- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਕਾਰ ਰਾਜੇਸ਼ ਖੰਨਾ ਅਤੇ ਜਯਾ ਬੱਚਨ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਦੋਂ ਇਹ ਦੋਵੇਂ ਫ਼ਿਲਮ ਦੇ ਸੈੱਟ 'ਤੇ ਆਪਸ ਵਿੱਚ ਭਿੜ ਗਏ ਸਨ। ਇਸ ਦੀ ਵਜ੍ਹਾ ਅਮਿਤਾਭ ਬੱਚਨ ਸਨ।

ਹਾਲਾਂਕਿ, ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਵਾਰ ਜਯਾ ਬੱਚਨ ਅਤੇ ਰਾਜੇਸ਼ ਖੰਨਾ ਵਿਚਾਲੇ ਝਗੜਾ ਵੀ ਹੋ ਗਿਆ ਸੀ, ਉਹ ਵੀ ਹਿੰਦੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਲੈ ਕੇ। ਇਸ ਘਟਨਾ ਬਾਰੇ ਫ਼ਿਲਮ 'ਬਾਵਰਚੀ' ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨ ਵਾਲੇ ਅਦਾਕਾਰ ਰਾਜੂ ਸ੍ਰੇਸ਼ਠ ਉਰਫ਼ ਮਾਸਟਰ ਰਾਜੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ। ਰਾਜੂ ਨੇ ਕਿਹਾ,
"ਮੈਂ ਬਹੁਤ ਛੋਟਾ ਸੀ, ਮੈਨੂੰ ਪੂਰਾ ਯਾਦ ਨਹੀਂ ਹੈ। ਮੈਨੂੰ ਇੰਨਾ ਪਤਾ ਹੈ ਕਿ ਦੋਵਾਂ ਵਿਚਾਲੇ ਸ਼ੂਟਿੰਗ ਦੌਰਾਨ ਬਹਿਸ ਹੋਈ ਸੀ, ਜਿਸ ਤੋਂ ਬਾਅਦ ਸ਼ੂਟਿੰਗ ਵੀ ਰੁਕ ਗਈ ਸੀ। ਉਹ ਝਗੜਾ ਅਮਿਤ ਜੀ (ਅਮਿਤਾਭ ਬੱਚਨ) ਨੂੰ ਲੈ ਕੇ ਹੀ ਸੀ। ਉਸ ਸਮੇਂ ਅਮਿਤ ਜੀ ਸਿਨੇਮਾ ਇੰਡਸਟਰੀ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਸਨ। ਰਾਜੇਸ਼ ਜੀ ਨੇ ਜਯਾ ਜੀ ਨੂੰ ਅਮਿਤ ਜੀ ਦੇ ਖ਼ਿਲਾਫ਼ ਹੀ ਕੁਝ ਬੋਲਿਆ ਸੀ, ਉਸੇ ਗੱਲ 'ਤੇ ਉਨ੍ਹਾਂ ਦਾ ਝਗੜਾ ਹੋਇਆ ਅਤੇ ਸ਼ੂਟਿੰਗ ਰੁਕ ਗਈ। ਉਸ ਤੋਂ ਬਾਅਦ ਜਯਾ ਜੀ ਨੇ ਫਿਰ ਕਦੇ ਰਾਜੇਸ਼ ਖੰਨਾ ਨਾਲ ਕੰਮ ਨਹੀਂ ਕੀਤਾ।"
ਰਾਜੇਸ਼ ਖੰਨਾ ਅਤੇ ਜਯਾ ਬੱਚਨ ਦੀਆਂ ਫ਼ਿਲਮਾਂ
ਦੱਸ ਦੇਈਏ ਕਿ ਇਸ ਘਟਨਾ ਤੋਂ ਪਹਿਲਾਂ ਜਯਾ ਬੱਚਨ ਅਤੇ ਰਾਜੇਸ਼ ਖੰਨਾ ਦੀ ਜੋੜੀ ਕਾਫ਼ੀ ਸਫ਼ਲ ਰਹੀ ਸੀ। ਜ਼ਿਆਦਾਤਰ ਫ਼ਿਲਮ ਨਿਰਮਾਤਾ ਇਨ੍ਹਾਂ ਦੋਵਾਂ ਨੂੰ ਆਪਣੀਆਂ ਫ਼ਿਲਮਾਂ ਵਿੱਚ ਕਾਸਟ ਕਰਨਾ ਚਾਹੁੰਦੇ ਸਨ। 'ਬਾਵਰਚੀ' ਤੋਂ ਪਹਿਲਾਂ ਜਯਾ ਅਤੇ ਰਾਜੇਸ਼ ਦੀ ਜੋੜੀ ਫ਼ਿਲਮ 'ਗੁੱਡੀ' ਵਿੱਚ ਵੀ ਨਜ਼ਰ ਆਈ ਸੀ, ਜੋ ਕਿ ਬਾਕਸ ਆਫਿਸ 'ਤੇ ਸਫ਼ਲ ਰਹੀ ਸੀ।
ਜ਼ਿਕਰਯੋਗ ਹੈ ਕਿ ਫ਼ਿਲਮ 'ਬਾਵਰਚੀ' ਵੀ 70 ਦੇ ਦਹਾਕੇ ਦੀਆਂ ਸਭ ਤੋਂ ਸਫ਼ਲ ਫ਼ਿਲਮਾਂ ਵਿੱਚ ਸ਼ੁਮਾਰ ਰਹੀ। ਕਮਾਲ ਦੀ ਗੱਲ ਇਹ ਹੈ ਕਿ ਰਾਜੇਸ਼ ਖੰਨਾ ਨਾਲ ਕੀਤੀਆਂ ਜਯਾ ਬੱਚਨ ਦੀਆਂ ਇਹ ਦੋਵੇਂ ਫ਼ਿਲਮਾਂ ਉਨ੍ਹਾਂ ਦੇ ਕਰੀਅਰ ਲਈ ਮੀਲ ਦਾ ਪੱਥਰ ਸਾਬਤ ਹੋਈਆਂ ਸਨ।