- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਇਕ ਮੈਰਿਜ ਹਾਲ 'ਚ ਬੁੱਧਵਾਰ ਰਾਤ ਕੁੜੀ ਵਾਲਿਆਂ ਦੀ ਪਾਲਤੂ ਕੁੱਤੇ ਨੂੰ ਕੁੱਟਣ ਕਾਰਨ ਮੁੰਡੇ ਵਾਲਿਆਂ ਨਾਲ ਲੜਾਈ ਹੋ ਗਈ। ਦੋਵਾਂ ਧਿਰਾਂ ਦੇ ਇਕ ਔਰਤ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਦੀ ਮੌਜੂਦਗੀ 'ਚ ਵੀਰਵਾਰ ਸ਼ਾਮ ਪੰਜ ਵਜੇ ਤਕ ਦੋਵਾਂ ਧਿਰਾਂ ਦੀ ਪੰਚਾਇਤ ਚੱਲੀ, ਪਰ ਕੋਈ ਹੱਲ ਨਹੀਂ ਨਿਕਲਿਆ।

ਸੰਵਾਦ ਸਹਿਯੋਗੀ, ਖਾਗਾ (ਕਾਨਪੁਰ) : ਯੂਪੀ ਦੇ ਫਤਿਹਪੁਰ 'ਚ ਇਕ ਵਿਆਹ ਸਮਾਗਮ ਦੌਰਾਨ ਹੰਗਾਮਾ ਹੋ ਗਿਆ। ਜੈਮਾਲਾ ਤੋਂ ਬਾਅਦ ਮੰਡਪ 'ਚ ਫੇਰਿਆਂ ਸਮੇਂ ਇਕ ਕੁੱਤੇ ਕਾਰਨ ਵਿਆਹ ਟੁੱਟ ਗਿਆ। ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਬਰਾਤ ਨੂੰ ਬਿਨਾਂ ਲਾੜੀ ਦੇ ਵਾਪਸ ਮੁੜਨਾ ਪਿਆ।
ਸ਼ਹਿਰ ਦੇ ਇਕ ਮੈਰਿਜ ਹਾਲ 'ਚ ਬੁੱਧਵਾਰ ਰਾਤ ਕੁੜੀ ਵਾਲਿਆਂ ਦੀ ਪਾਲਤੂ ਕੁੱਤੇ ਨੂੰ ਕੁੱਟਣ ਕਾਰਨ ਮੁੰਡੇ ਵਾਲਿਆਂ ਨਾਲ ਲੜਾਈ ਹੋ ਗਈ। ਦੋਵਾਂ ਧਿਰਾਂ ਦੇ ਇਕ ਔਰਤ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਦੀ ਮੌਜੂਦਗੀ 'ਚ ਵੀਰਵਾਰ ਸ਼ਾਮ ਪੰਜ ਵਜੇ ਤਕ ਦੋਵਾਂ ਧਿਰਾਂ ਦੀ ਪੰਚਾਇਤ ਚੱਲੀ, ਪਰ ਕੋਈ ਹੱਲ ਨਹੀਂ ਨਿਕਲਿਆ। ਪੁਲਿਸ ਨੇ ਲਾੜੀ ਨੂੰ ਬੁਲਾ ਕੇ ਉਸ ਦੀ ਇੱਛਾ ਪੁੱਛੀ ਤਾਂ ਉਸ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਲੜਕੀ ਧਿਰ ਬਿਨਾਂ ਵਿਆਹ ਕੀਤੇ ਵਾਪਸ ਚਲੀ ਗਈ।
ਖਾਗਾ ਕਸਬੇ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਵਿਆਹ ਬੁੱਧਵਾਰ ਨੂੰ ਕੈਨਾਲ ਰੋਡ ਸਥਿਤ ਗੈਸਟ ਹਾਊਸ 'ਚ ਸੀ। ਕੁੜੀ ਵਾਲਿਆਂ ਦੇ ਲੋਕ ਪ੍ਰਯਾਗਰਾਜ ਦੇ ਕਰਨਲਗੰਜ ਤੋਂ ਬੱਸ ਅਤੇ ਹੋਰ ਗੱਡੀਆਂ ਰਾਹੀਂ ਸ਼ਾਮ ਨੂੰ ਗੈਸਟ ਹਾਊਸ ਪਹੁੰਚੇ। ਮੁੰਡੇ ਵਾਲੇ ਵੀ ਬੜੀ ਧੂਮ-ਧਾਮ ਨਾਲ ਬਰਾਤ ਲੈ ਕੇ ਪਹੁੰਚੇ ਅਤੇ ਜੈਮਾਲਾ ਦੀ ਰਸਮ ਵੀ ਹੋ ਗਈ।
ਸਵੇਰੇ ਕਰੀਬ ਤਿੰਨ-ਚਾਰ ਵਜੇ ਜਦੋਂ ਮੰਡਪ ਹੇਠਾਂ ਲਾੜੀ ਨੂੰ ਗਹਿਣੇ ਚੜ੍ਹਾਉਣ ਦੀ ਰਸਮ ਚੱਲ ਰਹੀ ਸੀ ਤਾਂ ਉਸੇ ਵੇਲੇ ਮੰਡਪ ਤੋਂ ਥੋੜ੍ਹੀ ਦੂਰੀ 'ਤੇ ਬੰਨ੍ਹਿਆ ਕੁੜੀਆਂ ਵਾਲਿਆਂ ਦਾ ਪਾਲਤੂ ਕੁੱਤਾ ਕਾਫੀ ਭੌਂਕ ਰਿਹਾ ਸੀ। ਅਚਾਨਕ ਮੁੰਡੇ ਵਾਲਿਆਂ ਵੱਲੋਂ ਕਿਸੇ ਨੌਜਵਾਨ ਨੇ ਉੱਠ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਜਦੋਂ ਕੁੜੀ ਵਾਲਿਆਂ ਨੇ ਇਸ 'ਤੇ ਨਾਰਾਜ਼ਗੀ ਜਤਾਈ ਤਾਂ ਗੱਲ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ।
ਇਸ ਲੜਾਈ 'ਚ ਕੁੜੀ ਵਾਲਿਆਂ ਵੱਲੋਂ ਸ਼ੁਭਮ ਗੁਪਤਾ, ਰਿਸ਼ਭ ਕੇਸਰਵਾਨੀ, ਸੰਗੀਤਾ ਦੇਵੀ ਅਤੇ ਲੜਕੇ ਪੱਖ ਵੱਲੋਂ ਅਮਿਤ ਜ਼ਖ਼ਮੀ ਹੋ ਗਏ। ਕੁੱਟਮਾਰ ਕਾਰਨ ਵਿਆਹ ਦੀਆਂ ਰਸਮਾਂ ਰੋਕ ਦਿੱਤੀਆਂ ਗਈਆਂ। ਜ਼ਖ਼ਮੀਆਂ ਨੂੰ ਹਸਪਤਾਲ ਤੋਂ ਪ੍ਰਯਾਗਰਾਜ ਰੈਫਰ ਕਰ ਦਿੱਤਾ ਗਿਆ। ਵੀਰਵਾਰ ਸਵੇਰੇ ਦੋਵੇਂ ਪੱਖ ਕੋਤਵਾਲੀ ਪਹੁੰਚੇ। ਸ਼ਾਮ ਨੂੰ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਦਿੱਤੇ ਤੋਹਫ਼ੇ ਅਤੇ ਲੈਣ-ਦੇਣ ਵਾਪਸ ਕਰਨ ਦੀ ਗੱਲ ਕਹੀ ਅਤੇ ਵਾਪਸ ਚਲੇ ਗਏ। ਕੋਤਵਾਲੀ ਇੰਚਾਰਜ ਆਰ.ਕੇ. ਪਟੇਲ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਆਪਸੀ ਸਮਝੌਤਾ ਹੋ ਗਿਆ ਹੈ, ਜੇਕਰ ਕੋਈ ਸ਼ਿਕਾਇਤ ਮਿਲੀ ਤਾਂ ਕਾਰਵਾਈ ਕੀਤੀ ਜਾਵੇਗੀ।