ਅਜਮੇਰ ’ਚ ਹੁਣ ਮਸਜਿਦ 'ਢਾਈ ਦਿਨ ਦਾ ਝੋਪੜਾ' ਦਾ ਮਾਮਲਾ ਗਰਮਾਇਆ, ਡਿਪਟੀ ਮੇਅਰ ਦਾ ਦਾਅਵਾ- ਸੰਸਕ੍ਰਿਤ ਸਕੂਲ 'ਤੇ ਮੰਦਰ ਨੂੰ ਤੋੜ ਕੇ ਬਣਾਈ ਗਈ ਮਸਜਿਦ
ਦਾਅਵਾ ਅਜਮੇਰ ਦੇ ਡਿਪਟੀ ਮੇਅਰ ਨੀਰਜ ਜੈਨ ਨੇ ਕੀਤਾ ਹੈ। ਉਨ੍ਹਾਂ ਨੇ ਸੂਬਾ ਸਰਾਕਰ ਨੂੰ ਉੱਥੇ ਨਮਾਜ਼ ਪੜ੍ਹਨ ’ਤੇ ਰੋਕ ਲਗਾਉਣ ਤੇ ਏਐੱਸਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਾਲੰਦਾ ਤੇ ਤਕਸ਼ਸ਼ਿਲਾ ਯੂਨੀਵਰਸਿਟੀ ਦੀ ਤਰਜ਼ ’ਤੇ ਪੁਰਾਣੀ ਵਿਰਾਸਤ ਨੂੰ ਢਾਹ ਕੇ ਢਾਈ ਦਿਨ ਦਾ ਝੋਪੜਾ ਬਣਾਇਆ ਗਿਆ ਹੈ।
Publish Date: Wed, 04 Dec 2024 08:56 AM (IST)
Updated Date: Wed, 04 Dec 2024 09:00 AM (IST)

ਜੇਐੱਨਐੱਨ, ਜੈਪੁਰ : ਅਜਮੇਰ ਸਥਿਤ ਵਿਸ਼ਵ ਪ੍ਰਸਿੱਧ ਖਵਾਜ਼ਾ ਮੋਇਨੁਦੀਨ ਹਸਨ ਚਿਸ਼ਤੀ ਦੀ ਦਰਗਾਹ ਦੇ ਹੇਠਾਂ ਮੰਦਰ ਹੋਣ ਦੇ ਦਾਅਵੇ ਦਾ ਮਾਮਲਾ ਕੋਰਟ ਤਕ ਪਹੁੰਚ ਚੁੱਕਾ ਹੈ। ਇਸ ਦੌਰਾਨ ਦਰਗਾਹ ਤੋਂ ਕੁਝ ਹੀ ਦੂਰ ਸਥਿਤ ਇਤਿਹਾਸਕ ਮਸਜਿਦ ਢਾਈ ਦਿਨ ਦਾ ਝੋਪੜਾ ਦੀ ਥਾਂ ’ਤੇ ਪਹਿਲਾਂ ਮੰਦਰ ਤੇ ਸੰਸਕ੍ਰਿਤ ਸਕੂਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਅਜਮੇਰ ਦੇ ਡਿਪਟੀ ਮੇਅਰ ਨੀਰਜ ਜੈਨ ਨੇ ਕੀਤਾ ਹੈ। ਉਨ੍ਹਾਂ ਨੇ ਸੂਬਾ ਸਰਾਕਰ ਨੂੰ ਉੱਥੇ ਨਮਾਜ਼ ਪੜ੍ਹਨ ’ਤੇ ਰੋਕ ਲਗਾਉਣ ਤੇ ਏਐੱਸਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਾਲੰਦਾ ਤੇ ਤਕਸ਼ਸ਼ਿਲਾ ਯੂਨੀਵਰਸਿਟੀ ਦੀ ਤਰਜ਼ ’ਤੇ ਪੁਰਾਣੀ ਵਿਰਾਸਤ ਨੂੰ ਢਾਹ ਕੇ ਢਾਈ ਦਿਨ ਦਾ ਝੋਪੜਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਤੇ ਸੰਸਕ੍ਰਿਤ ਸਕੂਲ ਦੇ ਸਬੂਤ ਉੱਥੇ ਮੌਜੂਦ ਹਨ। ਢਾਈ ਦਿਨ ਦਾ ਝੋਪੜਾ ਖੰਬਿਆਂ ’ਚ ਥਾਂ-ਥਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ। ਸਵਾਸਤਿਕ ਤੇ ਕਮਲ ਦੇ ਚਿੰਨ੍ਹ ਹਨ, ਸੰਸਕ੍ਰਿਤ ਦੀ ਲਿਖਾਵਟ ’ਚ ਕਈ ਸ਼ਲੋਕ ਵੀ ਲਿਖੇ ਹੋਏ ਹਨ। ਨੀਰਜ ਆਪਣੇ ਦਾਅਵੇ ਦੇ ਪਿੱਛੇ ਹਰਬਿਲਾਸ ਸਾਰਦਾ ਦੀ ਕਿਤਾਬ ਨੂੰ ਵੀ ਆਧਾਰ ਮੰਨਦੇ ਹਨ। ਸਾਰਦਾ ਨੇ ਸਾਲ 1911 ’ਚ ਅਜਮੇਰ: ਹਿਸਟੋਰੀਕਲ ਐਂਡ ਡਿਸਕ੍ਰਿਪਟਿਵ ਨਾਂ ਨਾਲ ਕਿਤਾਬ ਲਿਖੀ ਸੀ। ਕਿਤਾਬ ’ਚ ਢਾਈ ਦਿਨ ਦਾ ਝੋਪੜਾ ਨਾਂ ਨਾਲ ਸੱਤਵਾਂ ਅਧਿਆਏ ਹਨ। ਇਸ ਵਿਚ ਉਹ ਦਾਅਵਾ ਕਰਦੇ ਹਨ ਕਿ ਇਸਦੇ ਨਾਂ ਤੋਂ ਇਹ ਧਾਰਨਾ ਹੈ ਕਿ ਇਸਨੂੰ ਢਾਈ ਦਿਨਾਂ ’ਚ ਬਣਾਇਆ ਗਿਆ,ਜਦਕਿ ਇਸ ਢਾਂਚੇ ਨੂੰ ਮਸਜਿਦ ’ਚ ਬਦਲਣ ’ਚ ਕਈ ਸਾਲ ਲੱਗੇ ਸਨ।