ਮਨਾਲੀ ਤੋਂ 56 ਕਿ.ਮੀ. ਦੂਰ ਬਰਫ਼ ’ਤੇ ਵਾਹਨ ਤਿਲਕਣ ਕਾਰਨ ਫਸੇ 5 ਸੈਲਾਨੀ, ਰਾਤ ਵੇਲੇ ਮੁਹਿੰਮ ਚਲਾ ਕੇ ਸੈਲਾਨੀ ਸੁਰੱਖਿਅਤ ਬਾਹਰ ਕੱਢੇ
ਪੁਲਿਸ ਨੇ ਰਾਤ ਭਰ ਭਾਲ ਮੁਹਿੰਮ ਚਲਾ ਕੇ ਸਾਰੇ ਸੈਲਾਨੀਆਂ ਨੂੰ ਬੁੱਧਵਾਰ ਸਵੇਰੇ ਸਾਢੇ ਪੰਜ ਵਜੇ ਕੋਕਸਰ ਪਹੁੰਚਾ ਦਿੱਤਾ। ਪੁਲਿਸ ਮੁਤਾਬਕ ਆਯੂਸ਼ਮਾਨ ਦੀਕਸ਼ਤ, ਸਿਧਾਰਥ ਸਾਹੂ, ਸੰਸਕਾਰ ਬਾਰਵਰ, ਸਾਮਰਸ ਭਾਊ ਤੇ ਆਸ਼ੂਤੋਸ਼ ਮਿਸ਼ਰਾ ਨਿਵਾਸੀ ਤਹਿਸੀਲ ਤੇ ਜ਼ਿਲ੍ਹਾ ਅਨੂਪਪੁਰ (ਮੱਧ ਪ੍ਰਦੇਸ਼) ਮੰਗਲਵਾਰ ਸਵੇਰੇ ਕਾਜਾ ਤੋਂ ਮਨਾਲਈ ਲਈ ਰਵਾਨਾ ਹੋਏ ਸਨ।
Publish Date: Wed, 05 Nov 2025 08:12 PM (IST)
Updated Date: Wed, 05 Nov 2025 08:14 PM (IST)
ਜਾਸ, ਮਨਾਲੀ : ਬਰਫ਼ਬਾਰੀ ਪਿੱਛੋਂ ਵਾਹਨ ਤਿਲਕਣ ਕਾਰਨ ਲਾਹੁਲ ਸਪਿਤੀ ਦੇ ਛਤੜੂ ਵਿਚ ਫਸੇ ਮੱਧ ਪ੍ਰਦੇਸ਼ ਦੇ 5 ਸੈਲਾਨੀਆਂ ਨੂੰ ਪੁਲਿਸ ਨੇ ਸੁਰੱਖਿਅਤ ਕੱਢ ਲਿਆ ਹੈ। ਮੰਗਲਵਾਰ ਰਾਤ ਕਰੀਬ ਡੇਢ ਵਜੇ ਜ਼ਿਲ੍ਹਾ ਆਫ਼ਤ ਪ੍ਰਬੰਧ ਅਥਾਰਟੀ (ਡੀਡੀਐੱਮਏ) ਨੂੰ ਇਸ ਮਸਲੇ ਬਾਰੇ ਦੱਸਿਆ ਗਿਆ ਸੀ।
ਪੁਲਿਸ ਨੇ ਰਾਤ ਭਰ ਭਾਲ ਮੁਹਿੰਮ ਚਲਾ ਕੇ ਸਾਰੇ ਸੈਲਾਨੀਆਂ ਨੂੰ ਬੁੱਧਵਾਰ ਸਵੇਰੇ ਸਾਢੇ ਪੰਜ ਵਜੇ ਕੋਕਸਰ ਪਹੁੰਚਾ ਦਿੱਤਾ। ਪੁਲਿਸ ਮੁਤਾਬਕ ਆਯੂਸ਼ਮਾਨ ਦੀਕਸ਼ਤ, ਸਿਧਾਰਥ ਸਾਹੂ, ਸੰਸਕਾਰ ਬਾਰਵਰ, ਸਾਮਰਸ ਭਾਊ ਤੇ ਆਸ਼ੂਤੋਸ਼ ਮਿਸ਼ਰਾ ਨਿਵਾਸੀ ਤਹਿਸੀਲ ਤੇ ਜ਼ਿਲ੍ਹਾ ਅਨੂਪਪੁਰ (ਮੱਧ ਪ੍ਰਦੇਸ਼) ਮੰਗਲਵਾਰ ਸਵੇਰੇ ਕਾਜਾ ਤੋਂ ਮਨਾਲਈ ਲਈ ਰਵਾਨਾ ਹੋਏ ਸਨ। ਮਨਾਲੀ ਤੋਂ ਕਰੀਬ 56 ਕਿ.ਮੀ. ਪਹਿਲਾਂ ਦੇਰ ਸ਼ਾਮ ਅੱਠ ਵਜੇ ਛਤੜੂ ਵਿਚ ਬਰਫ਼ ਉੱਤੇ ਵਾਹਨ ਫਿਸਲਣ ਕਾਰਨ ਸਾਰੇ ਜਣੇ ਉਥੇ ਫਸ ਗਏ। ਉਨ੍ਹਾਂ ਨੇ ਕਿਸੇ ਤਰ੍ਹਾਂ ਡੀਡੀਐੱਮਏ ਨਾਲ ਰਾਬਤਾ ਕੀਤਾ ਤੇ ਆਪਣੇ ਫਸਣ ਬਾਰੇ ਸੂਚਨਾ ਦਿੱਤੀ।
ਡੀਡੀਐੱਮਏ ਨੇ ਕੋਕਸਰ ਥਾਣਾ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਫਾਰ ਬਾਏ ਫੋਰ ਵਾਹਨ ਵਿਚ ਛਤੜੂ ਪੁੱਜੀ। ਉਥੇ ਫਸੇ ਬੈਠੇ ਸੈਲਾਨੀਆਂ ਨੂੰ ਸਵੇਰੇ ਕਰੀਬ ਸਾਢੇ ਪੰਜ ਵਜੇ ਸੁਰੱਖਿਅਤ ਕੱਢ ਕੇ ਕਰੀਬ 20 ਕਿੱਲੋਮੀਟਰ ਦੂਰ ਕੋਕਸਰ ਪਹੁੰਚਾ ਦਿੱਤਾ। ਕੇਲੰਗ ਦੀ ਐੱਸਪੀ ਸ਼ਿਵਾਨੀ ਮੈਹਲਾ ਮੁਤਾਬਕ ਪੁਲਿਸ ਦੇ ਬਚਾਅ ਦਲ ਨੇ ਵੇਲੇ ਸਿਰ ਕਾਰਵਾਈ ਕੀਤੀ ਤੇ ਬੇਹਦ ਸਮਰਪਤ ਭਾਵਨਾ ਨਾਲ ਸਾਰੇ ਸੈਲਾਨੀਆਂ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਸਾਰੇ ਸੈਲਾਨੀਆਂ ਤੇ ਰਾਹਗੀਰਾਂ ਨੂੰ ਅਪੀਲ ਕੀਤੀ ਹੈ ਕਿ ਕੁੰਜਮ ਸਮੇਤ ਸ਼ਿੰਕੁਲਾ ਤੇ ਬਾਰਾਲਾਚਾ ਦੱਰੇ ਤੋਂ ਆਰ-ਪਾਰ ਜਾਣ ਵੇਲੇ ਮੌਸਮ ਬਾਰੇ ਭਵਿੱਖਬਾਣੀ ਦਾ ਖ਼ਾਸ ਖ਼ਿਆਲ ਰੱਖਣ।