Karwa Chauth 2020 Vrat Katha: ਇੱਥੇ ਪੜ੍ਹੋ ਕਰਵਾ ਚੌਥ ਵਰਤ ਦੀ ਪ੍ਰਸਿੱਧ ਕਥਾ, ਜਾਣੋ ਕੌਣ ਹੈ ਕਰਵਾ
ਅਖੰਡ ਸੌਭਾਗਿਆ ਦੀ ਕਾਮਨਾ ਦਾ ਵਰਤ ਕਰਵਾ ਚੌਥ ਇਸ ਸਾਲ ਦਿਨ ਬੁੱਧਵਾਰ ਨੂੰ ਹੈ। ਇਸ ਦਿਨ ਵਿਆਹੀਆਂ ਔਰਤਾਂ ਆਪਣੀ ਜੀਵਨਸਾਥੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ ਤੇ ਚੌਥ ਮਾਤਾ ਦੀ ਪੂਜਾ ਕਰਦੀਆਂ ਹਨ।
Publish Date: Tue, 03 Nov 2020 04:26 PM (IST)
Updated Date: Wed, 04 Nov 2020 04:53 PM (IST)
ਜੇਐੱਨਐੱਨ : Karwa Chauth 2020 Vrat Katha: ਅਖੰਡ ਸੌਭਾਗਿਆ ਦੀ ਕਾਮਨਾ ਦਾ ਵਰਤ ਕਰਵਾ ਚੌਥ ਇਸ ਸਾਲ ਦਿਨ ਬੁੱਧਵਾਰ ਨੂੰ ਹੈ। ਇਸ ਦਿਨ ਵਿਆਹੀਆਂ ਔਰਤਾਂ ਆਪਣੀ ਜੀਵਨਸਾਥੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ ਤੇ ਚੌਥ ਮਾਤਾ ਦੀ ਪੂਜਾ ਕਰਦੀਆਂ ਹਨ। ਪੂਜਾ ਸਮੇਂ ਕਰਵਾ ਚੌਥ ਦੀ ਪ੍ਰਸਿੱਧ ਕਥਾ ਸੁਣੀ ਜਾਂਦੀ ਹੈ। ਉਸ ਤੋਂ ਬਾਅਦ ਚੰਦਰਮਾ ਨੂੰ ਜਲ ਅਰਪਿਤ ਕਰਨ ਤੋਂ ਬਾਅਦ ਪਤੀ ਦੇ ਹੱਥੋਂ ਗ੍ਰਹਿਣ ਕਰ ਕੇ ਵਰਤ ਪੂਰਾ ਕੀਤਾ ਜਾਂਦਾ ਹੈ। ਕਰਵਾ ਚੌਥ ਦੀ ਕਥਾ ਸੁਣੇ ਬਿਨਾਂ ਵਰਤ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ। ਆਓ ਜਾਣਦੇ ਹਾਂ ਕਿ ਕਰਵਾ ਚੌਥ ਦੀ ਕਥਾ ਕੀ ਹੈ।
ਮਹਾਨ ਕਥਾ ਅਨੁਸਾਰ, ਇਕ ਪਤੀਵਰਤਾ ਇਸਤਰੀ ਸੀ, ਜਿਸ ਦਾ ਨਾਂ ਕਰਵਾ ਸੀ। ਉਹ ਆਪਣੇ ਪਤੀ ਨੂੰ ਬਹੁਤ ਪ੍ਰੇਮ ਕਰਦੀ ਸੀ। ਪਤੀਵਰਤਾ ਹੋਣ ਕਾਰਨ ਉਸ ਦੇ ਅੰਦਰ ਇਕ ਦਿਵਿਆ ਸ਼ਕਤੀ ਪੈਦਾ ਹੋ ਗਈ ਸੀ। ਇਕ ਦਿਨ ਉਸ ਦਾ ਪਤੀ ਨਦੀ 'ਚ ਇਸ਼ਨਾਨ ਕਰਨ ਗਿਆ ਸੀ, ਉਦੋਂ ਇਕ ਮਗਰਮੱਛ ਨੇ ਉਸ ਨੂੰ ਫੜ ਲਿਆ। ਕਰਵਾ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਯਮਰਾਜ ਨੂੰ ਬੇਨਤੀ ਕੀਤੀ। ਉਸ ਨੇ ਯਮ ਦੇਵ ਤੋਂ ਪਤੀ ਨੂੰ ਵਾਪਸ ਕਰਨ ਤੇ ਮਗਰਮੱਛ ਨੂੰ ਯਮਲੋਕ ਭੇਜਣ ਦੀ ਅਪੀਲ ਕੀਤੀ।
ਨਾਲ ਹੀ ਉਸ ਨੇ ਯਮ ਦੇਵ ਨੂੰ ਚਿਤਾਵਨੀ ਵੀ ਦਿੱਤੀ। ਜੇ ਉਸ ਦੇ ਪਤੀ ਨੂੰ ਕੁਝ ਹੋ ਗਿਆ ਤਾਂ ਉਹ ਆਪਣੀ ਪਤੀਵਰਤਾ ਸ਼ਕਤੀ ਨਾਲ ਯਮਲੋਕ ਤੇ ਯਮਰਾਜ ਦੋਵਾਂ ਦਾ ਹੀ ਵਿਨਾਸ਼ ਕਰ ਦੇਵੇਗੀ। ਉਸ ਪਤੀਵਰਤਾ ਇਸਤਰੀ ਦੀ ਚਿਤਾਵਨੀ ਤੇ ਸ਼ਕਤੀ ਤੋਂ ਯਮਰਾਜ ਡਰ ਗਿਆ ਤਾਂ ਉਸ ਦੇ ਪਤੀ ਨੂੰ ਵਾਪਸ ਘਰ ਭੇਜ ਦਿੱਤਾ ਤੇ ਮਗਰਮੱਛ ਨੂੰ ਯਮਲੋਕ। ਇਹ ਮੰਨਿਆ ਜਾਂਦਾ ਹੈ ਕਿ ਉਸ ਦਿਨ ਤੋਂ ਬਾਅਦ ਹੀ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਾਰ ਤਰੀਕ ਨੂੰ ਕਰਵਾ ਚੌਥ ਦਾ ਵਰਤ ਮਨਾਇਆ ਜਾਣ ਲੱਗਾ। ਕੱਤਕ ਮਹੀਨੇ ਦੀ ਚਾਰ ਤਰੀਕ ਨੂੰ ਕਰਵਾ ਚੌਥ ਦਾ ਵਰਤ ਕਰਵਾ ਦੇ ਨਾਂ ਨਾਲ ਮਸ਼ਹੂਰ ਹੋ ਗਿਆ।