Aftab Poonawala Narco Test : ਆਫਤਾਬ ਦਾ ਨਾਰਕੋ ਟੈਸਟ ਹੋਇਆ ਪੂਰਾ, ਹੁਣ ਰਿਪੋਰਟ ਦਾ ਇੰਤਜ਼ਾਰ
ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਅੱਜ ਰੋਹਿਣੀ ਦੇ ਅੰਬੇਡਕਰ ਹਸਪਤਾਲ ਵਿੱਚ ਨਾਰਕੋ ਟੈਸਟ ਕੀਤਾ ਗਿਆ। ਇਹ ਟੈਸਟ ਕਰੀਬ ਦੋ ਘੰਟੇ ਚੱਲਿਆ। ਹੁਣ ਰਿਪੋਰਟ ਦੀ ਉਡੀਕ ਹੈ।
Publish Date: Thu, 01 Dec 2022 12:28 PM (IST)
Updated Date: Thu, 01 Dec 2022 04:50 PM (IST)
ਸੰਵਾਦਦਾਤਾ, ਨਵੀਂ ਦਿੱਲੀ : ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਅੱਜ ਰੋਹਿਣੀ ਦੇ ਅੰਬੇਡਕਰ ਹਸਪਤਾਲ ਵਿੱਚ ਨਾਰਕੋ ਟੈਸਟ ਕੀਤਾ ਗਿਆ। ਇਹ ਟੈਸਟ ਕਰੀਬ ਦੋ ਘੰਟੇ ਚੱਲਿਆ। ਹੁਣ ਰਿਪੋਰਟ ਦੀ ਉਡੀਕ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਜਾਂਚ ਤੋਂ ਪੁਲਿਸ ਨੂੰ ਕੋਈ ਅਹਿਮ ਜਾਣਕਾਰੀ ਮਿਲੇਗੀ। ਜਾਂਚ ਪ੍ਰਕਿਰਿਆ ਦੌਰਾਨ ਹਸਪਤਾਲ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਆਫਤਾਬ ਨੇ ਪੋਲੀਗ੍ਰਾਫ ਟੈਸਟ 'ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਸ਼ਰਧਾ ਦਾ ਕਤਲ ਕਰਨ ਅਤੇ ਲਾਸ਼ ਦੇ ਟੁਕੜੇ ਸੁੱਟਣ ਦੀ ਗੱਲ ਕਬੂਲੀ ਸੀ। ਆਫਤਾਬ ਨੇ ਦੱਸਿਆ ਸੀ ਕਿ ਰਿਸ਼ਤੇ 'ਚ ਸ਼ੱਕ ਹੋਣ ਕਾਰਨ ਸ਼ਰਧਾ ਉਸ ਤੋਂ ਦੂਰ ਜਾਣਾ ਚਾਹੁੰਦੀ ਸੀ, ਜਿਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ।
ਸੁਰੱਖਿਆ ਦੇ ਪ੍ਰਬੰਧ ਹੋਣਗੇ ਸਖ਼ਤ
ਸੋਮਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਰੋਹਿਣੀ ਦੇ ਐੱਫਐੱਸਐੱਲ ਤੋਂ ਪੋਲੀਗ੍ਰਾਫ ਟੈਸਟ ਤੋਂ ਬਾਅਦ ਆਫਤਾਬ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਆਫਤਾਬ ਦੀ ਸੁਰੱਖਿਆ ਨੂੰ ਲੈ ਕੇ ਹੋਰ ਚੌਕਸ ਹੋ ਗਈ ਹੈ।
ਸਾਹਮਣੇ ਆਈ ਪਹਿਲੀ ਪ੍ਰੇਮਿਕਾ
ਸ਼ਰਧਾ ਦੇ ਕਤਲ ਦੇ 12 ਦਿਨ ਬਾਅਦ ਹੀ ਆਫਤਾਬ ਡੇਟਿੰਗ ਐਪ ਰਾਹੀਂ ਇਕ ਨਵੀਂ ਲੜਕੀ ਦੇ ਸੰਪਰਕ ਵਿਚ ਆਇਆ, ਜੋ ਬਾਅਦ ਵਿਚ ਉਸ ਦੀ ਪ੍ਰੇਮਿਕਾ ਬਣ ਗਈ। ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਔਰਤ ਦਾ ਬਿਆਨ ਦਰਜ ਕੀਤਾ, ਜੋ ਪੇਸ਼ੇ ਤੋਂ ਡਾਕਟਰ ਹੈ।