ਸਾਵਧਾਨ ! ਦੁਪਹਿਰ ਦੀ ਨੀਂਦ ਬਣ ਸਕਦੀ ਹੈ ਜਾਨਲੇਵਾ, ਹਾਰਵਰਡ ਦੀ ਸਟੱਡੀ 'ਚ ਹੋਇਆ ਵੱਡਾ ਖੁਲਾਸਾ
ਡਾ. ਅਦਿਤੀਜ ਧਮੀਜਾ ਅਨੁਸਾਰ, ਦੁਪਹਿਰ ਦੀ ਨੀਂਦ ਆਪਣੇ ਆਪ ਵਿੱਚ ਮਾੜੀ ਨਹੀਂ ਹੈ ਪਰ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਤੁਸੀਂ 'ਗਲਤ ਸਮੇਂ' ਜਾਂ 'ਗਲਤ ਮਿਆਦ' ਲਈ ਸੌਂਦੇ ਹੋ। ਜੇਕਰ ਤੁਸੀਂ ਦੁਪਹਿਰ ਨੂੰ ਸੌਣਾ ਚਾਹੁੰਦੇ ਹੋ ਅਤੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੋ ਨਿਯਮਾਂ ਦੀ ਪਾਲਣਾ ਕਰੋ।
Publish Date: Sat, 21 Feb 2026 11:08 AM (IST)
Updated Date: Sat, 21 Feb 2026 11:16 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬਹੁਤ ਸਾਰੇ ਲੋਕਾਂ ਨੂੰ ਦੁਪਹਿਰ ਵੇਲੇ ਇੱਕ ਛੋਟੀ ਜਿਹੀ ਝਪਕੀ ਲੈਣਾ ਪਸੰਦ ਹੁੰਦਾ ਹੈ, ਜੋ ਦਿਨ ਭਰ ਦੀ ਥਕਾਵਟ ਤੋਂ ਬਾਅਦ ਸਕੂਨ ਦਿੰਦਾ ਹੈ ਪਰ ਹਾਰਵਰਡ ਦੀ ਇੱਕ ਤਾਜ਼ਾ ਸਟੱਡੀ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਦੁਪਹਿਰ ਦੀ ਨੀਂਦ ਦਿਲ ਦੀਆਂ ਬਿਮਾਰੀਆਂ, ਡਾਇਬੀਟੀਜ਼ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਵਧਾ ਸਕਦੀ ਹੈ।
ਸੌਣ ਤੋਂ ਪਹਿਲਾਂ ਜਾਣ ਲਓ ਇਹ 2 ਜ਼ਰੂਰੀ ਨਿਯਮ
ਡਾ. ਅਦਿਤੀਜ ਧਮੀਜਾ ਅਨੁਸਾਰ, ਦੁਪਹਿਰ ਦੀ ਨੀਂਦ ਆਪਣੇ ਆਪ ਵਿੱਚ ਮਾੜੀ ਨਹੀਂ ਹੈ ਪਰ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਤੁਸੀਂ 'ਗਲਤ ਸਮੇਂ' ਜਾਂ 'ਗਲਤ ਮਿਆਦ' ਲਈ ਸੌਂਦੇ ਹੋ। ਜੇਕਰ ਤੁਸੀਂ ਦੁਪਹਿਰ ਨੂੰ ਸੌਣਾ ਚਾਹੁੰਦੇ ਹੋ ਅਤੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੋ ਨਿਯਮਾਂ ਦੀ ਪਾਲਣਾ ਕਰੋ।
ਸਹੀ ਸਮਾਂ (Duration): ਤੁਹਾਡੀ ਝਪਕੀ ਸਿਰਫ਼ 10 ਤੋਂ 30 ਮਿੰਟ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਲੰਬੀ ਨੀਂਦ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਸਹੀ ਵੇਲਾ (Timing): ਦੁਪਹਿਰ ਦੀ ਝਪਕੀ ਲੈਣ ਦਾ ਸਭ ਤੋਂ ਸੁਰੱਖਿਅਤ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਵਿਚਕਾਰ ਹੈ। ਦੁਪਹਿਰ 2 ਵਜੇ ਤੋਂ ਬਾਅਦ ਸੌਣ ਤੋਂ ਪਰਹੇਜ਼ ਕਰੋ।
ਮੁੱਖ ਗੱਲਾਂ
ਰਾਤ ਦੀ ਨੀਂਦ ਹੈ ਸਭ ਤੋਂ ਜ਼ਰੂਰੀ: ਸਿਹਤਮੰਦ ਰਹਿਣ ਲਈ ਆਪਣੀ ਨੀਂਦ ਦਾ ਮੁੱਖ ਹਿੱਸਾ ਰਾਤ ਨੂੰ ਹੀ ਪੂਰਾ ਕਰੋ।
ਸਿਹਤ 'ਤੇ ਪ੍ਰਭਾਵ: ਦੁਪਹਿਰ ਨੂੰ ਜ਼ਿਆਦਾ ਦੇਰ ਤੱਕ ਸੌਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਵਿਗੜ ਸਕਦਾ ਹੈ ਅਤੇ ਰਾਤ ਦੀ ਨੀਂਦ ਵਿੱਚ ਵਿਘਨ ਪੈ ਸਕਦਾ ਹੈ।