- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਰੂੜ ਸਿੰਘ ਚੂਹੜਚੱਕ ਦਾ ਜਨਮ 1879 ਈ. ਨੂੰ ਪਿੰਡ ਚੂਹੜਚੱਕ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਤੇ ਅਕਾਲ ਚਲਾਣਾ ਦਿੱਲੀ ਦੇ ਇੱਕ ਹਸਪਤਾਲ ਵਿਖੇ 15 ਫਰਵਰੀ 1950 ਨੂੰ ਹੋਇਆ। ਬਾਬਾ ਵਿਸਾਖਾ ਸਿੰਘ ਦਦੇਹਰ ਦੀ ਜਨਮ ਮਿਤੀ ਅੰਕਿਤ ਨਹੀਂ ਲੇਕਿਨ ਸਥਾਨ ਪਿੰਡ ਦਦੇਹਰ, ਜ਼ਿਲ੍ਹਾ ਅੰਮ੍ਰਿਤਸਰ ਹੈ ਅਤੇ ਅਕਾਲ ਚਲਾਣਾ ਤਰਨ ਤਾਰਨ ਵਿਖੇ 05 ਦਸੰਬਰ 1957 ਨੂੰ ਹੋਇਆ।

ਦਲਜੀਤ ਰਾਏ ਕਾਲੀਆ ਦੁਆਰਾ ਰਚਿਤ ਪੁਸਤਕ ‘ਉੱਘੇ ਗ਼ਦਰੀ ਸੂਰਬੀਰ’ ਰਾਹੀਂ 20 ਗ਼ਦਰੀ ਬਾਬਿਆਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੀ ਗ਼ਦਰ ਪਾਰਟੀ ਨੂੰ ਦੇਣ ਬਾਰੇ ਵਿਸਥਾਰ ਨਾਲ ਲਿਖਿਆ ਹੈ ਕਿ ਗ਼ਦਰ ਪਾਰਟੀ ਦੀ ਹੋਂਦ ਦਾ ਝੰਡਾ ਅਮਰੀਕਾ ਦੇਸ਼ ਦੀ ਧਰਤੀ ’ਤੇ 1913 ਨੂੰ ਲਹਿਰਾਇਆ। ਇਸ ਪਾਰਟੀ ਦਾ ਮੁੱਖ ਉਦੇਸ਼ ਹਥਿਆਰਬੰਦ ਇਨਕਲਾਬ ਕਰ ਕੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉਂਤੇ ਕੌਮੀ ਜਮਹੂਰੀ ਹਕੂਮਤ ਕਾਇਮ ਕਰਨਾ ਸੀ। ਬਾਬਾ ਸੋਹਣ ਸਿੰਘ ਭਕਨਾ ਉਨ੍ਹਾਂ ਇਨਕਲਾਬੀਆਂ ਵਿਚੋਂ ਸਨ ਜਿਨ੍ਹਾਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਗ਼ਦਰ ਪਾਰਟੀ ਦੀ ਨੀਂਹ ਰੱਖੀ। ਉਸ ਲਹਿਰ ਦੇ ਉਹ ਪਹਿਲੇ ਪ੍ਰਧਾਨ ਸਨ। ਉਨ੍ਹਾਂ ਦਾ ਜਨਮ 04 ਜਨਵਰੀ 1870 ਈ. ਨੂੰ ਨਾਨਕ ਪਿੰਡ ਖੋਤਰਾ ਖੁਰਦ ਵਿਖੇ ਹੋਇਆ ਸੀ। ਉਨ੍ਹਾਂ ਦਾ ਜੱਦੀ ਪਿੰਡ ਭਕਨਾ ਜ਼ਿਲ੍ਹਾ ਅੰਮ੍ਰਿਤਸਰ ਹੈ। ਉਨ੍ਹਾਂ ਨੇ ਗ਼ਦਰੀ ਲਹਿਰ ਚਲਾਕੇ ਕਈ ਦਹਾਕੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ। 26 ਸਾਲ ਤੋਂ ਵੱਧ ਸਮਾਂ ਸਮੇਤ ਕਾਲੀ ਪਾਣੀ ਵੱਖ-ਵੱਖ ਜੇਲ੍ਹਾਂ ਵਿਚ ਗੁਜ਼ਾਰਿਆ। ਆਖਿਰ ਉਹ ਮਹਾਨ ਦੇਸ਼ ਭਗਤ ਭਕਨਾ ਜੀ 27 ਦਸੰਬਰ 1968 ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ।
ਭਾਈ ਸੰਤੋਖ ਸਿੰਘ ਕਿਰਤੀ ਦਾ ਜਨਮ 1892 ਈ. ਨੂੰ ਸਿੰਘਾਪੁਰਾ ਜ਼ਿਲ੍ਹਾ ਅੰਮ੍ਰਿ਼ਤਸਰ ਵਿਖੇ ਹੋਇਆ। ਆਜ਼ਾਦੀ ਦੀ ਲੜਾਈ ਲਈ ਆਪਣੀ ਭਰਪੂਰ ਯੋਗਦਾਨ ਪਾਉਂਦੇ ਹੋਏ 19 ਮਈ 1927 ਨੂੰ ਆਪਣੀ ਯਾਤਰਾ ਸਮਾਪਤ ਕਰ ਗਏ। ਲਾਲਾ ਹਰਦਿਆਲ ਦਾ ਜਨਮ ਦਿੱਲੀ ਦੇ ਚੀਰੇਖਾਨਾ ਮੁਹੱਲੇ ਵਿਚ 14 ਅਕਤੂਬਰ 1884 ਈ. ਨੂੰ ਹੋਇਆ। ਗ਼ਦਰ ਲਹਿਰ ਦੇ ਉਹ ਪਹਿਲੇ ਜਨਰਲ ਸਕੱਤਰ ਸਨ। ਗ਼ਦਰੀ ਲਹਿਰ ਦੇ ਉਹ ਸੂਰਬੀਰ ਅਮਰੀਕਾ ਵਿਚ 4 ਮਾਰਚ 1939 ਨੂੰ ਅਕਾਲ ਚਲਾਣਾ ਕਰ ਗਏ ਸਨ। ਬਾਬਾ ਹਰਨਾਮ ਸਿੰਘ ਕਸੇਲ ਦਾ ਜਨਮ 1884 ਈ. ਵਿਚ ਪਿੰਡ ਕਸੇਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਸੰਨ 1920 ’ਚ ਉਹ ਲਹਿਰ ਨਾਲ ਜੁੜੇ। ਉਨ੍ਹਾਂ ਨੂੰ ਕਾਫ਼ੀ ਦੇਰ ਗੁਜਰਾਤ ਦੀ ਜ਼ੇਲ੍ਹ ਵਿਚ ਰੱਖਿਆ ਗਿਆ। ਅੰਤਲੇ ਸਮੇਂ ਅਧਰੰਗ ਰੋਗ ਤੋਂ ਪੀੜਤ ਹੋਣ ਕਰਕੇ 20 ਜਨਵਰੀ 1963 ਨੂੰ ਅਕਾਲ ਚਲਾਣਾ ਕਰ ਗਏ। ਹਰਨਾਮ ਸਿੰਘ ਟੁੰਡੀਲਾਟ ਦਾ ਜਨਮ 26 ਅਕਤੂਬਰ 1884 ਈ. ਨੂੰ ਕੋਟਲਾ ਨੌਧ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਬੰਬ ਬਣਾਉਂਦੇ ਸਮੇਂ ਬੰਬ ਫਟਣ ਕਰਕੇ ਉਨ੍ਹਾਂ ਦਾ ਖੱਬਾ ਹੱਥ ਉੱਡ ਗਿਆ ਸੀ। ਇਸੇ ਕਰਕੇ ਬਾਂਹ ਕੂਹਣੀ ਤੱਕ ਕੱਟਣੀ ਪਈ। ਇਸੇ ਲਈ ਉਨ੍ਹਾਂ ਦੇ ਨਾਂ ਨਾਲ ‘ਟੁੰਡੀਲਾਟ’ ਪਿਛੇਤਰ ਸਦਾ ਲਈ ਜੁੜ ਗਿਆ। 1961 ਵਿਚ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਕੈਂਸਰ ਨੇ ਘੇਰ ਲਿਆ। ਅੰਤ 18 ਸਤੰਬਰ 1962 ਨੂੰ ਅਕਾਲ ਚਲਾਣਾ ਕਰ ਗਏ।
ਬਾਬਾ ਹਰਨਾਮ ਸਿੰਘ ਕਾਲਾ ਸੰਿਘਅਾਂ ਦਾ ਜਨਮ 1887 ਈ. ਨੂੰ ਪਿੰਡ ਕਾਲਾ ਸੰਿਘਅਾਂ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। 1972 ਵਿਚ ਤਤਕਾਲੀ ਰਾਸ਼ਟਰਪਤੀ ਸ਼੍ਰੀ ਵੀ. ਵੀ. ਗਿਰੀ ਵੱਲੋਂ ਉਨ੍ਹਾਂ ਨੂੰ ਤਾਮਰ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੰਖੇਪ ਬਿਮਾਰੀ ਪਿੱਛੋਂ ਉਹ 18 ਮਈ 1978 ਨੂੰ ਅਕਾਲ ਚਲਾਣਾ ਕਰ ਗਏ। ਬਾਬਾ ਕੇਸਰ ਸਿੰਘ ਠੱਠਗੜ੍ਹ ਦਾ ਜਨਮ ਪਿੰਡ ਤੱਤਗੜ੍ਹ (ਠੱਠਗੜ੍ਹ) ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਜਨਮ ਮਿਤੀ ਬਾਰੇ ਵੱਖੋ-ਵੱਖ ਰਾਵਾਂ ਹਨ ਪਰ ਬਾਬਾ ਜੀ ਦੇ ਆਪਣੇ ਬਿਆਨ ਅਨੁਸਾਰ ਜਨਮ 1875 ਮੱਘਰ ਦਾ ਹੈ। ਅਗਸਤ 1958 ਵਿਚ ਉਹ ਅਲੋਪ ਹੋ ਗਏ ਸਨ। ਖਿਆਲ ਹੈ ਕਿ ਉਹ ਆਤਮਘਾਤ ਕਰ ਗਏ। ਕਰਤਾਰ ਸਿੰਘ ਨਵਾਂ ਚੰਦ ਦਾ ਜਨਮ 1890 ਈ. ਨੂੰ ਪਿੰਡ ਨਵਾਂ ਚੰਦ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਤੇ 4 ਅਪ੍ਰੈਲ 1944 ਨੂੰ ਉਸੇ ਪਿੰਡ ਵਿਖੇ ਅਕਾਲ ਚਲਾਣਾ ਹੋਇਆ।
ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦਾ ਜਨਮ 1859 ਈ. ਨੂੰ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਅਤੇ ਅਕਾਲ ਚਲਾਣਾ ਅੰਮ੍ਰਿਤਸਰ ਵਿਖੇ 24 ਜੁਲਾਈ 1954 ਨੂੰ ਹੋਇਆ। ਬਾਬਾ ਗੁਰਮੁਖ ਸਿੰਘ ਲਲਤੋਂ ਦਾ ਜਨਮ 3 ਦਸੰਬਰ 1888 ਈ. ਨੂੰ ਪਿੰਡ ਲਲਤੋਂ ਖੁਰਦ ਜ਼ਿਲ੍ਹਾ ਲੁਧਿਆਣਾ ਵਿਖੇ ਅਤੇ ਅਕਾਲ ਚਲਾਣਾ ਸਿਵਲ ਹਸਪਤਾਲ ਜਲੰਧਰ ਵਿਖੇ 13 ਮਾਰਚ 1977 ਨੂੰ ਹੋਇਆ। ਗ਼ਦਰੀ ਗੁਲਾਬ ਕੌਰ ਦਾ ਜਨਮ 1890 ਈ. ਨੂੰ ਪਿੰਡ ਬਖਸ਼ੀਵਾਲਾ ਜ਼ਿਲ੍ਹਾ ਪਟਿਆਲਾ ਵਿਖੇ ਅਤੇ ਅਕਾਲ ਚਲਾਣਾ ਛਾਤੀ ਦੇ ਕੈਂਸਰ ਕਾਰਨ 28 ਜੁਲਾਈ 1925 ਨੂੰ ਹੋਇਆ।
ਬਾਬਾ ਜਵਾਲਾ ਸਿੰਘ ਠੱਠੀਆਂ ਦਾ ਜਨਮ 1876 ਈ. ਨੂੰ ਪਿੰਡ ਠੱਠੀਆਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਅਤੇ ਅਕਾਲ ਚਲਾਣਾ ਮਿਊ ਹਸਪਤਾਲ ਲਾਹੌਰ ਵਿਖੇ 09 ਮਈ 1938 ਨੂੰ ਹੋਇਆ। ਪੰਡਤ ਜਗਤ ਰਾਮ ਹਰਿਆਣਾ ਦਾ ਜਨਮ 1887 ਈ. ਨੂੰ ਕਸਬਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅਤੇ ਅਕਾਲ ਚਲਾਣਾ ਦਿੱਲੀ ਦੇ ਇੱਕ ਹਸਪਤਾਲ ਵਿਖੇ 03 ਜਨਵਰੀ 1955 ਨੂੰ ਹੋਇਆ। ਲਾਲਾ ਠਾਕਰ ਦਾਸ ਧੂਰੀ (ਧੂਰਾ) ਦਾ ਜਨਮ 10 ਅਗਸਤ 1880 ਈ. ਨੂੰ ਪਿੰਡ ਧੂਰਾ (ਨਜ਼ਦੀਕ ਧੂਰੀ) ਜ਼ਿਲ੍ਹਾ ਪਟਿਆਲਾ ਵਿਖੇ
ਅਤੇ 27 ਅਪ੍ਰੈਲ 1951 ਨੂੰ ਰਹੱਸਮਈ ਮੌਤ ਹੋ ਗਈ।
ਬਾਬਾ ਨਿਧਾਨ ਸਿੰਘ ਚੁੱਘਾ ਦੀ ਜਨਮ ਮਿਤੀ ਅੰਕਿਤ ਨਹੀਂ ਲੇਕਿਨ ਸਥਾਨ ਪਿੰਡ ਚੁੱਘਾ ਕਲਾਂ ਜ਼ਿਲ੍ਹਾ ਫਿਰੋਜਪੁਰ ਹੈ ਅਤੇ ਅਕਾਲ ਚਲਾਣਾ ਉਸੇ ਪਿੰਡ ਵਿਖੇ 10 ਦਸੰਬਰ 1936 ਨੂੰ ਹੋਇਆ। ਪੰਡਤ ਪਰਮਾਨੰਦ ਝਾਂਸੀ ਦਾ ਜਨਮ 06 ਜੂਨ 1889 ਈ. ਨੂੰ ਪਿੰਡ ਸਕਰੋਧਾ ਖੜਕਾ ਜ਼ਿਲ੍ਹਾ ਹਮੀਰਪੁਰ (ਉੱਤਰ ਪ੍ਰਦੇਸ਼) ਵਿਖੇ ਅਤੇ ਅਕਾਲ ਚਲਾਣਾ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਖੇ 13 ਅਪ੍ਰੈਲ 1982 ਨੂੰ ਹੋਇਆ। ਮੁਣਸ਼ਾ ਸਿੰਘ ਦੁਖੀ ਦਾ ਜਨਮ 01 ਜੁਲਾਈ 1890 ਈ. ਨੂੰ ਦੁਆਬੇ ਦੇ ਪ੍ਰਸਿੱਧ ਪਿੰਡ ਜੰਡਿਆਲਾ ਮੰਜਕੀ ਵਿਖੇ ਅਤੇ ਅਕਾਲ ਚਲਾਣਾ ਫਗਵਾੜਾ ਵਿਖੇ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ 1971 ਨੂੰ ਹੋਇਆ। ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਜਨਮ 07 ਜੁਲਾਈ 1878 ਈ. ਨੂੰ ਪਿੰਡ ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ ਵਿਖੇ ਅਤੇ ਅਕਾਲ ਚਲਾਣਾ ਮਾਡਲ ਟਾਊਨ, ਲੁਧਿਆਣਾ ਵਿਖੇ 16 ਅਪ੍ਰੈਲ 1961 ਨੂੰ ਹੋਇਆ। ਉਨ੍ਹਾਂ ਦੇ ਨਾਂ ’ਤੇ ਲੁਧਿਆਣਾ ਵਿਖੇ ਭਾਈ ਰਣਧੀਰ ਸਿੰਘ ਨਗਰ ਵਸਿਆ ਹੋਇਆ ਹੈ। ਬਾਬਾ ਰੂੜ ਸਿੰਘ ਚੂਹੜਚੱਕ ਦਾ ਜਨਮ 1879 ਈ. ਨੂੰ ਪਿੰਡ ਚੂਹੜਚੱਕ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਤੇ ਅਕਾਲ ਚਲਾਣਾ ਦਿੱਲੀ ਦੇ ਇੱਕ ਹਸਪਤਾਲ ਵਿਖੇ 15 ਫਰਵਰੀ 1950 ਨੂੰ ਹੋਇਆ। ਬਾਬਾ ਵਿਸਾਖਾ ਸਿੰਘ ਦਦੇਹਰ ਦੀ ਜਨਮ ਮਿਤੀ ਅੰਕਿਤ ਨਹੀਂ ਲੇਕਿਨ ਸਥਾਨ ਪਿੰਡ ਦਦੇਹਰ, ਜ਼ਿਲ੍ਹਾ ਅੰਮ੍ਰਿਤਸਰ ਹੈ ਅਤੇ ਅਕਾਲ ਚਲਾਣਾ ਤਰਨ ਤਾਰਨ ਵਿਖੇ 05 ਦਸੰਬਰ 1957 ਨੂੰ ਹੋਇਆ।
ਲੇਖਕ ਨੇ ਇਹ ਪੁਸਤਕ ਸਮੂਹ ਗ਼ਦਰੀ ਬਾਬਿਆਂ ਅਤੇ ਗ਼ਦਰ ਲਹਿਰ ਦੇ ਵਾਰਸਾਂ ਨੂੰ ਸਮਰਪਿਤ ਕੀਤੀ ਹੈ। ਉੱਘੇ ਗ਼ਦਰੀ ਸੂਰਬੀਰਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਇਹ ਪੁਸਤਕ ਪੜ੍ਹਨ ਅਤੇ ਸਾਂਭਣ ਯੋਗ ਹੈ। ਤਰਕਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਇਸ ਪੁਸਤਕ ਦੇ ਪੰਨੇ 168 ਅਤੇ ਮੁੱਲ 300 ਰੁਪਏ ਹੈ। •
-ਜਸਵਿੰਦਰ ਸਿੰਘ ਕਾਈਨੌਰ
98888-42244