ਇੱਕ ਲਾਈਕ ਤੇ ਕਮੈਂਟ ਨਾਲ ਆ ਰਹੀ ਹੈ ਰਿਸ਼ਤਿਆਂ 'ਚ ਦਰਾਰ? ਜਾਣੋ ਕਿਵੇਂ ਸੋਸ਼ਲ ਮੀਡੀਆ ਬਦਲ ਰਿਹਾ ਹੈ ਪਿਆਰ ਦੇ ਮਾਅਨੇ
ਸੋਸ਼ਲ ਮੀਡੀਆ ਨੇ ਨਿੱਜਤਾ (Privacy) ਦੀਆਂ ਹੱਦਾਂ ਨੂੰ ਧੁੰਦਲਾ ਕਰ ਦਿੱਤਾ ਹੈ। 'ਰਿਲੇਸ਼ਨਸ਼ਿਪ ਸਟੇਟਸ' ਅਪਡੇਟ ਨਾ ਕਰਨਾ ਜਾਂ ਪਾਰਟਨਰ ਦੀ ਫੋਟੋ ਪੋਸਟ ਨਾ ਕਰਨਾ ਕਈ ਵਾਰ ਸ਼ੱਕ ਅਤੇ ਅਸੁਰੱਖਿਆ ਦਾ ਕਾਰਨ ਬਣ ਜਾਂਦਾ ਹੈ। ਇਸ ਤੋਂ ਇਲਾਵਾ ਪੁਰਾਣੇ ਦੋਸਤਾਂ ਜਾਂ ਅਜਨਬੀਆਂ ਨਾਲ ਆਨਲਾਈਨ ਗੱਲਬਾਤ ਕਈ ਵਾਰ 'ਮਾਈਕ੍ਰੋ-ਚੀਟਿੰਗ' ਦਾ ਰੂਪ ਲੈ ਲੈਂਦੀ ਹੈ
Publish Date: Tue, 10 Mar 2026 12:22 PM (IST)
Updated Date: Tue, 10 Mar 2026 12:29 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਇਸ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਅਸੀਂ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਰਹਿੰਦੇ ਹਾਂ ਪਰ ਸਵਾਲ ਇਹ ਉੱਠਦਾ ਹੈ ਕਿ ਇਸ ਦਾ ਸਾਡੇ ਰਿਸ਼ਤਿਆਂ 'ਤੇ ਕੀ ਅਸਰ ਪੈ ਰਿਹਾ ਹੈ?
ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਚੁਣੌਤੀ ਦੂਜਿਆਂ ਦੇ ਰਿਸ਼ਤਿਆਂ ਨਾਲ ਤੁਲਨਾ ਕਰਨਾ ਹੈ। ਲੋਕ ਅਕਸਰ ਆਪਣੀ ਅਸਲ ਜ਼ਿੰਦਗੀ ਦੀ ਤੁਲਨਾ ਦੂਜਿਆਂ ਦੀਆਂ 'ਹਾਈਲਾਈਟ ਰੀਲਜ਼' ਨਾਲ ਕਰਨ ਲੱਗ ਪੈਂਦੇ ਹਨ। ਜਦੋਂ ਕੋਈ ਜੋੜਾ ਆਪਣੀ ਛੁੱਟੀਆਂ ਜਾਂ ਮਹਿੰਗੇ ਤੋਹਫ਼ਿਆਂ ਦੀਆਂ ਤਸਵੀਰਾਂ ਪੋਸਟ ਕਰਦਾ ਹੈ ਤਾਂ ਦੇਖਣ ਵਾਲੇ ਨੂੰ ਆਪਣੇ ਰਿਸ਼ਤੇ ਵਿੱਚ ਕਮੀ ਮਹਿਸੂਸ ਹੋਣ ਲੱਗਦੀ ਹੈ। ਰਿਸ਼ਤੇ ਵਿੱਚ ਅਸਲ ਖੁਸ਼ੀ ਨਾਲੋਂ 'ਪਰਫੈਕਟ ਕਪਲ' ਦਿਖਣ ਦੀ ਹੋੜ ਵਧ ਗਈ ਹੈ, ਜਿਸ ਨਾਲ ਅਸੰਤੁਸ਼ਟੀ ਪੈਦਾ ਹੁੰਦੀ ਹੈ।
2. ਗੱਲਬਾਤ 'ਚ ਕਮੀ
ਰਿਸ਼ਤਿਆਂ ਵਿੱਚ 'ਫਬਿੰਗ' (Phubbing) ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਇਸ ਦਾ ਮਤਲਬ ਹੈ ਕਿ ਸਾਥੀ ਦੇ ਨਾਲ ਬੈਠੇ ਹੋਣ ਦੇ ਬਾਵਜੂਦ ਉਸ ਨੂੰ ਨਜ਼ਰਅੰਦਾਜ਼ ਕਰਕੇ ਫੋਨ ਵਿੱਚ ਡੁੱਬੇ ਰਹਿਣਾ। ਜਦੋਂ ਸਰੀਰਕ ਤੌਰ 'ਤੇ ਮੌਜੂਦ ਹੋਣ ਦੇ ਬਾਵਜੂਦ ਮਾਨਸਿਕ ਸਾਂਝ ਖ਼ਤਮ ਹੋ ਜਾਂਦੀ ਹੈ ਤਾਂ ਰਿਸ਼ਤਿਆਂ ਵਿੱਚ ਇਕੱਲਾਪਣ ਘਰ ਕਰ ਲੈਂਦਾ ਹੈ। ਡਿਨਰ ਟੇਬਲ 'ਤੇ ਗੱਲਬਾਤ ਦੀ ਥਾਂ ਹੁਣ ਨੋਟੀਫਿਕੇਸ਼ਨਾਂ ਦੀਆਂ ਆਵਾਜ਼ਾਂ ਨੇ ਲੈ ਲਈ ਹੈ।
3. ਪ੍ਰਾਈਵੇਸੀ ਤੇ ਅਸੁਰੱਖਿਆ
ਸੋਸ਼ਲ ਮੀਡੀਆ ਨੇ ਨਿੱਜਤਾ (Privacy) ਦੀਆਂ ਹੱਦਾਂ ਨੂੰ ਧੁੰਦਲਾ ਕਰ ਦਿੱਤਾ ਹੈ। 'ਰਿਲੇਸ਼ਨਸ਼ਿਪ ਸਟੇਟਸ' ਅਪਡੇਟ ਨਾ ਕਰਨਾ ਜਾਂ ਪਾਰਟਨਰ ਦੀ ਫੋਟੋ ਪੋਸਟ ਨਾ ਕਰਨਾ ਕਈ ਵਾਰ ਸ਼ੱਕ ਅਤੇ ਅਸੁਰੱਖਿਆ ਦਾ ਕਾਰਨ ਬਣ ਜਾਂਦਾ ਹੈ। ਇਸ ਤੋਂ ਇਲਾਵਾ ਪੁਰਾਣੇ ਦੋਸਤਾਂ ਜਾਂ ਅਜਨਬੀਆਂ ਨਾਲ ਆਨਲਾਈਨ ਗੱਲਬਾਤ ਕਈ ਵਾਰ 'ਮਾਈਕ੍ਰੋ-ਚੀਟਿੰਗ' ਦਾ ਰੂਪ ਲੈ ਲੈਂਦੀ ਹੈ, ਜੋ ਭਰੋਸੇ ਦੀ ਨੀਂਹ ਹਿਲਾ ਦਿੰਦੀ ਹੈ। ਇੱਕ ਲਾਈਕ ਜਾਂ ਕਮੈਂਟ ਅਕਸਰ ਗਲਤਫਹਿਮੀਆਂ ਅਤੇ ਝਗੜਿਆਂ ਦੀ ਵਜ੍ਹਾ ਬਣ ਜਾਂਦਾ ਹੈ।
4. ਦੂਰੀਆਂ ਨੂੰ ਘਟਾਉਣਾ
ਸਿੱਕੇ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਸੋਸ਼ਲ ਮੀਡੀਆ ਨੇ ਰਿਸ਼ਤਿਆਂ ਨੂੰ ਇੱਕ ਨਵਾਂ ਸਹਾਰਾ ਦਿੱਤਾ ਹੈ। 'ਲੌਂਗ ਡਿਸਟੈਂਸ ਰਿਲੇਸ਼ਨਸ਼ਿਪ' (ਦੂਰ ਰਹਿਣ ਵਾਲੇ ਜੋੜੇ) ਲਈ ਵੀਡੀਓ ਕਾਲ ਅਤੇ ਇੰਸਟੈਂਟ ਮੈਸੇਜਿੰਗ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਹ ਜੋੜਿਆਂ ਨੂੰ ਮੀਲਾਂ ਦੂਰ ਹੋਣ ਦੇ ਬਾਵਜੂਦ ਇੱਕ-ਜੇ ਦੂਜੇ ਦੇ ਜੀਵਨ ਦਾ ਹਿੱਸਾ ਬਣੇ ਰਹਿਣ ਵਿੱਚ ਮਦਦ ਕਰਦਾ ਹੈ।
5. ਇੰਸਟੈਂਟ ਗ੍ਰੇਟੀਫਿਕੇਸ਼ਨ
ਅੱਜਕੱਲ੍ਹ ਰਿਸ਼ਤੇ ਵੀ 'ਸਵਾਈਪ ਕਲਚਰ' ਦਾ ਹਿੱਸਾ ਬਣ ਗਏ ਹਨ। ਜੇਕਰ ਕਿਸੇ ਰਿਸ਼ਤੇ ਵਿੱਚ ਛੋਟੀ ਜਿਹੀ ਅਨਬਣ ਹੁੰਦੀ ਹੈ ਤਾਂ ਸੋਸ਼ਲ ਮੀਡੀਆ ਸਾਨੂੰ ਇਹ ਭਰਮ ਦਿੰਦਾ ਹੈ ਕਿ ਸਾਡੇ ਕੋਲ ਹੋਰ ਬਹੁਤ ਸਾਰੇ ਆਪਸ਼ਨ ਮੌਜੂਦ ਹਨ। ਇਸ ਕਾਰਨ ਲੋਕ ਰਿਸ਼ਤਿਆਂ ਨੂੰ ਨਿਭਾਉਣ ਅਤੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਉਨ੍ਹਾਂ ਨੂੰ ਖ਼ਤਮ ਕਰਨਾ ਜ਼ਿਆਦਾ ਆਸਾਨ ਸਮਝਦੇ ਹਨ।