ਛੁੱਟੀ ਨਾ ਦਿੱਤੇ ਜਾਣ ਤੋਂ ਨਾਰਾਜ਼ ਗਾਰਡ ਨੇ ਕੀਤੀ ਬੈਂਕ ਮੈਨੇਜਰ ਦੀ ਗੋਲ਼ੀ ਮਾਰ ਕੇ ਹੱਤਿਆ, ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ
ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਚਾਰ ਟੀਮਾਂ ਦਾ ਗਠਨ ਕੀਤਾ ਕੀਤਾ ਗਿਆ। ਮੂਲਰੂਪ ਨਾਲ ਪਟਨਾ ਦੇ ਬਰਿਆਰਪੁਰ ਦੇ ਲਖੀਪੁਰ ਪਿੰਡ ਨਿਵਾਸੀ 34 ਸਾਲਾ ਅਭਿਸ਼ੇਕ ਸ਼ਰਮਾ ਜੂਨ 2025 ’ਚ ਲੋਨੀ ਥਾਣਾ ਖੇਤਰ ਦੇ ਬਲਰਾਮ ਨਗਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰ ਬਣੇ ਸਨ।
Publish Date: Tue, 17 Mar 2026 09:53 AM (IST)
Updated Date: Tue, 17 Mar 2026 09:54 AM (IST)
ਜਾਸ, ਗਾਜ਼ੀਆਬਾਦ : ਛੁੱਟੀ ਨਾ ਦੇਣ ਤੋਂ ਗੁੱਸੇ ’ਚ ਆਏ ਸੁਰੱਖਿਆ ਗਾਰਡ ਨੇ ਬੈਂਕ ਮੈਨੇਜਰ ਦੀ ਛਾਤੀ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਸੋਮਵਾਰ ਨੂੰ ਗਾਰਡ ਨੇ ਬਿਨਾਂ ਦੱਸੇ ਛੁੱਟੀ ਲੈ ਲਈ ਸੀ। ਇਸ ’ਤੇ ਮੈਨੇਜਰ ਨੇ ਫੋਨ ’ਤੇ ਉਸ ਨੂੰ ਝਿੜਕਿਆ ਸੀ। ਇਸ ਤੋਂ ਨਾਰਾਜ਼ ਗਾਰਡ ਸਾਥੀ ਦੇ ਨਾਲ ਪੁੱਜਾ ਤੇ ਬੈਂਕ ’ਚ ਰੱਖੀ ਦੋਨਾਲੀ ਬੰਦੂਕ ਨਾਲ ਮੈਨੇਜਰ ਦੀ ਛਾਤੀ ’ਚ ਗੋਲ਼ੀ ਮਾਰ ਕੇ ਫ਼ਰਾਰ ਹੋ ਗਿਆ। ਇਸ ਨਾਲ ਸਟਾਫ ਤੇ ਗਾਹਕਾਂ ’ਚ ਹਫੜਾ-ਦਫੜੀ ਮਚ ਗਈ।
ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਚਾਰ ਟੀਮਾਂ ਦਾ ਗਠਨ ਕੀਤਾ ਕੀਤਾ ਗਿਆ। ਮੂਲਰੂਪ ਨਾਲ ਪਟਨਾ ਦੇ ਬਰਿਆਰਪੁਰ ਦੇ ਲਖੀਪੁਰ ਪਿੰਡ ਨਿਵਾਸੀ 34 ਸਾਲਾ ਅਭਿਸ਼ੇਕ ਸ਼ਰਮਾ ਜੂਨ 2025 ’ਚ ਲੋਨੀ ਥਾਣਾ ਖੇਤਰ ਦੇ ਬਲਰਾਮ ਨਗਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰ ਬਣੇ ਸਨ।
ਉਥੇ ਬਾਗਪਤ ਨਿਵਾਸੀ ਰਵਿੰਦਰ ਹੁੱਡਾ ਤਿੰਨ ਮਹੀਨੇ ਪਹਿਲਾਂ ਮਨੂ ਚੋਪੜਾ ਸਕਿਓਰਟੀ ਸਰਵਿਸ ਰਾਹੀਂ ਸੁਰੱਖਿਆ ਗਾਰਡ ਦੀ ਨੌਕਰੀ ’ਤੇ ਲੱਗਾ ਸੀ। ਉਹ 2018 ’ਚ ਫ਼ੌਜ ਤੋਂ ਸੇਵਾ ਮੁਕਤ ਹੋਇਆ ਸੀ। ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਰਵਿੰਦਰ ਦੇ ਘਰ ਕੋਈ ਪ੍ਰੋਗਰਾਮ ਸੀ। ਇਸੇ ਕਾਰਨ ਉਹ ਪਿਛਲੇ ਤਿੰਨ ਮਹੀਨੇ ਤੋਂ ਛੁੱਟੀ ਮੰਗ ਰਿਹਾ ਸੀ ਪਰ ਮੈਨੇਜਰ ਅਭਿਸ਼ੇਕ ਸ਼ਰਮਾ ਸੁਰੱਖਿਆ ਕਾਰਨ ਉਸ ਨੂੰ ਛੁੱਟੀ ਨਹੀਂ ਦੇ ਰਿਹਾ ਸੀ।