- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਤਮਾ ਬੁੱਧ ਦਾ ਚਲਾਇਆ ਬੁੱਧ ਮੱਤ ਆਪਣੇ ਸਮੇਂ ਦਾ ਸਭ ਤੋਂ ਕਰਾਂਤੀਕਾਰੀ ਤੇ ਅਗਾਂਹਵਧੂ ਧਰਮ ਸੀ ਜਿਸ ਨੇ ਕਈ ਮਨੁੱਖੀ ਕੁਰੀਤੀਆਂ ਤੇ ਕਰਮ ਕਾਂਡਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਸੰਸਕ੍ਰਿਤ ਦਾ ਟਾਕਰੇ ਤੇ ਲੋਕ ਭਾਸ਼ਾ ਪਾਲੀ ਨੂੰ ਧਰਮ ਦੀ ਭਾਸ਼ਾ ਵਜੋਂ ਮਾਨਤਾ ਦੇਣੀ ਮਹਾਤਮਾ ਬੁੱਧ ਦਾ ਹੋਰ ਕ੍ਰਿਸ਼ਮਾ ਸੀ।

ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਡਾ. ਬਲਬੀਰ ਸਿੰਘ ਦਾ ਨਾਂ ਇਕ ਵਾਰਤਕਕਾਰ ਵਜੋਂ ਜਾਣਿਆ ਜਾਂਦਾ ਹੈ । ਉਹ ਭਾਈ ਵੀਰ ਸਿੰਘ ਦੇ ਭਰਾਤਾ ਸਨ ਤੇ ਉਨ੍ਹਾਂ ਤੋਂ ਕਰੀਬ 20 ਸਾਲ ਛੋਟੇ ਸਨ। ਉਨ੍ਹਾਂ ਦੇ ਨਿਬੰਧਾਂ ਦੀਆਂ ਚਾਰ ਪੁਸਤਕਾਂ ‘ਲੰਮੀ ਨਦਰ’, ‘ਕਲਮ ਦੀ ਕਰਾਮਾਤ’,‘ਸ਼ੁੱਧ ਸਰੂਪ’ ਅਤੇ ‘ਭੁਜੰਗੀਆਂ ਦੀ ਲਹਿਰ’ ਪ੍ਰਕਾਿਸ਼ਤ ਹੋਈਆਂ ਮਿਲਦੀਆਂ ਹਨ। ਡਾ. ਬਲਬੀਰ ਸਿੰਘ, ਭਾਈ ਵੀਰ ਸਿੰਘ ਦੇ ਸਾਹਿਤਕ ਕਾਰਜਾਂ ਵਿਚ ਵਿਸ਼ੇਸ਼ ਕਰ ਕੇ ਗੁਰਬਾਣੀ ਦੀ ਟੀਕਾਕਾਰੀ ਵਿਚ ਸਹਾਇਕ ਰਹੇ ਅਤੇ ਫਿਰ ਉਨ੍ਹਾਂ ਸੁਤੰਤਰ ਰੂਪ ਵਿਚ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਦਾ ਬੀੜਾ ਚੁੱਕਿਆ ਜਿਸ ਦੀਆਂ ਦੋ ਜਿਲਦਾਂ ਉਨ੍ਹਾਂ ਦੇ ਜੀਵਨ ਕਾਲ ਵਿਚ ਤਿਆਰ ਹੋ ਚੁੱਕੀਆਂ ਸਨ। ਪਰ ਉਨ੍ਹਾਂ ਦੀ ਸਾਹਿਤਕ ਘਾਲਣਾ ਤੇ ਹੋਰ ਵੀ ਕਈ ਪੱਖ ਹਨ ਜਿਨ੍ਹਾਂ ਬਾਰੇ ਗੌਰ ਕਰਨ ਦੀ ਲੋੜ ਹੈ ।
ਕਈ ਪੱਖ ਗੌਰ ਕਰਨ ਗੋਚਰੇ
ਪੰਜਾਬੀ ਆਲੋਚਨਾ ਦੇ ਆਰੰਭਲੇ ਇਤਿਹਾਸ ਵਿਚ ਪ੍ਰੋ ਪੂਰਨ ਸਿੰਘ ਦੇ ਕੁਝ ਨਿਬੰਧਾਂ ਕਰ ਕੇ ਉਨ੍ਹਾਂ ਦਾ ਨਾਂ ਆਲੋਚਨਾ ਵਿਚ ਸ਼ਾਿਮਲ ਕੀਤਾ ਜਾਂਦਾ ਹੈ। ਪਰ ਉਨ੍ਹਾਂ ਦੇ ਹੀ ਨਿਕਟਵਰਤੀ ਤੇ ਸਮਕਾਲੀ ਡਾ. ਬਲਬੀਰ ਸਿੰਘ ਦੇ ਪ੍ਰੋ ਪੂਰਨ ਸਿੰਘ ਨਾਲੋਂ ਵਧੇਰੇ ਆਲੋਚਨਾਤਮਕ ਨਿਬੰਧ ਹੋਣ ਦੇ ਬਾਵਜੂਦ ਉਨ੍ਹਾਂ ਦੇ ਇਸ ਖੇਤਰ ਵਿਚ ਯੋਗਦਾਨ ਨੂੰ ਚਿਤਾਰਿਆ ਨਹੀਂ ਜਾਂਦਾ। ਡਾ. ਬਲਬੀਰ ਸਿੰਘ ਦੇ ਆਲੋਚਨਾਤਮਕ ਨਿਬੰਧਾਂ ਦੀ ਗਿਣਤੀ ਵੀਹ ਕੁ ਹੈ। ਜਿਨ੍ਹਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਸਾਹਿਤ ਦੀ ਸਿਧਾਂਤਕਾਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਤਕ ਸਰਪ੍ਰਸਤੀ ਤੇ ਕਾਵਿ ਰਚਨਾ, ਭਾਈ ਵੀਰ ਸਿੰਘ ਬਾਰੇ ਉਨ੍ਹਾਂ ਦੇ ਲੇਖ, ਵਿਹਾਰਕ ਸਮੀਿਖਆ ਅਤੇ ਫੁੱਟਕਲ । ਉਂਜ ਤਾਂ ਡਾ. ਬਲਬੀਰ ਸਿੰਘ ਦੀ ਵਾਰਤਕ ਰਚਨਾ ਵਿਚ ਧਰਮ, ਦਰਸ਼ਨ, ਇਤਿਹਾਸ, ਮਿਥਿਹਾਸ, ਸਾਹਿਤ ਸ਼ਾਸਤਰ ਅਤੇ ਭਾਸ਼ਾ ਵਿਗਿਆਨ ਆਿਦ ਇਕ ਜਾਨ ਹੋਏ ਮਿਲਦੇ ਹਨ ਪਰ ਫਿਰ ਵੀ ਇਹ ਨਿਖੇੜ, ਅਧਿਐਨ ਦੇ ਸੌਖ ਲਈ ਕੀਤਾ ਜਾ ਸਕਦਾ ਹੈ। ਸਾਹਿਤ ਦੀ ਸਿਧਾਂਤਕਾਰੀ ਬਾਰੇ ਉਨ੍ਹਾਂ ਦਾ ਪਹਿਲਾ ਲੇਖ ਭਾਰਤੀ ਕਾਿਵ-ਸ਼ਾਸਤਰ ਦੇ ਇਕ ਸੰਕਲਪ ਸ਼ਬਦ ਸ਼ਕਤੀਆਂ ਬਾਰੇ ਹੈ। ਇਹ ਸ਼ਬਦ ਸ਼ਕਤੀਆਂ ਹਨ ਅਭਿਧਾ, ਵਿਅੰਜਨਾ ਤੇ ਲਕਸ਼ੂਣਾ। ਇਨ੍ਹਾਂ ਸ਼ਬਦ ਸ਼ਕਤੀਆਂ ਦੇ ਸਹਾਰੇ ਅਸੀਂ ਇਕ ਸ਼ਬਦ ਦੇ ਵੱਖ-ਵੱਖ ਅਰਥ ਧਰਾਤਲਾਂ ਤੱਕ ਪਹੁੰਚ ਸਕਦੇ ਹਾਂ। ਇਸ ਨਿਬੰਧ ਦਾ ਆਰੰਭ ਇਸ ਸਤਰ ਨਾਲ ਹੁੰਦਾ ਹੈ, ‘ਇਹ ਸਾਹਿਤ ਦਾ ਿਨਸ਼ਚਾ ਹੈ, ਜਿਸ ਵਿਚ ਸ਼ਬਦ ਆਪਣੇ ਅਸਲੇ ਵਿਚ ਸੰਕੇਤ ਮਾਤਰ ਹਨ।’ ਅਭਿਧਾ ਬ੍ਰਿਤੀ ਲੇਖ ਵਿਚ ਹੀ ਡਾ ਬਲਬੀਰ ਸਿੰਘ ਕਾਵਿ ਦੇ ਇਕ ਹੋਰ ਪ੍ਰਮੁੱਖ ਤੱਤ ਅਲੰਕਾਰ ਬਾਰੇ ਵੀ ਚਰਚਾ ਕਰਦੇ ਹਨ। ਉਦਾਹਰਨ ਲਈ, ਨਲੇਸ਼ ਅਲੰਕਾਰ ਦੇ ਯਮਕ ਅਲੰਕਾਰ ਕਿਵੇਂ ਇਕ ਦੂਜੇ ਦੀ ਥਾਂ ਪਰਵਰਤਿਤ ਹੁੰਦੇ ਹਨ? ਇਸ ਦੀ ਵਿਆਖਿਆ ਉਨ੍ਹਾਂ ਨੇ ਆਪਣੇ ਢੰਗ ਨਾਲ ਕੀਤੀ ਹੈ। ‘ਇਹ ਬਿਲਕੁਲ ਸਪੱਸ਼ਟ ਹੈ ਕਿ ਅਭਿਧਾ, ਅਨੇਕਾਰਥੀ ਸ਼ਬਦ ਇਕੋ ਵਾਚਕ ਅਰਥ ਦਾ ਇਕ ਵਾਰ ਬੋਧ ਕਰਾਉਂਦਾ ਹੈ। ਜੇ ਇਕ ਵਾਰ ਦੋ ਵਾਚਕ ਅਰਥਾਂ ਦਾ ਇਕ ਸਾਥ ਬੋਧ ਕਰਵਾ ਦੇਵੇ ਤਾਂ ਸਹੇਸ਼ ਅਲੰਕਾਰ ਹੋ ਜਾਂਦਾ ਹੈ। ਪਰ ਜੇ ਇਕ ਅਨੇਕਾਰਥੀ ਸ਼ਬਦ ਦੇ ਦੁੁਹਰਾਉਣ ਨਾਲ ਅਰਥਾਂ ਵਿਚ ਵਿਤ੍ਰੇਕ ਹੋ ਜਾਵੇ ਤਾਂ ਯਮਕ ਅਲੰਕਾਰ ਹੋ ਜਾਂਦਾ ਹੈ।’ ਡਾ. ਬਲਬੀਰ ਸਿੰਘ ਦੀ ਨਵ-ਪ੍ਰਕਾਿਸ਼ਤ ਪੁਸਤਕ ‘ਭੁਜੰਗੀਆਂ ਦੀ ਲਹਿਰ’ ਵਿਚ ਉਨ੍ਹਾਂ ਦੇ ਤਿੰੰਨ ਨਿਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ: ਮਹਾਨ ਯੋਧਾ ਅਤੇ ਸਾਹਿਤ ਦੇ ਸਰਪ੍ਰਸਤ , ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਨ੍ਹਾਂ ਵਿਚੋਂ ਦੋ ਨਿਬੰਧਾਂ ਵਿਚ ਇਤਿਹਾਸ ਅਤੇ ਉਨ੍ਹਾਂ ਦੇ ਇਸ ਵਿਚ ਯੋਗਦਾਨ ਦੀ ਸੁਰ ਪ੍ਰਧਾਨ ਹੈ। ਜਦਕਿ ਸਾਹਿਤ ਦੇ ਸਰਪ੍ਰਸਤ ਵਿਚ ਉਨ੍ਹਾਂ ਦੇ ਵਿਦਿਆ ਦਰਬਾਰ ਦੀ ਗੱਲ ਹੈ ਜੋ ਵਧੇਰੇ ਕਰ ਕੇ ਗੁਰੂ ਜੀ ਦੀ ਆਪਣੀ ਸਾਹਿਤ ਰਚਨਾ ਤੇ ਉਨ੍ਹਾਂ ਦਰਬਾਰੀ ਕਵੀਆਂ ਵਲੋਂ ਕੀਤੇ ਸਾਹਿਤਕ ਕਾਰਜ ਉਪਰ ਰੌਸ਼ਨੀ ਪਾਉਂਦਾ ਹੈ। ਭਾਈ ਵੀਰ ਸਿੰਘ ਬਾਰੇ ਇਸੇ ਪੁਸਤਕ ਵਿਚ ਡਾ. ਬਲਬੀਰ ਸਿੰਘ ਦੇ ਦੋ ਨਿਬੰਧ ਹਨ, ਭਾਈ ਵੀਰ ਸਿਘ ਦੀ ਕਾਵਿਕ ਸਾਧਨਾ ਦਾ ਵਿਕਾਸ ਅਤੇ ਭਾਈ ਸਾਹਿਬ ਦੀ ਕਵਿਤਾ ਵਿਚ ਰਾਗ।
ਡਾ. ਹਰਿਭਜਨ ਸਿੰਘ ਦੀ ਪੁਸਤਕ ’ਚ ਜ਼ਿਕਰ
ਡਾ. ਹਰਿਭਜਨ ਸਿੰਘ ਦੀ ਇਕ ਪੁਸਤਕ ਪਤਰਾਂਜਲੀ ਹੈ ਜਿਸ ਵਿਚ ਉਸ ਦੇ ਡਾ.ਬਲਬੀਰ ਸਿੰਘ ਬਾਰੇ ਲਿਖੇ ਤਿੰਨ ਨਿਬੰਧ ਹਨ। ਡਾ. ਬਲਬੀਰ ਸਿੰਘ ਦੇ ਲਿਖੇ ਆਲੋਚਨਾਤਮਕ ਨਿਬੰਧਾਂ ਕਰ ਕੇ ਡਾ ਹਰਿਭਜਨ ਸਿੰਘ, ਡਾ. ਬਲਬੀਰ ਸਿੰਘ ਨੂੰ ਭਾਈ ਵੀਰ ਸਿੰਘ ਕਾਿਵ ਦਾ ਇਕ ਪ੍ਰਮਾਣਿਕ ਸਮੀਖਿਆਕਾਰ ਕਹਿੰਦਾ ਹੈ। ਅਜਿਹਾ ਉਹ ਕਿਉਂ ਮੰਨਦਾ ਹੈ ?ਇਸ ਨੂੰ ਸਾਬਿਤ ਕਰਨ ਲਈ ਉਹ ਡਾ. ਬਲਬੀਰ ਸਿੰਘ ਵੱਲੋਂ ਅਪਣਾਈ ਗਈ ਤੁਲਨਾਤਮਕ ਅਧਿਐਨ ਵਿਧੀ ਦੀ ਮਹਿਮਾ ਕਰਦਾ ਹੈ। ਡਾ. ਹਰਿਭਜਨ ਸਿੰਘ ਦੇ ਸ਼ਬਦਾਂ ਵਿਚ ‘ਡਾ ਬਲਬੀਰ ਸਿੰਘ ਵਸਤੂ ਪ੍ਰਤੀ ਉਦਾਸੀਨ ਨਹੀਂ ਪਰ ਵਸਤੂ ਨੂੰ ਪਛਾਣਦਿਆਂ ਉਸ ਦੇ ਰੂਪ ਵਿਚ ਵੀ ਜਾਂਦਾ ਹੈ। ਡਾ ਸਾਹਿਬ ਨੇ ਤੁਲਨਾਤਮਕ ਵਿਧੀ ਨੂੰ ਅਪਣਾਇਆ ਹੈ। ਉਨ੍ਹਾਂ ਦੇ ਮੁਤਾਲੇ ਦਾ ਘੇਰਾ ਬੜਾ ਵਿਸ਼ਾਲ ਹੈ। ਉਹ ਭਾਈ ਵੀਰ ਸਿੰਘ ਦੇ ਕਾਵਿ ਦੀ ਪਰਖ ਕਰਦਿਆਂ ਸ਼ੈਕਸਪੀਅਰ, ਹੋਮਰ, ਟੈਗੋਰ, ਨਹਿਰੂ, ਵਿਵੇਕਾਨੰਦ, ਇਕਬਾਲ ਤੇ ਰਾਬਰਟ ਬ੍ਰਿਜਜ਼ ਆਦਿ ਆਲਮਗੀਰ ਸ਼ੋਹਰਤ ਵਾਲੇ ਸਾਹਿਤਕਾਰਾਂ ਨੂੰ ਵੀ ਆਪਣੀ ਨਜ਼ਰ ਵਿਚ ਰੱਖਦੇ ਹਨ।’ ਆਪਣੀ ਪਰੰਪਰਾ ਦੀ ਪਿੱਠਭੂਮੀ ਉਸਾਰਦੇ ਹੋਏ ਵੀ ਉਹ ਬਾਣੀਕਾਰ ਗੁਰੂ ਸਾਹਿਬਾਨ, ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ ਤੇ ਭਾਈ ਸੰਤੋਖ ਸਿੰਘ ਵਰਗੇ ਮਹਾਨ ਸਾਹਿਤਕਾਰਾਂ ਦਾ ਜ਼ਿਕਰ ਵੀ ਕਰਦੇ ਹਨ । ਇਸ ਗਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਹੋਰਨਾਂ ਸਮੀਿਖਆਕਾਰਾਂ ਤੋਂ ਵੱਖਰੇ ਨਜ਼ਰ ਆਉਂਦੇ ਹਨ। (ਪੰਨਾ 108-109)।
ਡਾ. ਬਲਬੀਰ ਸਿੰਘ ਦੇ ਦੋ ਹੋਰ ਨਿਬੰਧ ਪੰਜਾਬੀ ਦੀ ਰਮਜ਼ ਭਰੀ ਕਵਿਤਾ ਤੇ ਕਲਮ ਦੀ ਕਰਾਮਾਤ ਵੀ ਇਸੇ ਪ੍ਰਸੰਗ ਵਿਚ ਿਵਚਾਰੇ ਜਾ ਸਕਦੇ ਹਨ। ਬੇਸ਼ੱਕ ਡਾ. ਹਰਿਭਜਨ ਸਿੰਘ, ਡਾ. ਬਲਬੀਰ ਸਿੰਘ ਨੂੰ ਇਕ ਸਮੀਖਿਆਕਾਰ ਕਹਿੰਦਾ ਹੈ ਪਰ ਮੇਰੇ ਨਜ਼ਦੀਕ ਉਹ ਸੱਚਾ ਖੋਜਕਾਰ ਵੀ ਹੈ। ਇਹ ਦੋਵੇਂ ਨਿਬੰਧ ਉਨ੍ਹਾਂ ਦੀ ਵਿਹਾਰਕ ਸਮੀਿਖਆ ਦੇ ਉੱਤਮ ਨਮੂਨੇ ਹਨ।
ਦਾਰਸ਼ਨਿਕ ਰੰਗ ਵਾਲੇ ਨਿਬੰਧ
ਡਾ. ਬਲਬੀਰ ਸਿੰਘ ਦੇ ਕੁਝ ਨਿਬੰਧ ਦਾਰਸ਼ਨਿਕ ਭਾਹ ਵਾਲੇ ਵੀ ਮਾਰਦੇ ਹਨ ਕਿਉਂਕਿ ਦਰਸ਼ਨ ਵਿਚ ਉਨ੍ਹਾਂ ਦੀ ਗਹਿਰੀ ਦਿਲਚਸਪੀ ਸੀ। ਬੇਸ਼ੱਕ ਅਸੀਂ ਇਨ੍ਹਾਂ ਨੂੰ ਫੁੱਟਕਲ ਕਿਹਾ ਹੈ ਪਰ ਇਹ ਵੀ ਮਹੱਤਵਪੂਰਨ ਹਨ। ਇਨ੍ਹਾਂਂ ਵਿਚ ਸਿੱਖੀ ਦੇ ਸਿਧਾਂਤਕ ਅਸੂਲ ਤੇ ਹੋਰ ਨਿਬੰਧ ਸ਼ਾਿਮਲ ਹਨ। ਸਿੱਖੀ ਦੇ ਸਿਧਾਂਤਕ ਅਸੂਲ ਸਪੱਸ਼ਟ ਭਾਂਤ ਗੁਰਮਤਿ ਦਰਸ਼ਨ ਦੀ ਬਾਤ ਪਾਉਂਦਾ ਹੈ। ਦੂਜਾ ਅਮੁੱਲਵਾਦ ਮੁੱਲ ਵਿਧਾਨ ਦੀ ਚਰਚਾ ਕਰਦਾ ਹੈ। ਉਹ ਆਪਣੇ ਨਿਬੰਧ ਵਿਚ ਮਹਾਤਮਾ ਬੁੱਧ, ਸ਼ੰਕਰਾਚਾਰੀਆ ਅਤੇ ਜਰਮਨ ਦਾਰਸ਼ਨਿਕ ਕਾਂਟ ਆਿਦ ਧਾਰਮਿਕ ਆਗੂਆਂ, ਦਾਰਸ਼ਨਿਕਾਂ ਤੇ ਧਰਮ ਗ੍ਰੰਥਾਂ ਦੇ ਹਵਾਲੇ ਦਿੰਦੇ ਹਨ।
ਮਹਾਤਮਾ ਬੁੱਧ ਦਾ ਚਲਾਇਆ ਬੁੱਧ ਮੱਤ ਆਪਣੇ ਸਮੇਂ ਦਾ ਸਭ ਤੋਂ ਕਰਾਂਤੀਕਾਰੀ ਤੇ ਅਗਾਂਹਵਧੂ ਧਰਮ ਸੀ ਜਿਸ ਨੇ ਕਈ ਮਨੁੱਖੀ ਕੁਰੀਤੀਆਂ ਤੇ ਕਰਮ ਕਾਂਡਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਸੰਸਕ੍ਰਿਤ ਦਾ ਟਾਕਰੇ ਤੇ ਲੋਕ ਭਾਸ਼ਾ ਪਾਲੀ ਨੂੰ ਧਰਮ ਦੀ ਭਾਸ਼ਾ ਵਜੋਂ ਮਾਨਤਾ ਦੇਣੀ ਮਹਾਤਮਾ ਬੁੱਧ ਦਾ ਹੋਰ ਕ੍ਰਿਸ਼ਮਾ ਸੀ। ਇਹ ਨਿਬੰਧ ਭਾਵੇਂ ਦਾਰਸ਼ਨਿਕ ਵਧੇਰੇ ਹਨ ਪਰ ਇਨ੍ਹਾਂ ਵਿਚ ਸਾਹਿਤ ਤੇ ਭਾਸ਼ਾ ਬਾਰੇ ਵੀ ਮੱਧਮ ਸੁਰ ਵਿਚ ਵਿਚਾਰ ਕੀਤਾ ਗਿਆ ਹੈ। ਅਸੀਂ ਕਦੇ ਵੀ ਡਾ. ਬਲਬੀਰ ਸਿੰਘ ਦੇ ਨਿਬੰਧਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਪਰਖਣ ਦੀ ਕੋਿਸ਼ਸ਼ ਨਹੀਂ ਕੀਤੀ। ਜੇਕਰ ਅੱਜ ਦੇ ਖੋਜਕਾਰ/ਆਲੋਚਕ ਇਸ ਪਾਸੇ ਧਿਆਨ ਦੇਣ ਤਾਂ ਕਾਫ਼ੀ ਸਾਰਥਕ ਸਿੱਟੇੇ ਸਾਹਮਣੇ ਆ ਸਕਦੇ ਹਨ। ਅਸੀਂ ਡਾ. ਬਲਬੀਰ ਸਿੰਘ ਦਾ ਪੰਜਾਬੀ ਆਲੋਚਨਾ ’ਚ ਯੋਗਦਾਨ ਨੂੰ ਵਿਸਾਰ ਨਹੀਂ ਸਕਦੇ।
-ਡਾ ਧਰਮ ਸਿੰਘ
98889-39808