- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਧਵ ਅਗਰਵਾਲ ਅਨੁਸਾਰ, ਰਾਜਪਾਲ ਯਾਦਵ ਨੇ ਪਹਿਲੀ ਮੁਲਾਕਾਤ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਫਿਲਮ 'ਅਤਾ ਪਤਾ ਲਾਪਤਾ' ਲਗਪਗ ਤਿਆਰ ਹੈ ਪਰ ਉਨ੍ਹਾਂ ਨੂੰ ਤੁਰੰਤ ਫੰਡਾਂ ਦੀ ਲੋੜ ਹੈ। ਜੇਕਰ ਮਦਦ ਨਾ ਮਿਲੀ ਤਾਂ ਪ੍ਰੋਜੈਕਟ ਬੰਦ ਹੋ ਜਾਵੇਗਾ। ਪਹਿਲਾਂ ਤਾਂ ਅਗਰਵਾਲ ਨੇ ਮਨ੍ਹਾ ਕਰ ਦਿੱਤਾ

ਮਨੋਰੰਜਨ ਡੈਸਕ : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜਪਾਲ ਯਾਦਵ ਇਨੀਂ ਦਿਨੀਂ ਕਾਫੀ ਚਰਚਾ ਵਿੱਚ ਹਨ। 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਸੀ। ਹਾਲਾਂਕਿ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ 16 ਫਰਵਰੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਸਭ ਵਿਚਕਾਰ ਹੁਣ ਉਸ ਸ਼ਖਸ ਦੀ ਚਰਚਾ ਹੋ ਰਹੀ ਹੈ ਜਿਸ ਤੋਂ ਰਾਜਪਾਲ ਯਾਦਵ ਨੇ ਕਰਜ਼ਾ ਲਿਆ ਸੀ।
ਰਾਜਪਾਲ ਯਾਦਵ ਨੇ ਆਪਣੀ ਫਿਲਮ 'ਅਤਾ ਪਤਾ ਲਾਪਤਾ' ਲਈ ਕਾਰੋਬਾਰੀ ਮਾਧਵ ਗੋਪਾਲ ਅਗਰਵਾਲ ਤੋਂ 5 ਕਰੋੜ ਰੁਪਏ ਦਾ ਲੋਨ ਲਿਆ ਸੀ। ਫਿਲਮ ਫਲਾਪ ਹੋ ਗਈ ਅਤੇ ਰਾਜਪਾਲ ਪੈਸੇ ਵਾਪਸ ਨਹੀਂ ਕਰ ਸਕੇ, ਜਿਸ ਕਾਰਨ ਵਿਆਜ ਵਧਦਾ ਗਿਆ।
ਕੌਣ ਹਨ ਮਾਧਵ ਅਗਰਵਾਲ
ਮਾਧਵ ਗੋਪਾਲ ਅਗਰਵਾਲ 'ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ' ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਫਿਲਮ ਇੰਡਸਟਰੀ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ ਪਰ ਉਹ ਆਪਣੇ ਵਪਾਰਕ ਉੱਦਮਾਂ ਕਰਕੇ ਜਾਣੇ ਜਾਂਦੇ ਹਨ। ਉਹ 'ਕੇਆਰ ਪਲਪ ਐਂਡ ਪੇਪਰਜ਼ ਲਿਮਟਿਡ' ਵਰਗੀਆਂ ਵੱਡੀਆਂ ਕੰਪਨੀਆਂ ਨਾਲ ਵੀ ਜੁੜੇ ਹੋਏ ਹਨ।
ਇੱਕ ਇੰਟਰਵਿਊ ਵਿੱਚ ਅਗਰਵਾਲ ਨੇ ਦੱਸਿਆ ਕਿ ਰਾਜਪਾਲ ਯਾਦਵ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਸਾਬਕਾ ਸੰਸਦ ਮਿਥਿਲੇਸ਼ ਕੁਮਾਰ ਕਠੇਰੀਆ ਰਾਹੀਂ ਹੋਈ ਸੀ।
ਜਦੋਂ ਐਕਟਰ ਨੇ ਮੰਗੀ ਮਦਦ
ਮਾਧਵ ਅਗਰਵਾਲ ਅਨੁਸਾਰ, ਰਾਜਪਾਲ ਯਾਦਵ ਨੇ ਪਹਿਲੀ ਮੁਲਾਕਾਤ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਫਿਲਮ 'ਅਤਾ ਪਤਾ ਲਾਪਤਾ' ਲਗਪਗ ਤਿਆਰ ਹੈ ਪਰ ਉਨ੍ਹਾਂ ਨੂੰ ਤੁਰੰਤ ਫੰਡਾਂ ਦੀ ਲੋੜ ਹੈ। ਜੇਕਰ ਮਦਦ ਨਾ ਮਿਲੀ ਤਾਂ ਪ੍ਰੋਜੈਕਟ ਬੰਦ ਹੋ ਜਾਵੇਗਾ। ਪਹਿਲਾਂ ਤਾਂ ਅਗਰਵਾਲ ਨੇ ਮਨ੍ਹਾ ਕਰ ਦਿੱਤਾ ਪਰ ਬਾਅਦ ਵਿੱਚ ਰਾਜਪਾਲ ਦੀ ਪਤਨੀ ਰਾਧਾ ਦੇ ਭਾਵੁਕ ਸੰਦੇਸ਼ਾਂ ਅਤੇ ਅਪੀਲ ਤੋਂ ਬਾਅਦ ਉਹ ਮਦਦ ਲਈ ਤਿਆਰ ਹੋ ਗਏ।
"ਮੈਂ ਉਨ੍ਹਾਂ ਦੇ ਸਾਹਮਣੇ ਫੁੱਟ-ਫੁੱਟ ਕੇ ਰੋਇਆ"
ਮਾਧਵ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਰਸਮੀ ਸਮਝੌਤੇ ਤਹਿਤ ਰਾਜਪਾਲ ਨੂੰ 5 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ, ਇਹ ਪੈਸਾ ਉਨ੍ਹਾਂ ਨੇ ਖੁਦ ਹੋਰ ਫੰਡਾਂ ਤੋਂ ਉਧਾਰ ਲੈ ਕੇ ਦਿੱਤਾ ਸੀ। ਸਮਝੌਤੇ ਵਿੱਚ ਸਾਫ ਸੀ ਕਿ ਇਹ ਨਿਵੇਸ਼ ਨਹੀਂ ਬਲਕਿ ਲੋਨ ਸੀ, ਜਿਸ ਦੀ ਗਾਰੰਟੀ ਵਜੋਂ ਚੈੱਕ ਲਏ ਗਏ ਸਨ। ਜਦੋਂ ਰਾਜਪਾਲ ਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਅਗਰਵਾਲ ਖੁਦ ਉਨ੍ਹਾਂ ਦੇ ਘਰ ਗਏ ਅਤੇ ਬੱਚਿਆਂ ਵਾਂਗ ਰੋਏ ਕਿ ਉਹ ਪੈਸੇ ਮੋੜ ਦੇਣ ਕਿਉਂਕਿ ਉਹ ਖੁਦ ਮੁਸੀਬਤ ਵਿੱਚ ਸਨ।
ਕੋਰਟ ਦਾ ਫੈਸਲਾ ਤੇ ਜੇਲ੍ਹ
ਫਿਲਮ 'ਅਤਾ ਪਤਾ ਲਾਪਤਾ' ਸਿਰਫ 37 ਲੱਖ ਰੁਪਏ ਹੀ ਕਮਾ ਸਕੀ। ਜਦੋਂ ਰਾਜਪਾਲ ਨੇ ਪੈਸੇ ਨਹੀਂ ਮੋੜੇ ਤਾਂ ਅਗਰਵਾਲ ਅਦਾਲਤ ਪਹੁੰਚ ਗਏ। ਰਾਜਪਾਲ ਵੱਲੋਂ ਦਿੱਤੇ ਚੈੱਕ ਬਾਊਂਸ ਹੋ ਗਏ ਸਨ। ਕੋਰਟ ਨੇ ਅਦਾਕਾਰ ਨੂੰ ਦੋਸ਼ੀ ਮੰਨਦਿਆਂ 2018 ਵਿੱਚ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਮਾਮਲਾ ਚੱਲਦਾ ਰਿਹਾ ਅਤੇ ਰਕਮ ਵਿਆਜ ਸਮੇਤ 9 ਕਰੋੜ ਤੱਕ ਪਹੁੰਚ ਗਈ।