ਹਰਿਆਣਾ ਵਿਚ ਵੀ ਤੇਜ਼ ਹਵਾ ਨਾਲ ਮੀਂਹ ਕਾਰਨ ਯਮੁਨਾਨਗਰ, ਚਰਖੀ ਦਾਦਰੀ, ਝੱਜਰ, ਹਾਂਸੀ, ਹਿਸਾਰ, ਜੀਂਦ, ਭਿਵਾਨੀ ਅਤੇ ਬਹਾਦਰਗੜ੍ਹ ਖੇਤਰ ਵਿਚ ਹਜ਼ਾਰਾਂ ਏਕੜ ਵਿਚ ਕਣਕ ਦੀ ਫ਼ਸਲ ਵਿਛ ਗਈ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਪਾਣੀ ਭਰਨ ਕਾਰਨ ਟਮਾਟਰ, ਸ਼ਿਮਲਾ ਮਿਰਚ, ਫੁੱਲਗੋਭੀ ਅਤੇ ਮਟਰ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਹੈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਗੜੇਮਾਰੀ ਹੋਈ ਤੇ ਸ਼ਿਓਪੁਰ ਵਿਚ ਹਨੇਰੀ ਚੱਲੀ।

ਜਾਗਰਣ ਟੀਮ, ਨਵੀਂ ਦਿੱਲੀ : ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ। ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਬਦਲੇ ਮੌਸਮ ਕਾਰਨ ਕਈ ਥਾਵਾਂ 'ਤੇ ਕਣਕ ਦੀ ਫ਼ਸਲ ਵਿਛ ਗਈ ਅਤੇ ਖੇਤਾਂ ਵਿਚ ਕੱਟੀ ਹੋਈ ਸਰ੍ਹੋਂ ਦੀ ਫ਼ਸਲ ਵੀ ਭਿੱਜ ਗਈ। ਮੀਂਹ-ਹਨੇਰੀ ਕਾਰਨ ਅੰਬ ਦਾ ਬੂਰ ਵੀ ਡਿੱਗ ਗਿਆ। ਮੀਂਹ ਕਾਰਨ ਬਿਹਾਰ ਦੇ ਸੀਤਾਮੜੀ, ਸ਼ਿਵਹਰ ਅਤੇ ਮੁਜ਼ੱਫ਼ਰਪੁਰ ਵਿਚ ਵੀ ਕਣਕ ਦੀ ਫ਼ਸਲ ਅਤੇ ਅੰਬ-ਲੀਚੀ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਉੱਧਰ, ਉੱਤਰ ਪ੍ਰਦੇਸ਼ ਵਿਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਧ ਤਿੰਨ ਮੌਤਾਂ ਪ੍ਰਯਾਗਰਾਜ ਵਿਚ ਹੋਈਆਂ। ਅਮਰੋਹਾ ਵਿਚ ਦੋ, ਜੌਨਪੁਰ, ਮਿਰਜ਼ਾਪੁਰ, ਸ਼੍ਰਾਵਸਤੀ, ਬਹਿਰਾਈਚ ਅਤੇ ਬਲਰਾਮਪੁਰ ਵਿਚ ਇਕ-ਇਕ ਮੌਤ ਹੋਈ। ਬਿਜਲੀ ਡਿੱਗਣ ਕਾਰਨ ਅੱਠ ਲੋਕ ਝੁਲਸ ਗਏ।
ਹਰਿਆਣਾ ਵਿਚ ਵੀ ਤੇਜ਼ ਹਵਾ ਨਾਲ ਮੀਂਹ ਕਾਰਨ ਯਮੁਨਾਨਗਰ, ਚਰਖੀ ਦਾਦਰੀ, ਝੱਜਰ, ਹਾਂਸੀ, ਹਿਸਾਰ, ਜੀਂਦ, ਭਿਵਾਨੀ ਅਤੇ ਬਹਾਦਰਗੜ੍ਹ ਖੇਤਰ ਵਿਚ ਹਜ਼ਾਰਾਂ ਏਕੜ ਵਿਚ ਕਣਕ ਦੀ ਫ਼ਸਲ ਵਿਛ ਗਈ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਪਾਣੀ ਭਰਨ ਕਾਰਨ ਟਮਾਟਰ, ਸ਼ਿਮਲਾ ਮਿਰਚ, ਫੁੱਲਗੋਭੀ ਅਤੇ ਮਟਰ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਹੈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਗੜੇਮਾਰੀ ਹੋਈ ਤੇ ਸ਼ਿਓਪੁਰ ਵਿਚ ਹਨੇਰੀ ਚੱਲੀ। ਇਸ ਨਾਲ ਖੇਤਾਂ ’ਚ ਫ਼ਸਲਾਂ ਵਿਛ ਗਈਆਂ। ਬੜਵਾਨੀ ਵਿਚ ਅੰਗੂਰਾਂ ਦੇ ਆਕਾਰ ਦੇ ਗੜਿਆਂ ਨੇ ਕਣਕ, ਛੋਲਿਆਂ ਅਤੇ ਮੱਕੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਧਾਰ ਵਿਚ ਕਿਸਾਨ 10 ਤੋਂ 15 ਪ੍ਰਤੀਸ਼ਤ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਹਨ। ਹਾਲਾਂਕਿ, ਛੱਤੀਸਗੜ੍ਹ ਵਿਚ ਗੜਿਆਂ ਦਾ ਆਕਾਰ ਛੋਟਾ ਹੋਣ ਕਾਰਨ ਫ਼ਸਲਾਂ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਿਆ।
--
ਖੇਤੀਬਾੜੀ ਮੰਤਰੀ ਨੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਦਾ ਦਿੱਤਾ ਹੁਕਮ
ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸੂਬਾ ਸਰਕਾਰਾਂ ਨਾਲ ਸਹਿਯੋਗ ਸਥਾਪਿਤ ਕਰਨ ਤਾਂ ਜੋ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਖੜ੍ਹੀਆਂ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਸਟੀਕ ਅੰਦਾਜ਼ਾ ਲਗਾਇਆ ਜਾ ਸਕੇ।
ਦੇਸ਼ ਦੀ ਕਿਸਾਨੀ ਹਾਲਤ ਦੀ ਵਿਸਥਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੌਹਾਨ ਨੇ ਕਿਹਾ ਕਿ ਪ੍ਰਤੀਕੂਲ ਮੌਸਮ ਨੇ ਕਈ ਸੂਬਿਆਂ ਨੂੰ ਉਸ ਸਮੇਂ ਪ੍ਰਭਾਵਿਤ ਕੀਤਾ ਹੈ, ਜਦੋਂ ਫ਼ਸਲਾਂ ਪੱਕ ਚੁੱਕੀਆਂ ਸਨ ਅਤੇ ਕੱਟਣ ਲਈ ਤਿਆਰ ਸਨ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਧਿਆਨ ਸਿਰਫ਼ ਉਤਪਾਦਨ 'ਤੇ ਨਹੀਂ, ਸਗੋਂ ਫ਼ਸਲ-ਨੁਕਸਾਨ ਦੇ ਵਿਗਿਆਨਕ ਅੰਦਾਜ਼ੇ, ਬੀਮੇ ਦੇ ਸਹੀ ਕਲੇਮ ਅਤੇ ਕਿਸਾਨਾਂ ਦੀ ਤੁਰੰਤ ਸਹਾਇਤਾ 'ਤੇ ਵੀ ਹੈ।