SC 'ਚ ਪਹੁੰਚਿਆ ਆਧਾਰ ਦਾ ਮਾਮਲਾ: ਸਿਰਫ਼ 6 ਸਾਲ ਤੱਕ ਦੇ ਬੱਚਿਆਂ ਲਈ ਨਵਾਂ ਆਧਾਰ ਬਣਾਉਣ ਦੀ ਮੰਗ
ਵਕੀਲ ਤੇ ਸਮਾਜਿਕ ਵਰਕਰ ਅਸ਼ਵਨੀ ਕੁਮਾਰ ਉਪਾਧਿਆਇ ਨੇ ਇਹ ਪਟੀਸ਼ਨ ਲਾਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਿਸਟਮ ਦਾ ਫਾਇਦਾ ਚੁੱਕ ਕੇ ਘੁਸਪੈਠੀਏ ਆਸਾਨੀ ਨਾਲ ਆਧਾਰ ਕਾਰਡ ਬਣਵਾ ਰਹੇ ਹਨ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਦੱਸਣ ਲੱਗਦੇ ਹਨ।
Publish Date: Fri, 10 Apr 2026 11:31 AM (IST)
Updated Date: Fri, 10 Apr 2026 11:34 AM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਨਵਾਂ ਆਧਾਰ ਕਾਰਡ ਜਾਰੀ ਕਰਨ ਦੀ ਉਮਰ ਹੱਦ ਤੈਅ ਕੀਤੀ ਜਾਵੇ। ਪਟੀਸ਼ਨ ਅਨੁਸਾਰ, ਨਵਾਂ ਆਧਾਰ ਸਿਰਫ ਛੇ ਸਾਲ ਤੱਕ ਦੇ ਬੱਚਿਆਂ ਨੂੰ ਹੀ ਮਿਲਣਾ ਚਾਹੀਦਾ ਹੈ। ਬਾਲਗਾਂ ਤੇ ਅੱਲ੍ਹੜਾਂ ਲਈ ਆਧਾਰ ਬਣਵਾਉਣ ਦੇ ਨਿਯਮ ਬਹੁਤ ਸਖ਼ਤ ਹੋਣੇ ਚਾਹੀਦੇ ਹਨ।
ਵਕੀਲ ਤੇ ਸਮਾਜਿਕ ਵਰਕਰ ਅਸ਼ਵਨੀ ਕੁਮਾਰ ਉਪਾਧਿਆਇ ਨੇ ਇਹ ਪਟੀਸ਼ਨ ਲਾਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਿਸਟਮ ਦਾ ਫਾਇਦਾ ਚੁੱਕ ਕੇ ਘੁਸਪੈਠੀਏ ਆਸਾਨੀ ਨਾਲ ਆਧਾਰ ਕਾਰਡ ਬਣਵਾ ਰਹੇ ਹਨ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਦੱਸਣ ਲੱਗਦੇ ਹਨ। ਇਸ ਨਾਲ ਦੇਸ਼ ਦੀ ਸੁਰੱਖਿਆ, ਸਰਕਾਰੀ ਵਸੀਲਿਆਂ ਤੇ ਚੋਣ ਪ੍ਰਕਿਰਿਆ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਆਧਾਰ ਕੇਂਦਰਾਂ ’ਤੇ ਵੱਡੇ ਬੋਰਡ ਲਗਾਏ ਜਾਣ। ਇਨ੍ਹਾਂ ’ਤੇ ਸਾਫ਼ ਲਿਖਿਆ ਹੋਣਾ ਚਾਹੀਦਾ ਹੈ ਕਿ 12 ਅੰਕਾਂ ਦਾ ਵਿਸ਼ੇਸ਼ ਪਛਾਣ ਨੰਬਰ ਸਿਰਫ ‘ਪਛਾਣ ਦਾ ਪ੍ਰਮਾਣ’ ਹੈ, ਇਹ ਨਾਗਰਿਕਤਾ, ਪਤੇ ਜਾਂ ਜਨਮ ਤਾਰੀਖ ਦਾ ਪ੍ਰਮਾਣ ਨਹੀਂ ਹੈ।