ਬੰਗਾਲ ’ਚ ਛੇ ਤੇ ਉਸ ਤੋਂ ਵੱਧ ਸੰਤਾਨਾਂ ਵਾਲੇ 24 ਲੱਖ ਲੋਕਾਂ ਦੀ ਪਛਾਣ, ਪ੍ਰਸ਼ਾਸਨ ਵਲੋਂ ਸੂਚੀ ਤਿਆਰ
ਸ਼ੱਕ ਦੇ ਆਧਾਰ ’ਤੇ ਇਨ੍ਹਾਂ ਲੋਕਾਂ ਨੂੰ ਸੁਣਵਾਈ ਲਈ ਨੋਟਿਸ ਭੇਜਿਆ ਜਾਵੇਗਾ। ਸਭ ਤੋਂ ਵੱਧ ਮਾਮਲੇ ਬੰਗਾਲ ਦੇ ਉੱਤਰ ਦਿਨਾਜਪੁਰ, ਦੱਖਣੀ ਦਿਨਾਜਪੁਰ, ਮਾਲਦਾ ਤੇ ਮੁਰਸ਼ਿਦਾਬਾਦ ਵਰਗੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗੇ ਜ਼ਿਲ੍ਹਿਆਂ ’ਚ ਪਾਏ ਗਏ ਹਨ। ਇੱਥੇ ਕਰੀਬ 50 ਵਿਧਾਨ ਸਭਾ ਖੇਤਰ ਹਨ। ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਦਫਤਰ ਦੇ ਸੂਤਰਾਂ ਮੁਤਾਬਕ, ਅਜਿਹੇ ਲੋਕਾਂ ਨੇ ਗਣਨਾ ਸਰਕੂਲਰ ਦੇ ਜ਼ਰੀਏ ਆਪਣੇ ਬਾਰੇ ਜਿਹੜੇ ਤੱਥ ਦਿੱਤੇ ਹਨ, ਉਹ ਸ਼ੱਕ ਪੈਦਾ ਕਰਦੇ ਹਨ।
Publish Date: Sun, 04 Jan 2026 10:12 AM (IST)
Updated Date: Sun, 04 Jan 2026 10:16 AM (IST)
ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਬੰਗਾਲ ’ਚ ਵੋਟਰ ਸੂਚੀ ਦੀ ਵਿਸ਼ੇਸ਼ ਰਵੀਜ਼ਨ (ਐੱਸਆਈਆਰ) ਦੀ ਪ੍ਰਕਿਰਿਆ ਦੇ ਤਹਿਤ ਅਜਿਹੇ 24 ਲੱਖ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀਆਂ ਛੇ ਤੇ ਉਸ ਤੋਂ ਜ਼ਿਆਦਾ ਸੰਤਾਨਾਂ ਦੱਸੀਆਂ ਗਈਆਂ ਹਨ। ਪਿਤਾ ਤੇ ਸੰਤਾਨ ਦੀ ਉਮਰ ’ਚ ਬਹੁਤ ਘੱਟ ਤੇ ਕਾਫ਼ੀ ਜ਼ਿਆਦਾ ਦਾ ਫਰਕ ਪਾਇਆ ਗਿਆ ਹੈ। ਸ਼ੱਕ ਦੇ ਆਧਾਰ ’ਤੇ ਇਨ੍ਹਾਂ ਲੋਕਾਂ ਨੂੰ ਸੁਣਵਾਈ ਲਈ ਨੋਟਿਸ ਭੇਜਿਆ ਜਾਵੇਗਾ। ਸਭ ਤੋਂ ਵੱਧ ਮਾਮਲੇ ਬੰਗਾਲ ਦੇ ਉੱਤਰ ਦਿਨਾਜਪੁਰ, ਦੱਖਣੀ ਦਿਨਾਜਪੁਰ, ਮਾਲਦਾ ਤੇ ਮੁਰਸ਼ਿਦਾਬਾਦ ਵਰਗੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗੇ ਜ਼ਿਲ੍ਹਿਆਂ ’ਚ ਪਾਏ ਗਏ ਹਨ। ਇੱਥੇ ਕਰੀਬ 50 ਵਿਧਾਨ ਸਭਾ ਖੇਤਰ ਹਨ। ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਦਫਤਰ ਦੇ ਸੂਤਰਾਂ ਮੁਤਾਬਕ, ਅਜਿਹੇ ਲੋਕਾਂ ਨੇ ਗਣਨਾ ਸਰਕੂਲਰ ਦੇ ਜ਼ਰੀਏ ਆਪਣੇ ਬਾਰੇ ਜਿਹੜੇ ਤੱਥ ਦਿੱਤੇ ਹਨ, ਉਹ ਸ਼ੱਕ ਪੈਦਾ ਕਰਦੇ ਹਨ।
4.74 ਲੱਖ ਮਾਮਲੇ ਅਜਿਹੇ ਹਨ, ਜਿੱਥੇ ਪਿਤਾ ਤੇ ਸੰਤਾਨ ਦੀ ਉਮਰ ’ਚ 15 ਸਾਲ ਤੇ ਉਸ ਤੋਂ ਵੀ ਘੱਟ ਦਾ ਫਰਕ ਹੈ, ਉੱਥੇ 8.41 ਲੱਖ ਮਾਮਲਿਆਂ ’ਚ ਪਿਤਾ ਤੇ ਸੰਤਾਨ ਦੀ ਉਮਰ ’ਚ 50 ਸਾਵਲ ਤੋਂ ਵੀ ਜ਼ਿਆਦਾ ਦਾ ਫਰਕ ਪਾਇਆ ਗਿਆ ਹੈ। ਕਈ ਮਾਮਲਿਆਂ ’ਚ ਜੈਵਿਕ ਪਿਤਾ-ਸੰਤਾਨ ਹੋਣ ਨੂੰ ਲੈ ਕੇ ਵੀ ਸ਼ੱਕ ਦੀ ਸਥਿਤੀ ਪੈਦਾ ਹੋ ਰਹੀ ਹੈ। ਯਾਦ ਰਹੇ ਕਿ ਬੰਗਾਲ ’ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਹੋਰਨਾਂ ਨੂੰ ਪਿਤਾ ਦੇ ਤੌਰ ’ਤੇ ਦਿਖਾਇਆ ਗਿਆ ਹੈ। ਸੀਈਓ ਦਫਤਰ ਦੇ ਮੁਤਾਬਕ, ਇਨ੍ਹਾਂ ਲੋਕਾਂ ਨੂੰ ਅਗਲੇ ਸੱਤ ਦਿਨਾਂ ’ਚ ਸੁਣਵਾਈ ਦਾ ਨੋਟਿਸ ਭੇਜਿਆ ਜਾ ਸਕਦਾ ਹੈ।