ਭਿਆਨਕ ਗਰਮੀ ਕਾਰਨ 15 ਜੂਨ ਤੱਕ ਬੰਦ ਰਹਿਣਗੇ ਜਮਾਤ 1 ਤੋਂ 8ਵੀਂ ਤੱਕ ਦੇ ਸਾਰੇ ਸਕੂਲ, ਬੀ.ਐਸ.ਏ. ਨੇ ਜਾਰੀ ਕੀਤਾ ਆਦੇਸ਼
ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਤੇਜ਼ ਧੁੱਪ ਤੇ ਲੂ ਦੀ ਸਥਿਤੀ ਨੂੰ ਦੇਖਦਿਆ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਸੀ.) ਮੰਗਲਾ ਪ੍ਰਸਾਦ ਸਿੰਘ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਬੋਰਡਾਂ ਅਧੀਨ ਚੱਲਣ ਵਾਲੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਪੜ੍ਹਾਈ-ਲਿਖਾਈ ਦੀਆਂ ਗਤੀਵਿਧੀਆਂ ਮੁਲਤਵੀ ਰਹਿਣਗੀਆਂ।
Publish Date: Sat, 23 May 2026 11:55 AM (IST)
Updated Date: Sat, 23 May 2026 12:10 PM (IST)
ਜਾਸ, ਬਲੀਆ : ਭਿਆਨਕ ਗਰਮੀ ਤੇ ਲੂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲਿਆ ਹੈ। ਜ਼ਿਲ੍ਹਾ ਬੇਸਿਕ ਸਿੱਖਿਆ ਅਫ਼ਸਰ (BSA) ਮਨੀਸ਼ ਕੁਮਾਰ ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਆਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ ਪੜ੍ਹਾਈ-ਲਿਖਾਈ 15 ਜੂਨ 2026 ਤੱਕ ਬੰਦ ਰਹੇਗੀ।
ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਤੇਜ਼ ਧੁੱਪ ਤੇ ਲੂ ਦੀ ਸਥਿਤੀ ਨੂੰ ਦੇਖਦਿਆ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਸੀ.) ਮੰਗਲਾ ਪ੍ਰਸਾਦ ਸਿੰਘ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਬੋਰਡਾਂ ਅਧੀਨ ਚੱਲਣ ਵਾਲੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਪੜ੍ਹਾਈ-ਲਿਖਾਈ ਦੀਆਂ ਗਤੀਵਿਧੀਆਂ ਮੁਲਤਵੀ ਰਹਿਣਗੀਆਂ।
BSA ਨੇ ਆਪਣੇ ਆਦੇਸ਼ ਵਿੱਚ ਸਕੱਤਰ, ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪ੍ਰੀਸ਼ਦ, ਪ੍ਰਯਾਗਰਾਜ ਦੇ ਪੱਤਰ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਸਾਲ 2026 ਲਈ ਛੁੱਟੀਆਂ ਦੀ ਸੂਚੀ ਪਹਿਲਾਂ ਤੋਂ ਹੀ ਜਾਰੀ ਕੀਤੀ ਗਈ ਹੈ।
ਇਸ ਮੁਤਾਬਕ ਗਰਮੀਆਂ ਦੀਆਂ ਛੁੱਟੀਆਂ 20 ਮਈ ਤੋਂ 15 ਜੂਨ 2026 ਤੱਕ ਤੈਅ ਹਨ। ਆਦੇਸ਼ ਅਨੁਸਾਰ ਪ੍ਰੀਸ਼ਦ ਦੇ ਮਾਨਤਾ ਪ੍ਰਾਪਤ ਬਿਨਾਂ ਗ੍ਰਾਂਟ ਅਤੇ ਹੋਰ ਸਾਰੇ ਬੋਰਡਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ 15 ਜੂਨ ਤੱਕ ਪੜ੍ਹਾਈ-ਲਿਖਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਜੇ ਕਿਸੇ ਸਕੂਲ ਵੱਲੋਂ ਆਦੇਸ਼ ਦੀ ਉਲੰਘਣਾ ਕਰਕੇ ਉਸ ਨੂੰ ਚਲਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ।