ਅਗ਼ਵਾ ਕੀਤੇ ਦੋ ਓਐੱਨਜੀਸੀ ਮੁਲਾਜ਼ਮ ਛੁਡਵਾਏ
ਅਸਾਮ ਦੇ ਸ਼ਿਵ ਸਾਗਰ ਜ਼ਿਲ੍ਹੇ ਦੇ ਲਕਵਾ ਤੋਂ ਓਐੱਨਜੀਸੀ ਦੇ ਤਿੰਨ ਮੁਲਾਜ਼ਮਾਂ ਨੂੰ ਬੁੱਧਵਾਰ ਨੂੰ ਸ਼ੱਕੀ ਉਲਫਾ (ਆਈ) ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਮਹੰਤਾ ਅਨਸਾਰ ਇਹ ਮੁਕਾਬਲਾ ਕੌਮਾਂਤਰੀ ਸਰਹੱਦ ਨੇੜੇ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਜੰਗਲ ਵਿਚ ਹੋਇਆ। ਅਗਵਾ ਕੀਤੇ ਦੋ ਓਐੱਨਜੀਸੀ ਮੁਲਾਜ਼ਮਾਂ ਨੂੰ ਛੁਡਵਾ ਲਿਆ ਗਿਆ, ਜਦਕਿ ਤੀਜੇ ਮੁਲਾਜ਼ਮ ਦੀ ਭਾਲ ਜਾਰੀ ਹੈ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:14 AM (IST)
ਪੀਟੀਆਈ, ਗੁਹਾਟੀ : ਤੇਲ ਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੇ ਦੋ ਅਗਵਾ ਕੀਤੇ ਗਏ ਮੁਲਾਜ਼ਮਾਂ ਨੂੰ ਨਾਗਾਲੈਂਡ ਸਥਿਤ ਭਾਰਤ-ਮਿਆਂਮਾਰ ਸਰਹੱਦ 'ਤੇ ਮੁਕਾਬਲੇ ਤੋਂ ਬਾਅਦ ਸ਼ਨੀਵਾਰ ਨੂੰ ਛੁਡਵਾ ਲਿਆ ਗਿਆ ਜਦਕਿ ਤੀਜੇ ਮੁਲਾਜ਼ਮ ਦੀ ਭਾਲ ਜਾਰੀ ਹੈ। ਇਹ ਜਾਣਕਾਰੀ ਅਸਾਮ ਪੁਲਿਸ ਦੇ ਡੀਜੀਪੀ ਭਾਸਕਰ ਜਯੋਤੀ ਮਹੰਤਾ ਨੇ ਦਿੱਤੀ। ਅਸਾਮ ਦੇ ਸ਼ਿਵ ਸਾਗਰ ਜ਼ਿਲ੍ਹੇ ਦੇ ਲਕਵਾ ਤੋਂ ਓਐੱਨਜੀਸੀ ਦੇ ਤਿੰਨ ਮੁਲਾਜ਼ਮਾਂ ਨੂੰ ਬੁੱਧਵਾਰ ਨੂੰ ਸ਼ੱਕੀ ਉਲਫਾ (ਆਈ) ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਮਹੰਤਾ ਅਨਸਾਰ ਇਹ ਮੁਕਾਬਲਾ ਕੌਮਾਂਤਰੀ ਸਰਹੱਦ ਨੇੜੇ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਜੰਗਲ ਵਿਚ ਹੋਇਆ। ਅਗਵਾ ਕੀਤੇ ਦੋ ਓਐੱਨਜੀਸੀ ਮੁਲਾਜ਼ਮਾਂ ਨੂੰ ਛੁਡਵਾ ਲਿਆ ਗਿਆ, ਜਦਕਿ ਤੀਜੇ ਮੁਲਾਜ਼ਮ ਦੀ ਭਾਲ ਜਾਰੀ ਹੈ।
ਇਸ ਮੁਹਿੰਮ 'ਚ ਨਾਗਾਲੈਂਡ ਪੁਲਿਸ, ਭਾਰਤੀ ਫੌਜ ਅਤੇ ਨੀਮ ਫੌਜੀ ਬਲਾਂ ਦੀ ਟੀਮ ਨੇ ਹਿੱਸਾ ਲਿਆ। ਛੁਡਵਾਏ ਗਏ ਮੁਲਾਜ਼ਮਾਂ ਦੀ ਪਛਾਣ ਮੋਹਿਨੀ ਮੋਹਨ ਗੋਗੋਈ ਅਤੇ ਅਲਾਕੇਸ਼ ਸੈਕੀਆ ਦੇ ਰੂਪ ਵਿਚ ਹੋਈ ਹੈ। ਹਾਲੇ ਇਕ ਮੁਲਾਜ਼ਮ ਰਿਤੁਲ ਸੈਕੀਆ ਦੀ ਭਾਲ ਜਾਰੀ ਹੈ। ਇਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏਕੇ ਸੀਰੀਜ਼ ਦੀ ਰਾਈਫਲ ਬਰਾਮਦ ਕੀਤੀ ਗਈ ਹੈ। ਰਾਈਫਲ ਦੀ ਬਰਾਮਦਗੀ ਤੋਂ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਅਗਵਾ ਦੀ ਘਟਨਾ ਨੂੰ ਉਲਫਾ (ਆਈ) ਦੇ ਅੱਤਵਾਦੀਆਂ ਨੇ ਹੀ ਅੰਜਾਮ ਦਿੱਤਾ ਹੈ। ਮੁਕਾਬਲੇ ਦੌਰਾਨ ਅੱਤਵਾਦੀ ਰਿਤੁਲ ਸੈਕੀਆ ਨੂੰ ਆਪਣੇ ਨਾਲ ਲਿਜਾਣ ਵਿਚ ਕਾਮਯਾਬ ਰਹੇ।