ਖ਼ਾਮੇਨੇਈ ਦੀ ਮੌਤ ਤੋਂ ਬਾਅਦ ਅਲੀਰੇਜ਼ਾ ਅਰਾਫ਼ੀ ਨੂੰ ਮਿਲੀ ਈਰਾਨ ਦੀ ਕਮਾਨ, ਕੌਂਸਲ ਨੇ ਬਣਾਇਆ ਸੁਪਰੀਮ ਲੀਡਰ
ਅਲੀਰੇਜ਼ਾ ਅਰਾਫ਼ੀ ਨੂੰ ਲੀਡਰਸ਼ਿਪ ਕੌਂਸਲ ਦਾ ਜਿਊਰਿਸਟ ਮੈਂਬਰ ਬਣਾਉਣ ਦਾ ਮਤਲਬ ਹੈ ਕਿ ਉਹ ਉਦੋਂ ਤਕ ਸੁਪਰੀਮ ਲੀਡਰ ਦੀ ਭੂਮਿਕਾ ਨਿਭਾਉਣਗੇ, ਜਦੋਂ ਤਕ ਅਸੈਂਬਲੀ ਨਵੇਂ ਲੀਡਰ ਦੀ ਚੋਣ ਨਹੀਂ ਕਰ ਲੈਂਦੀ।
Publish Date: Sun, 01 Mar 2026 04:18 PM (IST)
Updated Date: Sun, 01 Mar 2026 04:32 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ-ਇਜ਼ਰਾਈਲ ਹਮਲਿਆਂ 'ਚ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਅਲੀਰੇਜ਼ਾ ਅਰਾਫ਼ੀ ਨੂੰ ਈਰਾਨ ਦੀ ਲੀਡਰਸ਼ਿਪ ਕੌਂਸਲ 'ਚ ਨਿਯੁਕਤ ਕੀਤਾ ਗਿਆ ਹੈ। ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਸੀਨੀਅਰ ਇਰਾਨੀ ਨੇਤਾ ਅਲੀਰੇਜ਼ਾ ਅਰਾਫ਼ੀ ਨੂੰ ਐਤਵਾਰ ਨੂੰ ਈਰਾਨ ਦੀ ਲੀਡਰਸ਼ਿਪ ਕੌਂਸਲ ਦਾ ਜਿਊਰਿਸਟ ਮੈਂਬਰ (Jurist Member) ਬਣਾਇਆ ਗਿਆ ਹੈ।
ਅਲੀਰੇਜ਼ਾ ਅਰਾਫ਼ੀ ਨੂੰ ਲੀਡਰਸ਼ਿਪ ਕੌਂਸਲ ਦਾ ਜਿਊਰਿਸਟ ਮੈਂਬਰ ਬਣਾਉਣ ਦਾ ਮਤਲਬ ਹੈ ਕਿ ਉਹ ਉਦੋਂ ਤਕ ਸੁਪਰੀਮ ਲੀਡਰ ਦੀ ਭੂਮਿਕਾ ਨਿਭਾਉਣਗੇ, ਜਦੋਂ ਤਕ ਅਸੈਂਬਲੀ ਨਵੇਂ ਲੀਡਰ ਦੀ ਚੋਣ ਨਹੀਂ ਕਰ ਲੈਂਦੀ।