UBT ਨਾਲ ਮਿਲ ਕੇ ਚੋਣ ਲੜਨ ਵਾਲੀ ਰਾਜ ਠਾਕਰੇ ਦੀ ਐਮਐਨਐਸ (MNS) ਨੇ ਤਿੰਨ ਵਿੱਚੋਂ ਇਕ ਨਾਮਜ਼ਦ ਸੀਟ ਮੰਗੀ ਹੈ। ਦੱਸ ਦੇਈਏ ਕਿ ਐਮਐਨਐਸ ਨੇ ਬੀਐਮਸੀ ਚੋਣਾਂ 'ਚ ਸਿਰਫ਼ ਛੇ ਸੀਟਾਂ ਜਿੱਤੀਆਂ ਸਨ। ਸੂਤਰਾਂ ਨੇ ਦੱਸਿਆ ਕਿ ਊਧਵ ਠਾਕਰੇ ਨੇ ਐਮਐਨਐਸ ਦੀ ਮੰਗ ਠੁਕਰਾ ਦਿੱਤੀ ਹੈ ਜਿਸ ਨਾਲ ਗਠਜੋੜ "ਚ ਤਣਾਅ ਪੈਦਾ ਹੋ ਗਿਆ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਮਹਾਰਾਸ਼ਟਰ 'ਚ ਮੁੰਬਈ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਊਧਵ ਠਾਕਰੇ ਅਤੇ ਰਾਜ ਠਾਕਰੇ ਇੱਕਠੇ ਆਏ ਸਨ। ਇਸ ਗਠਜੋੜ ਨੂੰ ਹੋਏ ਦੋ ਮਹੀਨੇ ਦਾ ਸਮਾਂ ਵੀ ਨਹੀਂ ਬੀਤ ਸਕਿਆ ਕਿ ਇਨ੍ਹਾਂ ਵਿਚਕਾਰ ਖਟਪਟ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਇਹ ਦੋਵੇਂ ਭਰਾ ਬੀਐਮਸੀ (BMC) 'ਚ ਨਾਮਜ਼ਦ ਕੌਂਸਲਰਾਂ ਨੂੰ ਲੈ ਕੇ ਆਹਮੋ-ਸਾਹਮਣੇ ਹਨ।
ਇਕ ਨਿਊਜ਼ ਚੈਨਲ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਨੇਤਾਵਾਂ ਨੇ ਕੁਝ ਅਜੀਬ ਸੰਦੇਸ਼ ਪੋਸਟ ਕੀਤੇ ਹਨ ਜਿਵੇਂ, "ਜਬ ਦਿਲ ਮੇ ਪਿਆਰ ਹੀ ਨਹੀਂ ਹੈ ਤੋ ਪਿਆਰ ਕਯਾ ਕਰਨਾ?" ਹਾਲਾਂਕਿ, ਊਧਵ ਠਾਕਰੇ ਕੈਂਪ ਨੇ ਇਸ ਸੋਸ਼ਲ ਮੀਡੀਆ ਪੋਸਟ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਵੇਂ ਭਰਾ ਇੱਕਜੁੱਟ ਰਹਿਣਗੇ।
ਇਸ ਕਥਿਤ ਝਗੜੇ ਦੇ ਕੇਂਦਰ 'ਚ ਕਾਰਪੋਰੇਟਰਾਂ (ਕੌਂਸਲਰਾਂ) ਦੀ ਨਾਮਜ਼ਦਗੀ ਹੈ। 227 ਚੁਣੇ ਹੋਏ ਕਾਰਪੋਰੇਟਰਾਂ ਤੋਂ ਇਲਾਵਾ 2023 ਦੇ ਬਦਲਾਅ ਤੋਂ ਬਾਅਦ ਬੀਐਮਸੀ 'ਚ ਹੁਣ 10 ਨਾਮਜ਼ਦ ਕਾਰਪੋਰੇਟਰ ਹਨ। ਸਿਆਸੀ ਪਾਰਟੀਆਂ ਇਨ੍ਹਾਂ ਕਾਰਪੋਰੇਟਰਾਂ ਨੂੰ ਸਦਨ 'ਚ ਆਪਣੀ ਗਿਣਤੀ ਦੇ ਹਿਸਾਬ ਨਾਲ ਨਾਮਜ਼ਦ ਕਰਨਗੀਆਂ।
ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ 'ਚ 65 ਸੀਟਾਂ ਜਿੱਤਣ ਵਾਲੀ ਊਧਵ ਠਾਕਰੇ ਦੀ ਸ਼ਿਵ ਸੈਨਾ (UBT) 10 ਵਿੱਚੋਂ ਤਿੰਨ ਕੌਂਸਲਰਾਂ ਨੂੰ ਨਾਮਜ਼ਦ ਕਰ ਸਕਦੀ ਹੈ, ਜਦੋਂਕਿ 89 ਸੀਟਾਂ ਜਿੱਤਣ ਵਾਲੀ ਭਾਜਪਾ 4 ਕੌਂਸਲਰਾਂ ਨੂੰ ਨਾਮਜ਼ਦ ਕਰ ਸਕਦੀ ਹੈ। ਕਾਂਗਰਸ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ AIMIM ਬਾਕੀ ਤਿੰਨ ਕੌਂਸਲਰਾਂ ਦੀ ਚੋਣ ਕਰਨਗੇ।
ਸੂਤਰਾਂ ਅਨੁਸਾਰ, UBT ਨਾਲ ਮਿਲ ਕੇ ਚੋਣ ਲੜਨ ਵਾਲੀ ਰਾਜ ਠਾਕਰੇ ਦੀ ਐਮਐਨਐਸ (MNS) ਨੇ ਤਿੰਨ ਵਿੱਚੋਂ ਇਕ ਨਾਮਜ਼ਦ ਸੀਟ ਮੰਗੀ ਹੈ। ਦੱਸ ਦੇਈਏ ਕਿ ਐਮਐਨਐਸ ਨੇ ਬੀਐਮਸੀ ਚੋਣਾਂ 'ਚ ਸਿਰਫ਼ ਛੇ ਸੀਟਾਂ ਜਿੱਤੀਆਂ ਸਨ। ਸੂਤਰਾਂ ਨੇ ਦੱਸਿਆ ਕਿ ਊਧਵ ਠਾਕਰੇ ਨੇ ਐਮਐਨਐਸ ਦੀ ਮੰਗ ਠੁਕਰਾ ਦਿੱਤੀ ਹੈ ਜਿਸ ਨਾਲ ਗਠਜੋੜ "ਚ ਤਣਾਅ ਪੈਦਾ ਹੋ ਗਿਆ ਹੈ।
ਇਸ ਦੌਰਾਨ, ਰਾਜ ਠਾਕਰੇ ਦੀ ਡਿਪਟੀ ਸੀਐਮ ਏਕਨਾਥ ਸ਼ਿੰਦੇ ਨਾਲ ਹਾਲ ਹੀ 'ਚ ਹੋਈ ਮੀਟਿੰਗ ਨਾਲ ਇਹ ਅਫ਼ਵਾਹਾਂ ਹੋਰ ਤੇਜ਼ ਹੋ ਗਈਆਂ ਹਨ। ਐਮਐਨਐਸ ਨੇਤਾ ਅਵਿਨਾਸ਼ ਅਭਿਅੰਕਰ ਨੇ ਕਿਹਾ ਕਿ ਪਾਰਟੀ ਨੇ ਹਾਲ ਹੀ 'ਚ ਸੰਗਠਨ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਆਪਣੇ ਸੂਬੇ ਦੇ ਵੱਡੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਨਾਮਜ਼ਦ ਕਾਰਪੋਰੇਟਰਾਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ, "ਇਹ ਦੋ ਭਰਾਵਾਂ ਅਤੇ ਦੋ ਪਾਰਟੀਆਂ ਵਿਚਕਾਰ ਦਾ ਗਠਜੋੜ (Alliance) ਹੈ। ਰਾਜ ਠਾਕਰੇ ਤੈਅ ਕਰਨਗੇ ਕਿ ਊਧਵ ਠਾਕਰੇ ਦੀ ਪਾਰਟੀ ਦੇ ਕੋਟੇ 'ਚੋਂ ਸੀਟ ਲੈਣੀ ਹੈ ਜਾਂ ਨਹੀਂ। ਅਜੇ ਕੋਈ ਆਖਰੀ ਫੈਸਲਾ ਨਹੀਂ ਹੋਇਆ ਹੈ। ਰਾਜ ਠਾਕਰੇ ਅਤੇ ਪਾਰਟੀ ਦੇ ਸੀਨੀਅਰ ਲੀਡਰ ਇਸ 'ਤੇ ਫੈਸਲਾ ਲੈਣਗੇ।"