- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ੍ਹਾਂ ਲੋਕਾਂ ਨੂੰ ਦਿਲ ਸਬੰਧੀ ਸਮੱਸਿਆਂ ਹੈ ਉਨ੍ਹਾਂ ਲਈ ਜ਼ਿਆਦਾ ਮਾਤਰਾ ’ਚ ਘਿਓ ਖਾਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ’ਚ ਮੌਜੂਦ ਫੈਟੀ ਐਸਿਡ ਕਾਰਨ ਦਿਲ ਦੇ ਦੌਰੇ ਦਾ ਜ਼ੋਖਮ ਵੱਧ ਜਾਂਦਾ ਹੈ....

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਘਿਓ ਸਦੀਆਂ ਤੋਂ ਭਾਰਤੀ ਖਾਣੇ ਦਾ ਅਹਿਮ ਹਿੱਸਾ ਰਿਹਾ ਹੈ। ਇਹ ਖਾਣੇ ਦਾ ਸਵਾਦ ਵਧਾਉਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਕਿਸੇ ਵੀ ਖਾਣੇ ’ਚ ਥੋੜ੍ਹਾ ਜਿਹਾ ਘਿਓ ਮਿਲਾ ਦੇਣ ’ਤੇ ਉਸ ਦਾ ਸਵਾਦ ਵੱਧ ਜਾਂਦਾ ਹੈ। ਇਸ ’ਚ ਵਿਟਾਮਿਨ-ਏ, ਵਿਟਾਮਿਨ-ਡੀ, ਵਿਟਾਮਿਨ-ਈ, ਪ੍ਰੋਟੀਨ ਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਜ਼ਿਆਦਾ ਘਿਓ ਖਾਣ ਨਾਲ ਪਰੇਸ਼ਾਨੀ ਵੀ ਹੋ ਸਕਦੀ ਹੈ। ਜੀ ਹਾਂ, ਜ਼ਰੂਰਤ ਤੋਂ ਜ਼ਿਆਦਾ ਘਿਓ ਫ਼ਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਘਿਓ ਖਾਣ ਦੇ ਕੀ ਨੁਕਸਾਨ ਹਨ।
ਭਾਰ ਵੱਧਣ ਦੀ ਸਮੱਸਿਆ
ਜੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ’ਚ ਘੱਟ ਹੀ ਮਾਤਰਾ ’ਚ ਘਿਓ ਸ਼ਾਮਿਲ ਕਰੋ। ਜ਼ਿਆਦਾ ਘਿਓ ਖਾਣ ਨਾਲ ਤੁਹਾਡਾ ਭਾਰ ਘੱਟਣ ਦੀ ਵਜਾਏ ਵੱਧ ਸਕਦਾ ਹੈ। ਘਿਓ ’ਚ ਕਾਨਜੁਗਟਿਡ ਲਿਨੋਲਿਕ ਐਸਿਡ (ਸੀਐੱਲਓ) ਹੁੰਦਾ ਹੈ ਜੋ ਭਾਰ ਘੱਟ ਕਰਨ ’ਚ ਮਦਦ ਕਰਦਾ ਹੈ ਪਰ ਇਹ ਕੈਲੋਰੀ ਨਾਲ ਭਰਪੂਰ ਹੁੰਦਾ ਹੈ ਤੇ ਇਸ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਣ ’ਤੇ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ।
ਦਿਲ ਦੇ ਮਰੀਜ਼ਾਂ ਲਈ ਹਾਨੀਕਾਰਕ
ਜਿਨ੍ਹਾਂ ਲੋਕਾਂ ਨੂੰ ਦਿਲ ਸਬੰਧੀ ਸਮੱਸਿਆਂ ਹੈ ਉਨ੍ਹਾਂ ਲਈ ਜ਼ਿਆਦਾ ਮਾਤਰਾ ’ਚ ਘਿਓ ਖਾਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ’ਚ ਮੌਜੂਦ ਫੈਟੀ ਐਸਿਡ ਕਾਰਨ ਦਿਲ ਦੇ ਦੌਰੇ ਦਾ ਜ਼ੋਖਮ ਵੱਧ ਜਾਂਦਾ ਹੈ। ਇਸ ਲਈ ਖ਼ੁਰਾਕ ’ਚ ਸੀਮਿਤ ਮਾਤਰਾ ’ਚ ਘਿਓ ਸ਼ਾਮਿਲ ਕਰੋ।
ਲਿਵਰ ਲਈ ਨੁਕਸਾਨਦਾਇਕ
ਜੇ ਘਿਓ ਘੱਟ ਮਾਤਰਾ ’ਚ ਖਾਂਦੇ ਹੋ ਤਾਂ ਇਸ ਨਾਲ ਲਿਵਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਘਿਓ ਦਾ ਸੇਵਨ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇ ਤੁਹਾਨੂੰ ਪਹਿਲਾਂ ਤੋਂ ਹੀ ਫੈਟੀ ਲਿਵਰ, ਪੀਲੀਆ, ਗੈਸਟ੍ਰੋਇੰਟੇਸਟਾਈਨਲ ਦਰਦ ਵਰਗੀਆਂ ਸਮੱਸਿਆਂ ਹੈ ਤਾਂ ਘਿਓ ਖਾਣ ਤੋਂ ਬਚਣਾ ਚਾਹੀਦਾ ਹੈ।
ਗਰਭਵਤੀ ਔਰਤਾਂ ਲਈ ਹਾਨੀਕਾਰਕ
ਗਰਭ ਅਵਸਥਾ ’ਚ ਘਿਓ ਖਾਣਾ ਲਾਭਦਾਇਕ ਮੰਨਿਆਂ ਜਾਂਦਾ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ ’ਚ ਖਾਣ ਨਾਲ ਬਦਹਜ਼ਮੀ, ਸੂਜ਼ਨ ਜਾਂ ਕਬਜ਼ ਵਰਗੀਆਂ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹਨ। ਹਾਲਾਂਕਿ ਗਰਭਵਤੀ ਔਰਤਾਂ ਨੂੰ ਅਕਸਰ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਖ਼ੁਰਾਕ ’ਚ ਘੱਟ ਘਿਓ ਦੀ ਸਲਾਹ ਦਿੱਤੀ ਜਾਂਦੀ ਹੈ।
ਘਿਓ ਪੋਸ਼ਕ ਤੱਤਾਂ ਦਾ ਭੰਡਾਰ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਪਹੁੰਚਾਉਂਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਘਿਓ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਖ਼ੁਰਾਕ ’ਚ ਘੱਟ ਮਾਤਰਾ ’ਚ ਹੀ ਘਿਓ ਦਾ ਸੇਵਨ ਕਰੋ।
ਡਿਸਕੇਮਲਰ: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।