ਪਿੰਪਲਸ ਫੋੜਨ ਦੀ ਆਦਤ ਵਿਗਾੜ ਸਕਦੀ ਹੈ ਚਿਹਰਾ, ਇਨਫੈਕਸ਼ਨ ਤੇ ਦਾਗ਼-ਧੱਬਿਆਂ ਦਾ ਰਹਿੰਦਾ ਹੈ ਖ਼ਤਰਾ
ਚਿਹਰੇ 'ਤੇ ਇੱਕ ਛੋਟਾ ਜਿਹਾ ਪਿੰਪਲ (ਕੀਲ-ਮੁਹਾਸਾ) ਵੀ ਨਜ਼ਰ ਆ ਜਾਵੇ ਤਾਂ ਸਾਡਾ ਮਨ ਉਸ ਨੂੰ ਫੋੜਨ ਲਈ ਕਾਹਲਾ ਪੈਣ ਲੱਗਦਾ ਹੈ। ਭਾਵੇਂ ਪਿੰਪਲ ਫੋੜਨਾ ਉਸ ਵੇਲੇ ਸਕੂਨ ਦਿੰਦਾ ਲੱਗੇ ਪਰ ਇਹ ਆਦਤ ਤੁਹਾਡੀ ਚਮੜੀ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦੀ ਹੈ।
Publish Date: Wed, 04 Feb 2026 12:23 PM (IST)
Updated Date: Wed, 04 Feb 2026 12:28 PM (IST)
ਲਾਈਫਸਟਾਈਲ ਡੈਸਕ : ਚਿਹਰੇ 'ਤੇ ਇੱਕ ਛੋਟਾ ਜਿਹਾ ਪਿੰਪਲ (ਕੀਲ-ਮੁਹਾਸਾ) ਵੀ ਨਜ਼ਰ ਆ ਜਾਵੇ ਤਾਂ ਸਾਡਾ ਮਨ ਉਸ ਨੂੰ ਫੋੜਨ ਲਈ ਕਾਹਲਾ ਪੈਣ ਲੱਗਦਾ ਹੈ। ਭਾਵੇਂ ਪਿੰਪਲ ਫੋੜਨਾ ਉਸ ਵੇਲੇ ਸਕੂਨ ਦਿੰਦਾ ਲੱਗੇ ਪਰ ਇਹ ਆਦਤ ਤੁਹਾਡੀ ਚਮੜੀ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦੀ ਹੈ। ਮਾਹਿਰਾਂ ਅਨੁਸਾਰ, ਇਸ ਨਾਲ ਚਿਹਰੇ 'ਤੇ ਪੱਕੇ ਨਿਸ਼ਾਨ ਪੈ ਸਕਦੇ ਹਨ ਅਤੇ ਇਨਫੈਕਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਇਨਫੈਕਸ਼ਨ ਦਾ ਖ਼ਤਰਾ : ਜਦੋਂ ਤੁਸੀਂ ਪਿੰਪਲ ਫੋੜਦੇ ਹੋ ਤਾਂ ਤੁਸੀਂ ਚਮੜੀ 'ਤੇ ਇੱਕ ਖੁੱਲ੍ਹਾ ਜ਼ਖ਼ਮ ਬਣਾ ਦਿੰਦੇ ਹੋ। ਸਾਡੇ ਹੱਥਾਂ ਅਤੇ ਨਹੁੰਆਂ ਵਿੱਚ ਮੌਜੂਦ ਬੈਕਟੀਰੀਆ ਉਸ ਰਸਤੇ ਚਮੜੀ ਦੇ ਅੰਦਰ ਚਲੇ ਜਾਂਦੇ ਹਨ, ਜਿਸ ਨਾਲ ਗੰਭੀਰ ਇਨਫੈਕਸ਼ਨ, ਦਰਦ ਅਤੇ ਪਾਕ (ਮਵਾਦ) ਦੀ ਸਮੱਸਿਆ ਵੱਧ ਸਕਦੀ ਹੈ।
ਸੋਜ ਅਤੇ ਜਲਣ : ਪਿੰਪਲ ਨੂੰ ਨਹੁੰਆਂ ਨਾਲ ਦਬਾਉਣ ਨਾਲ ਆਲੇ-ਦੁਆਲੇ ਦੇ ਸੈੱਲ ਡੈਮੇਜ ਹੋ ਜਾਂਦੇ ਹਨ। ਇਸ ਨਾਲ ਚਿਹਰੇ 'ਤੇ ਲਾਲੀ, ਜਲਣ ਅਤੇ ਸੋਜ ਆ ਜਾਂਦੀ ਹੈ। ਬਿਨਾਂ ਸਲਾਹ ਤੋਂ ਪਿੰਪਲ ਕੱਢਣ ਵਾਲੇ ਟੂਲਸ ਦੀ ਵਰਤੋਂ ਚਮੜੀ ਨੂੰ ਛਿੱਲ ਸਕਦੀ ਹੈ।
ਪੱਕੇ ਨਿਸ਼ਾਨ ਅਤੇ ਟੋਏ : ਪਿੰਪਲ ਨੂੰ ਜ਼ੋਰ ਨਾਲ ਦਬਾਉਣ ਨਾਲ ਚਮੜੀ ਦੇ ਟਿਸ਼ੂ ਡੂੰਘਾਈ ਤੱਕ ਖ਼ਰਾਬ ਹੋ ਸਕਦੇ ਹਨ। ਕਈ ਵਾਰ ਪਿੰਪਲ ਬਾਹਰ ਨਿਕਲਣ ਦੀ ਬਜਾਏ ਚਮੜੀ ਦੇ ਅੰਦਰ ਹੀ ਰਹਿ ਜਾਂਦਾ ਹੈ, ਜੋ ਬਾਅਦ ਵਿੱਚ ਕਾਲੇ ਨਿਸ਼ਾਨ ਜਾਂ ਡੂੰਘੇ ਟੋਇਆਂ ਦਾ ਰੂਪ ਲੈ ਲੈਂਦਾ ਹੈ।
ਜੇਕਰ ਪਿੰਪਲਸ ਦੀ ਸਮੱਸਿਆ ਜ਼ਿਆਦਾ ਹੈ ਤਾਂ ਉਹਨਾਂ ਨਾਲ ਛੇੜਛਾੜ ਕਰਨ ਦੀ ਬਜਾਏ ਕਿਸੇ ਸਕਿਨ ਮਾਹਿਰ (Dermatologist) ਦੀ ਸਲਾਹ ਲੈਣਾ ਹੀ ਸਮਝਦਾਰੀ ਹੈ।