COVID-19: AIIMS 'ਚ ਸੰਕ੍ਰਮਿਤ ਮਰੀਜ਼ਾਂ ਲਈ ਵੈਂਟੀਲੇਟਰ ਪ੍ਰੋਟੋਟਾਈਪ ਦੇ ਇਸਤੇਮਾਲ ਦੀ ਯੋਜਨਾ
ਵੈਂਟੀਲੇਟਰ ਦੀ ਵਿਆਪਕ ਕਮੀ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਨੇ ਵੈਂਟੀਲੇਟਰ ਦੇ ਪ੍ਰੋਟੋਟਾਈਪ ਦਾ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਹੈ।
Publish Date: Thu, 26 Mar 2020 05:17 PM (IST)
Updated Date: Thu, 26 Mar 2020 05:19 PM (IST)
ਨਵੀਂ ਦਿੱਲੀ, ਜੇਐੱਨਐੱਨ: ਵੈਂਟੀਲੇਟਰ ਦੀ ਵਿਆਪਕ ਕਮੀ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਨੇ ਵੈਂਟੀਲੇਟਰ ਦੇ ਪ੍ਰੋਟੋਟਾਈਪ ਦਾ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਹੈ।
ਇਸ ਦੇ ਲਈ ਨਿੱਜੀ ਕੰਪਨੀ ਏਗਵਾ ਹੈਲਥਕੇਅਰ (AgVa Healthcare) ਨਾਲ ਏਮਜ਼ ਵਿਚਾਰ ਚਰਚਾ ਕਰ ਰਿਹਾ ਹੈ। ਇਸ ਕੰਪਨੀ ਨੇ ਹਲਕੇ, ਆਸਾਨ ਤੇ ਸਸਤੇ ਵੈਂਟੀਲੇਟਰ ਬਣਾਉਣ ਦਾ ਦਾਅਵਾ ਕੀਤਾ ਹੈ ਜਿਸ ਦਾ ਇਸਤੇਮਾਲ ਜ਼ਰੂਰਤ ਪੈਣ 'ਤੇ ਕੋਰੋਨਾ ਵਾਇਰਸ ਦੇ ਸੰਕ੍ਰਮਿਤ ਮਰੀਜ਼ਾਂ ਲਈ ਕੀਤਾ ਜਾ ਸਕਦਾ ਹੈ।
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ, 'ਪੂਰੀ ਦੁਨੀਆ 'ਚ ਵੈਂਟੀਲੇਟਰ ਦਾ ਵੱਡਾ ਸੰਕਟ ਹੈ। ਇਸ ਲਈ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਪ੍ਰੋਟੋਟਾਈਪ ਵੈਂਟੀਲੇਟਰ ਦੇ ਇਸਤੇਮਾਲ ਦੀ ਯੋਜਨਾ ਬਣਾ ਰਿਹਾ ਹੈ। ਇਸ ਸਬੰਧੀ ਅਸੀਂ ਵੈਸੇ ਨਿਰਮਾਤਾਵਾਂ ਨਾਲ ਗੱਲ ਕਰ ਰਹੇ ਹਾਂ ਜੋ ਹਸਪਤਾਲ 'ਚ ਵੈਂਟੀਲੇਟਰ ਮੁਹੱਈਆ ਕਰਵਾ ਸਕਣ।'