈ ਸੰਸਾਰ ਭਰ ਦੇ ਦਿੱਗਜ ਇੱਥੇ ਪੁੱਜ ਚੁੱਕੇ ਹਨ। ਇਸ ਸਿਖਰ ਸੰਮੇਲਨ ਜ਼ਰੀਏ ਤੇਜ਼ੀ ਨਾਲ ਬਦਲਦੀ ਏਆਈ ਦੀ ਦੁਨੀਆ ਨੂੰ ਸਮਝਣਾ ਤੇ ਆਮ ਲੋਕਾਂ ਤੱਕ ਇਸ ਦੇ ਫ਼ਾਇਦੇ ਤੇ ਅਸਰ ਨੂੰ ਪਹੁੰਚਾਉਣਾ ਅਸਾਨ ਹੋ ਸਕਦਾ ਹੈ। ਸਿਖਰ ਸੰਮੇਲਨ ਦੀ ਅਹਿਮੀਅਤ ਇਸੇ ਗੱਲ ਵਿਚ ਸਮਝੀ ਜਾ ਸਕਦੀ ਹੈ ਕਿ ਇਸ ਵਿਚ ਨਾ-ਸਿਰਫ਼ ਟੈੱਕ ਕੰਪਨੀਆਂ ਦੇ ਦਿੱਗਜ ਬਲਕਿ ਅਨੇਕ ਮੁਲਕਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਹਿੱਸਾ ਲੈ ਰਹੇ ਹਨ।
ਕੀ ਹੈ ਏਆਈ ਇੰਪੈਕਟਰ ਸਿਖਰ ਸੰਮੇਲਨ
ਇੰਡੀਆ ਏਆਈ ਇੰਪੈਕਟ ਸਮਿਤ 2026 ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲਾ ਤੇ ਇੰਡੀਆ ਏਆਈ ਮਿਸ਼ਨ ਦੀ ਪਹਿਲ ਹੈ। ਇਹ ਪੰਜ ਦਿਨਾਂ ਦਾ ਪ੍ਰੋਗਰਾਮ ਹੈ, ਜਿਸ ਵਿਚ ਨੀਤੀ, ਖੋਜ, ਸਨਅਤਾਂ ਤੇ ਜਨਤਕ ਭਾਈਵਾਲੀ ਨੂੰ ਜੋੜਿਆ ਗਿਆ ਹੈ। ਸਰਕਾਰ ਨੇ ਇਸ ਸਿਖਰ ਸੰਮੇਲਨ ਦੀ ਥੀਮ ਰੱਖੀ ਹੈ- ‘ਸਰਬਜਨ ਹਿਤਾਏ, ਸਰਬਜਨ ਸੁਖਾਏ’।
ਸੰਮੇਲਨ ’ਚ ਕੀ ਹੋਵੇਗਾ
ਇਸ ਸੰਮੇਲਨ ਵਿਚ ਟੈੱਕ ਖੇਤਰ ਦੇ ਮੋਹਰੀ ਏਆਈ ਨੂੰ ਲੈ ਕੇ ਭਵਿੱਖ ਦੀ ਯੋਜਨਾ ਦੱਸਣਗੇ। ਐਕਸਪੋ ਵਿਚ 300 ਤੋਂ ਵੱਧ ਪ੍ਰੋਜੈਕਟ ਦਿਖਾਏ ਜਾਣਗੇ, ਜਿੱਥੇ ਲੋਕ ਜਾਣ ਸਕਣਗੇ ਕਿ ਹਾਲੇ ਏਆਈ ਵਿਚ ਕੀ ਨਵਾਂ ਹੋ ਰਿਹਾ ਹੈ ਤੇ ਭਵਿੱਖ ਵਿਚ ਕੀ ਬਦਲਾਅ ਆਉਣ ਵਾਲਾ ਹੈ। ਮਾਹਿਰ ਦੱਸਣਗੇ ਕਿ ਹੁਣ ਤੱਕ ਕੀ ਖੋਜ ਹੋਈ ਹੈ ਤੇ ਅਗਾਂਹ ਕਿਹੜੇ ਵਿਸ਼ਿਆਂ ’ਤੇ ਕੰਮ ਚੱਲ ਰਿਹਾ ਹੈ। ਨਾਲ ਹੀ ਏਆਈ ਨਾਲ ਜੁੜੀਆਂ ਚੁਣੌਤੀਆਂ ’ਤੇ ਵੀ ਚਰਚਾ ਹੋਵੇਗੀ।
ਇਸ ਤੋਂ ਪਹਿਲਾਂ ਕਿੱਥੇ ਹੋ ਚੁੱਕਾ ਹੈ ਸਿਖਰ ਸੰਮੇਲਨ
ਸਾਲ 2023 ਵਿਚ ਸਭ ਤੋਂ ਪਹਿਲਾਂ ਏਆਈ ਸਿਖਰ ਸੰਮੇਲਨ ਬ੍ਰਿਟੇਨ ਵਿਚ ਹੋਇਆ ਸੀ। ਇਸ ਵਿਚ ਏਆਈ ਨਾਲ ਜੁੜੇ ਖ਼ਤਰਿਆਂ ਤੇ ਸੁਰੱਖਿਆ ’ਤੇ ਚਰਚਾ ਹੋਈ ਸੀ। ਇਸ ਮਗਰੋਂ ਮਈ 2024 ਵਿਚ ਦੱਖਣੀ ਕੋਰੀਆ ਵਿਚ ਏਆਈ ਨੂੰ ਸੁਰੱਖਿਅਤ ਤੇ ਸਮਾਵੇਸ਼ੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਸੀ। ਫਰਵਰੀ 2025 ਵਿਚ ਪੈਰਿਸ ਵਿਚ ਏਆਈ ਐਕਸ਼ਨ ਸਮਿੱਟ ਵਿਚ ਏਆਈ ਨੂੰ ਜਨਤਕ ਹਿੱਤ ਤੇ ਟਿਕਾਊ ਵਿਕਾਸ ਨਾਲ ਜੋੜਣ ’ਤੇ ਚਰਚਾ ਹੋਈ ਸੀ। ਫਰਵਰੀ 2025 ਵਿਚ ਪੈਰਿਸ ਵਿਚ ਏਆਈ ਐਕਸ਼ਨ ਸੰਮੇਲਨ ਵਿਚ ਏਆਈ ਨੂੰ ਜਨਤਕ ਹਿੱਤ ਤੇ ਟਿਕਾਊ ਵਿਕਾਸ ਨਾਲ ਜੋੜਣ ਬਾਰੇ ਚਰਚਾ ਹੋਈ ਸੀ।
ਪਿਛਲੇ ਸਿਖਰ ਸੰਮੇਲਨ ਦਾ ਕੀ ਨਤੀਜਾ ਰਿਹਾ
2023 ਵਿਚ ਬ੍ਰਿਟੇਨ ਵਿਚ ਹੋਏ ਸਿਖਰ ਸੰਮੇਲਨ ਵਿਚ ਨਿੱਜਤਾ, ਡਾਟਾ ਸੁਰੱਖਿਆ, ਜਵਾਬਦੇਹੀ ਤੇ ਮਨੁੱਖੀ ਨਿਗਰਾਨੀ ਜਿਹੇ ਮੁੱਦੇ ਚੁੱਕੇ ਗਏ। ਸਿਓਲ ਵਿਚ ਏਆਈ ਜੋਖਮ ਨੂੰ ਸਮਝਣ ਤੇ ਜਾਂਚਣ ਲਈ ਵਿਗਿਆਨਕ ਸਹਿਯੋਗ ਜ਼ਰੂਰੀ ਦੱਸਿਆ ਗਿਆ। ਪੈਰਿਸ ਵਿਚ 2025 ਦੇ ਸਿਖਰ ਸੰਮੇਲਨ ਵਿਚ ਕਿਹਾ ਗਿਆ ਹੈ ਕਿ ਏਆਈ ਦੀ ਵਰਤੋਂ ਜਨਤਕ ਭਲਾਈ ਲਈ ਹੋਣੀ ਚਾਹੀਦੀ ਹੈ।
ਦਿੱਲੀ ਦੇ ਸਿਖਰ ਸੰਮੇਲਨ ਦੀ ਕੀ ਹੈ ਅਹਿਮੀਅਤ
ਦਿੱਲੀ ਸਿਖਰ ਸੰਮੇਲਨ ਨੂੰ ਸਰਕਾਰ ਗਲੋਬਲ ਸਾਊਥ ਵਿਚ ਪਹਿਲੀ ਆਲਮੀ ਏਆਈ ਸਿਖਰ ਸੰਮੇਲਨ ਦੱਸ ਰਹੀ ਹੈ। ਇਸ ਵਾਰ ਚਰਚਾ ਸਿਰਫ਼ ਏਆਈ ਦੇ ਖ਼ਤਰੇ ਤੱਕ ਨਹੀਂ ਸਗੋਂ ਇਸ ’ਤੇ ਹੈ ਕਿ ਏਆਈ ਦਾ ਫ਼ਾਇਦਾ ਗ਼ਰੀਬ ਤੇ ਮੱਧਮ ਵਰਗ ਤੱਕ ਕਿੰਝ ਪੁੱਜੇ? ਸਰਕਾਰ ਨੇ ਇਸ ਨੂੰ ਏਆਈ ਭੇਦਭਾਵ ਖ਼ਤਮ ਕਰਨ ਦੀ ਦਿਸ਼ਾ ਵਿਚ ਕਦਮ ਦੱਸਿਆ ਹੈ। ਯਾਨੀ ਤਕਨੀਕ ਨਾਲ ਲੈਸ ਤੇ ਤਕਨੀਕ ਰਹਿਤ ਲੋਕਾਂ ਵਿਚਾਲੇ ਦੂਰੀ ਘੱਟ ਹੋਵੇ।
ਸਿਖਰ ਸੰਮੇਲਨ ਨਾਲ ਜਨਤਾ ਨੂੰ ਕੀ ਫ਼ਾਇਦਾ
ਲੋਕਾਂ ਨੂੰ ਏਆਈ ਦੀ ਦਰੁਸਤ ਵਰਤੋਂ ਬਾਰੇ ਪਤਾ ਕਿੰਝ ਲੱਗੇਗਾ, ਜਿਵੇਂ ਸਿੱਖਿਆ, ਸਿਹਤ, ਖੇਤੀ ਤੇ ਸਰਕਾਰੀ ਯੋਜਨਾਵਾਂ ਵਿਚ ਕਿੰਝ ਏਆਈ ਮਦਦ ਕਰ ਸਕਦਾ ਹੈ। ਏਆਈ ਸਭ ਲਈ ਮੁਹੱਈਆ ਤੇ ਵਰਤੋਂਯੋਗ ਕਿੰਝ ਬਣਾਇਆ ਜਾ ਸਕਦਾ ਹੈ, ਖ਼ਾਸਕਰ ਛੋਟੇ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਤੱਕ। ਕਈ ਮੁਲਕ ਤੇ ਅਦਾਰੇ ਇਸ ਦਾ ਡੈਮੋ ਵੀ ਵਿਖਾਉਣਗੇ।
ਕਈ ਨੌਕਰੀਆਂ ਬਣਾਉਣ ਤੇ ਹੁਨਰ ਸਿੱਖਣ ਵਿਚ ਏਆਈ ਨੇ ਕਿੰਝ ਮਦਦ ਕੀਤੀ ਕੰਪਨੀਆਂ ਤੇ ਦੇਸ਼ ਇਸ ਦਾ ਵਿਹਾਰਕ ਤਜਰਬਾ ਵੀ ਸਾਂਝਾ ਕਰੇਗੀ।
ਕਿਸਾਨਾਂ, ਵਿਦਿਆਰਥੀਆਂ ਤੇ ਛੋਟੇ ਕਾਰੋਬਾਰਾਂ ਨੂੰ ਅਜਿਹੇ ਏਆਈ ਟੂਲਜ਼ ਬਾਰੇ ਜਾਣਕਾਰੀ ਮਿਲ ਸਕਦੀ ਹੈ, ਇਸ ਨਾਲ ਕੰਮ ਆਸਾਨ ਬਣ ਸਕੇਗਾ।
ਏਆਈ ਇੰਪੈਕਟ ਇੰਪੈਕਟ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ ਮੋਹਰੀ : ਇੰਡੀਆ ਏਆਈ ਇੰਪੈਕਟ ਸਿਖਰ ਸੰਮੇਲਨ ਵਿਚ 100 ਤੋਂ ਵੱਧ ਮੁਲਕਾਂ ਦੇ ਵਫ਼ਦ ਹਿੱਸਾ ਲੈਣਗੇ। 20 ਸਰਕਾਰਾਂ ਦੇ ਮੁਖੀ, ਕਈ ਮੁਲਕਾਂ ਦੇ ਮੰਤਰੀ ਤੇ ਸੰਸਾਰ ਭਰ ਦੀਆਂ ਪ੍ਰਮੁੱਖ ਕੰਪਨੀਆਂ ਦੇ 50 ਤੋਂ ਵੱਧ ਸੀਈਓ ਸ਼ਾਮਲ ਹੋਣਗੇ। ਇਸ ਵਿਚ ਭਾਰਤੀ ਕੰਪਨੀਆਂ ਦੇ ਮੁਖੀ ਵੀ ਹੋਣਗੇ। ਸਿਖਰ ਸੰਮੇਲਨ ਵਿਚ ਈਕੋਸਿਸਟਮ ਨਾਲ ਜੁੜੇ ਕਰੀਬ 500 ਲੋਕ ਹਿੱਸਾ ਲੈਣਗੇ, ਜਿਸ ਵਿਚ ਈਜਾਦਕਾਰ, ਖੋਜੀ, ਮੁੱਖ ਤਕਨਾਲੋਜੀ ਅਫ਼ਸਰ ਸ਼ਾਮਲ ਹਨ। ਭਾਰਤ ਤੋਂ ਆਰਆਈਐੱਲ ਦੇ ਮੁਖੀ ਮੁਕੇਸ਼ ਅੰਬਾਨੀ, ਟਾਟਾ ਸੰਸ ਦੇ ਨਟਰਾਜਨ ਚੰਦਰਸ਼ੇਖਰਨ, ਇੰਫੋਸਿਸ ਦੇ ਨੰਦਨ ਨੀਲੇਕਣੀ, ਭਾਰਤੀ ਗਰੁੱਪ ਦੇ ਸੁਨੀਲ ਮਿੱਤਲ, ਟੀਸੀਐੱਸ ਦੇ ਕ੍ਰਿਤੀਵਾਸਨ, ਐੱਚਸੀਐੱਲ ਟੈੱਕ ਦੀ ਰੌਸ਼ਨੀ ਨਾਦਰ, ਇੰਫੋਸਿਸ ਦੇ ਸਲਿਲ ਪਾਰਖ ਜਿਹੇ ਦਿੱਗਜ ਸ਼ਾਮਲ ਹੋ ਸਕਦੇ ਹਨ।
ਸੈਮ ਅਲਟਮੈਨ : ਸੈਮ ਅਲਟਮੈਨ ਓਪਨ ਓਪਨ ਏਆਈ ਦੇ ਸਹਿ-ਸੰਸਥਾਪਕ ਤੇ ਸੀਈਓ ਹਨ। ਉਨ੍ਹਾਂ ਨੇ ਚੈਟਜੀਪੀਟੀ ਜਿਹੇ ਅਡਵਾਂਸ ਏਆਈ ਮਾਡਲ ਨੂੰ ਆਲਮੀ ਪੱਧਰ ’ਤੇ ਲੋਕਪ੍ਰਿਅ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਬ੍ਰੈਡ ਸਮਿੱਥ : ਬ੍ਰੈਡ ਸਮਿੱਥ ਮਾਈਕ੍ਰੋਸਾਫਟ ਦੇ ਮੁਖੀ ਹਨ। ਕੰਪਨੀ ਵਿਚ ਉਹ ਕਾਨੂੰਨੀ ਮਾਮਲਿਆਂ, ਰੈਗੂਲੇਟਰੀ ਨੀਤੀਆਂ ਤੇ ਤਕਨੀਕੀ ਨੈਤਿਕਤਾ ਨਾਲ ਜੁੜੇ ਵਿਸ਼ਿਆਂ ਨੂੰ ਦੇਖਦੇ ਹਨ।
ਯਾਨ ਲੇਕੁਨ : ਯਾਨ ਲੇਕੁਨ ਮੈਟਾ ਵਿਚ ਮੁੱਖ ਏਆਈ ਵਿਗਿਆਨੀ ਹਨ। ਡੀਪ ਲਰਨਿੰਗ ਤੇ ਕੰਵੋਲਿਊਸ਼ਨਲ ਨਿਊਰਲ ਨੈੱਟਵਰਕ (ਸੀਐੱਨਐੱਨ) ਦੇ ਵਿਕਾਸ ਵਿਚ ਉਨ੍ਹਾਂ ਦੀ ਖ਼ਾਸ ਭੂਮਿਕਾ ਰਹੀ ਹੈ।
ਕਿ੍ਰਸਟੀਯਾਨੋ ਏਮੋਨ : ਕਿ੍ਰਸਟੀਯਾਨੋ ਏਮੋਨ ਕਵਾਲਕਾਮ ਦੇ ਸੀਈਓ ਹਨ। ਸੈਮੀਕੰਡਕਟਰ ਤੇ 5ਜੀ ਤਕਨੀਕ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਮੋਬਾਈਲ ਚਿਪਸੈੱਟ ਤੇ ਆਈਓਟੀ ਨੂੰ ਉਨ੍ਹਾਂ ਨੇ ਅੱਗੇ ਵਧਾਇਆ ਹੈ।
ਡਾਰੀਓ ਅਮੋਡੇਈ : ਡਾਰੀਓ ਅਮੋਡੇਈ ਏਂਥ੍ਰੋਪਿਕ ਦੇ ਸਹਿ-ਸੰਸਥਾਪਕ ਤੇ ਸੀਈਓ ਹਨ। ਅਡਵਾਂਸ ਲੈਂਗੁਏਜ ਮਾਡਲ ਦੇ ਵਿਕਾਸ ਵਿਚ ਉਨ੍ਹਾਂ ਦਾ ਖ਼ਾਸ ਯੋਗਦਾਨ ਮੰਨਿਆ ਜਾਂਦਾ ਹੈ।
ਡੈਮਿਸ ਹਸਾਬਿਸ : ਡੈਮਿਸ ਹਸਾਬਿਸ ਬ੍ਰਿਟਿਸ਼ ਏਆਈ ਵਿਗਿਆਨੀ ਹਨ। ਉਹ ਡੀਪਮਾਈਂਡ ਦੇ ਸਹਿ-ਸੰਸਥਾਪਕ ਤੇ ਸੀਈਓ ਹਨ। ਹਸਾਬਿਸ ਨੂੰ ਨਿਊਰੋਸਾਇੰਸ ਤੇ ਏਆਈ ਦੇ ਖੇਤਰ ਵਿਚ ਮੋਹਰੀ ਖੋਜੀ ਮੰਨਿਆ ਜਾਂਦਾ ਹੈ।
ਸੁੰਦਰ ਪਿਚਾਈ : ਸੁੰਦਰ ਪਿਚਾਈ ਗੂਗਲ ਤੇ ਅਲਫਾਬੈਟ ਦੇ ਸੀਈਓ ਹਨ। ਉਨ੍ਹਾਂ ਨੇ ਤਕਨੀਕੀ ਇਨੋਵੇਸ਼ਨ ਵਿਚ ਅਹਿਮ ਯੋਗਦਾਨ ਪਾਇਆ ਹੈ।