Amul Milk Price Hike : ਪੈਟਰੋਲ-ਡੀਜ਼ਲ ਤੋਂ ਪਹਿਲਾਂ ਮਹਿੰਗਾ ਹੋਇਆ ਦੁੱਧ, ਅਮੂਲ ਨੇ ਦੋ ਰੁਪਏ ਫ਼ੀ ਲੀਟਰ ਕੀਤਾ ਵਾਧਾ; ਵੀਰਵਾਰ ਤੋਂ ਲਾਗੂ ਹੋਣਗੇ ਨਵੇਂ ਭਾਅ
ਅਮੂਲ ਨੇ ਪੂਰੇ ਭਾਰਤ ਵਿੱਚ ਦੁੱਧ ਦੇ ਭਾਅ ਵਧਾ ਦਿੱਤੇ ਹਨ। ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
Publish Date: Wed, 13 May 2026 07:20 PM (IST)
Updated Date: Wed, 13 May 2026 07:47 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮੂਲ ਨੇ ਪੂਰੇ ਭਾਰਤ ਵਿੱਚ ਦੁੱਧ ਦੇ ਭਾਅ ਵਧਾ ਦਿੱਤੇ ਹਨ। ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਅਮੂਲ ਦੁੱਧ ਦੀ ਨਵੀਂ ਕੀਮਤ 14 ਮਈ ਤੋਂ ਲਾਗੂ ਹੋਵੇਗੀ। ਪਿਛਲੀ ਵਾਰ ਕੀਮਤਾਂ 'ਚ ਵਾਧਾ 1 ਮਈ 2025 ਨੂੰ ਕੀਤਾ ਗਿਆ ਸੀ।
ਮੱਧ ਪੂਰਬ ਸੰਕਟ ਵਿਚਾਲੇ ਕਈ ਦੇਸ਼ਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਪਰ ਭਾਰਤ 'ਚ ਵੀ ਅਜੇ ਰੇਟ ਸਥਿਰ ਹੈ। ਅਜਿਹਾ ਲੱਗ ਰਿਹਾ ਸੀ ਕਿ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ, ਪਰ ਉਸ ਤੋਂ ਪਹਿਲਾਂ ਦੁੱਧ ਮਹਿੰਗਾ ਹੋ ਗਿਆ।
ਅਮੂਲ ਨੇ ਕਿਉਂ ਵਧਾਈ ਕੀਮਤ?
GCMMF ਨੇ ਇੱਕ ਬਿਆਨ 'ਚ ਕਿਹਾ ਕਿ ਉਸ ਨੇ 'ਪੂਰੇ ਭਾਰਤ 'ਚ ਦੁੱਧ ਦੇ ਪ੍ਰਮੁੱਖ ਸੇਲਿੰਗ ਵੇਰੀਐਂਟ/ਪੈਕ 'ਚ ਤਾਜ਼ੇ ਪਾਊਚ ਵਾਲੇ ਦੁੱਧ ਦੀਆਂ ਕੀਮਤਾਂ 'ਚ ਦੋ ਰੁਪਏ ਫ਼ੀ ਲੀਟਰ ਦਾ ਵਾਧਾ ਕੀਤਾ ਹੈ, ਜੋ 14 ਮਈ ਤੋਂ ਲਾਗੂ ਹੋਵੇਗੀ।'
GCMMF ਨੇ ਕਿਹਾ, 'ਦੁੱਧ ਦੀ ਸਪਲਾਈ ਅਤੇ ਉਤਪਾਦਨ ਦੀ ਕੁੱਲ ਲਾਗਤ 'ਚ ਵਾਧੇ ਕਾਰਨ ਇਹ ਵਾਧਾ ਕੀਤਾ ਜਾ ਰਿਹਾ ਹੈ। ਇਸ ਸਾਲ ਪਸ਼ੂ ਚਾਰਾ, ਦੁੱਧ ਦੀ ਪੈਕਿਜਿੰਗ ਫਿਲਮ ਅਤੇ ਬਾਲਣ ਦੀ ਲਾਗਤ 'ਚ ਕਾਫ਼ੀ ਵਾਧਾ ਹੋਇਆ ਹੈ।'
ਸਹਿਕਾਰੀ ਸੰਸਥਾ ਨੇ ਦੱਸਿਆ ਕਿ ਉਸ ਦੀਆਂ ਮੈਂਬਰ ਯੂਨੀਅਨਾਂ ਨੇ ਕਿਸਾਨਾਂ ਲਈ ਖ਼ਰੀਦ ਮੁੱਲ 'ਚ ਵੀ 30 ਰੁਪਏ ਫ਼ੀ ਕਿਲੋਗ੍ਰਾਮ ਫੈਟ ਦਾ ਵਾਧਾ ਕੀਤਾ ਹੈ, ਜੋ ਮਈ 2025 ਦੀ ਤੁਲਨਾ 'ਚ 3.7 ਫ਼ੀਸਦੀ ਦਾ ਵਾਧਾ ਹੈ।
ਅਮੂਲ ਦਾ ਕਿਹੜਾ ਦੁੱਧ ਹੋਵੇਗਾ ਮਹਿੰਗਾ
ਕੀਮਤਾਂ 'ਚ ਇਹ ਬਦਲਾਅ ਦੁੱਧ ਦੇ ਮੁੱਖ ਉਤਪਾਦਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ 'ਚ ਅਮੂਲ ਸਟੈਂਡਰਡ ਮਿਲਕ, ਮੱਝ ਦਾ ਦੁੱਧ, ਗੋਲਡ, ਸਲਿਮ ਐਂਡ ਟ੍ਰਿੰਮ, ਟੀ-ਸਪੈਸ਼ਲ, ਤਾਜ਼ਾ ਅਤੇ ਗਾਂ ਦਾ ਦੁੱਧ ਸ਼ਾਮਲ ਹਨ।
ਇਸ ਤਾਜ਼ਾ ਵਾਧੇ ਦਾ ਅਸਰ ਰੋਜ਼ਾਨਾ ਦੇ ਘਰੇਲੂ ਖਰਚਿਆਂ 'ਤੇ ਪੈਣ ਦੀ ਉਮੀਦ ਹੈ, ਖ਼ਾਸ ਕਰ ਕੇ ਅਜਿਹੇ ਸਮੇਂ 'ਚ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਤੇ ਰਹਿਣ ਦਾ ਖ਼ਰਚ ਪਹਿਲਾਂ ਤੋਂ ਹੀ ਦਬਾਅ 'ਚ ਹੈ। ਮਿਲੀ ਜਾਣਕਾਰੀ ਅਨੁਸਾਰ, ਪਸ਼ੂਆਂ ਦੇ ਚਾਰੇ ਅਤੇ ਪੈਕਜਿੰਗ ਦੀ ਵਧਦੀ ਲਾਗਤ ਹੀ ਇਸ ਮੁੱਲ ਵਾਧੇ ਦਾ ਕਾਰਨ ਬਣਿਆ ਹੈ।