ਕਿਸਾਨੀ ਅੰਦੋਲਨ ਦੌਰਾਨ ਚੜ੍ਹੀ ਗੈਸ ਮਗਰੋਂ ਵਿਗੜੀ ਸਿਹਤ ਦੇ ਚਲਦਿਆਂ ਕਿਸਾਨ ਦੀ ਮੌਤ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਟਹਿਲ ਸਿੰਘ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਵਿੱਚ ਡਟਿਆ ਹੋਇਆ ਸੀ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਢਾਹੇ ਤਸ਼ੱਦਦ ਦੌਰਾਨ ਵੀ ਉਸ ਨੇ ਡੱਟ ਕੇ ਸਾਹਮਣਾ ਕੀਤਾ।
Publish Date: Sun, 17 Mar 2024 12:53 PM (IST)
Updated Date: Sun, 17 Mar 2024 02:19 PM (IST)
ਤਰਸੇਮ ਸ਼ਰਮਾ, ਬੁਢਲਾਡਾ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਦੌਰਾਨ ਖਨੌਰੀ ਜੀਂਦ ਬਾਰਡਰ ਉੱਪਰ ਦਿੱਲੀ ਜਾਣ ਲਈ ਡਟੇ ਕਿਸਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਟਹਿਲ ਸਿੰਘ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਵਿੱਚ ਡਟਿਆ ਹੋਇਆ ਸੀ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਢਾਹੇ ਤਸ਼ੱਦਦ ਦੌਰਾਨ ਵੀ ਉਸ ਨੇ ਡੱਟ ਕੇ ਸਾਹਮਣਾ ਕੀਤਾ। ਪਰ ਪਿਛਲੇ ਦਿਨੀਂ ਉਸ ਦੀ ਸਿਹਤ ਵਿਗੜ ਗਈ। 40 ਸਾਲਾ ਟਹਿਲ ਸਿੰਘ ਪਿੰਡ ਰਾਮ ਨਗਰ ਭੱਠਲ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ।