ਆਸ਼ਾ ਭੋਸਲੇ ਦੇ ਦੇਹਾਂਤ ਨਾਲ ਇਕ ਯੁੱਗ ਦਾ ਅੰਤ: ਜਦੋਂ ਰਫ਼ੀ ਸਾਹਿਬ ਨਾਲ 500 ਰੁਪਏ ਦੀ ਸ਼ਰਤ 'ਚ ਫਸ ਗਈ ਸੀ ਗਾਇਕਾ, ਗਾਉਂਦੇ-ਗਾਉਂਦੇ ਫੁੱਲ ਗਿਆ ਸੀ ਸਾਹ
ਹਿੰਦੀ ਸਿਨੇਮਾ ਦੀ ਦੁਨੀਆ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 'ਸੁਰੀਲੀਆਂ ਦੀ ਰਾਣੀ' ਅਤੇ ਮਹਾਨ ਗਾਇਕਾ, ਆਸ਼ਾ ਭੌਂਸਲੇ, ਹੁਣ ਸਾਡੇ ਵਿਚਕਾਰ ਨਹੀਂ ਰਹੀ। ਆਸ਼ਾ ਭੌਂਸਲੇ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਿਵੇਂ ਹੀ ਗਾਇਕਾ ਦੇ ਦੇਹਾਂਤ ਦੀ ਖ਼ਬਰ ਆਈ, ਇੰਡਸਟਰੀ 'ਤੇ ਉਦਾਸੀ ਦੀ ਲਹਿਰ ਦੌੜ ਗਈ। ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਭਾਰੀ ਦਿਲ ਹਨ।
Publish Date: Sun, 12 Apr 2026 01:11 PM (IST)
Updated Date: Sun, 12 Apr 2026 01:15 PM (IST)

ਐਂਟਰਟੇਨਮੈਂਟ ਡੈਸਕ - ਹਿੰਦੀ ਸਿਨੇਮਾ ਦੀ ਦੁਨੀਆ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 'ਸੁਰੀਲੀਆਂ ਦੀ ਰਾਣੀ' ਅਤੇ ਮਹਾਨ ਗਾਇਕਾ, ਆਸ਼ਾ ਭੌਂਸਲੇ, ਹੁਣ ਸਾਡੇ ਵਿਚਕਾਰ ਨਹੀਂ ਰਹੀ। ਆਸ਼ਾ ਭੌਂਸਲੇ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਿਵੇਂ ਹੀ ਗਾਇਕਾ ਦੇ ਦੇਹਾਂਤ ਦੀ ਖ਼ਬਰ ਆਈ, ਇੰਡਸਟਰੀ 'ਤੇ ਉਦਾਸੀ ਦੀ ਲਹਿਰ ਦੌੜ ਗਈ। ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਭਾਰੀ ਦਿਲ ਹਨ।
ਹਿੰਦੀ ਫ਼ਿਲਮੀ ਸੰਗੀਤ ਦੇ ਸੁਨਹਿਰੀ ਦੌਰ ਵਿੱਚ ਕਈ ਅਜਿਹੇ ਦਿਲਚਸਪ ਕਿੱਸੇ ਛੁਪੇ ਹੋਏ ਹਨ, ਜੋ ਅੱਜ ਵੀ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਕਿੱਸਾ ਦਿੱਗਜ ਗਾਇਕਾ ਆਸ਼ਾ ਭੋਸਲੇ ਅਤੇ ਮਹਾਨ ਗਾਇਕ ਮੁਹੰਮਦ ਰਫ਼ੀ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਇੱਕ ਗਾਣੇ ਨੂੰ ਲੈ ਕੇ 500-500 ਰੁਪਏ ਦੀ ਸ਼ਰਤ ਲੱਗ ਗਈ ਸੀ।
‘ਤੀਸਰੀ ਮੰਜ਼ਿਲ’ ਦੇ ਗਾਣੇ ਨਾਲ ਜੁੜਿਆ ਹੈ ਕਿੱਸਾ
ਇਹ ਦਿਲਚਸਪ ਘਟਨਾ ਸਾਲ 1966 ਵਿੱਚ ਰਿਲੀਜ਼ ਹੋਈ ਫ਼ਿਲਮ Teesri Manzil ਦੇ ਸੁਪਰਹਿੱਟ ਗਾਣੇ "Aaja Aaja Main Hoon Pyar Tera" ਨਾਲ ਜੁੜੀ ਹੋਈ ਹੈ। ਇਸ ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਮਜਰੂਹ ਸੁਲਤਾਨਪੁਰੀ ਨੇ ਲਿਖੇ ਸਨ, ਜਦਕਿ ਸੰਗੀਤ ਆਰ. ਡੀ. ਬਰਮਨ (ਪੰਚਮ ਦਾ) ਨੇ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਇਸ ਗਾਣੇ ਦੀ ਇੱਕ ਖ਼ਾਸ ਲਾਈਨ ਬੇਹੱਦ ਔਖੀ ਸੀ, ਜਿਸ ਨੂੰ ਸਹੀ ਸੁਰ ਅਤੇ ਊਰਜਾ ਨਾਲ ਗਾਉਣਾ ਆਸਾਨ ਨਹੀਂ ਸੀ। ਇਹੀ ਕਾਰਨ ਬਣਿਆ ਕਿ ਇਸ ਗਾਣੇ ਨੂੰ ਲੈ ਕੇ ਇੱਕ ਦੋਸਤਾਨਾ ਮੁਕਾਬਲਾ ਸ਼ੁਰੂ ਹੋ ਗਿਆ।
500 ਰੁਪਏ ਦੀ ਲੱਗੀ ਸੀ ਸ਼ਰਤ
ਸੰਗੀਤ ਨਿਰਦੇਸ਼ਕ ਆਰ.ਡੀ. ਬਰਮਨ ਅਤੇ ਫ਼ਿਲਮ ਨਿਰਮਾਤਾ ਨਾਸਿਰ ਹੁਸੈਨ ਵਿਚਕਾਰ 500-500 ਰੁਪਏ ਦੀ ਸ਼ਰਤ ਲੱਗ ਗਈ ਕਿ ਇਸ ਚੁਣੌਤੀਪੂਰਨ ਹਿੱਸੇ ਨੂੰ ਬਿਹਤਰ ਤਰੀਕੇ ਨਾਲ ਕੌਣ ਗਾ ਸਕੇਗਾ- ਆਸ਼ਾ ਭੋਸਲੇ ਜਾਂ ਮੁਹੰਮਦ ਰਫ਼ੀ। ਉਸ ਦੌਰ ਵਿੱਚ 500 ਰੁਪਏ ਦੀ ਰਕਮ ਕਾਫ਼ੀ ਵੱਡੀ ਮੰਨੀ ਜਾਂਦੀ ਸੀ।
ਗਾਉਂਦੇ-ਗਾਉਂਦੇ ਹੰਫ਼ਣ ਲੱਗ ਪਏ ਸਨ ਆਸ਼ਾ ਭੋਸਲੇ
ਇੱਕ ਰਿਐਲਿਟੀ ਸ਼ੋਅ ਦੌਰਾਨ ਖ਼ੁਦ ਆਸ਼ਾ ਭੋਸਲੇ ਨੇ ਇਸ ਕਿੱਸੇ ਨੂੰ ਸਾਂਝਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗਾਣੇ ਦੀ ਲਾਈਨ “ਓ ਆ ਆਜਾ, ਆਹ ਆਹ” ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ। ਇਸ ਨੂੰ ਪਰਫੈਕਟ ਬਣਾਉਣ ਲਈ ਉਨ੍ਹਾਂ ਨੇ ਕਈ ਦਿਨਾਂ ਤੱਕ ਲਗਾਤਾਰ ਅਭਿਆਸ ਕੀਤਾ।
ਇੱਥੋਂ ਤੱਕ ਕਿ ਇੱਕ ਵਾਰ ਜਦੋਂ ਉਹ ਕਾਰ ਵਿੱਚ ਬੈਠ ਕੇ ਇਸ ਗਾਣੇ ਦੀ ਪ੍ਰੈਕਟਿਸ ਕਰ ਰਹੇ ਸਨ, ਤਾਂ ਉਨ੍ਹਾਂ ਦੇ ਸਾਹ ਇੰਨੀ ਤੇਜ਼ ਚੱਲਣ ਲੱਗੇ ਕਿ ਡਰਾਈਵਰ ਘਬਰਾ ਗਿਆ। ਉਸ ਨੂੰ ਲੱਗਿਆ ਕਿ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਹੈ ਅਤੇ ਉਹ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਦੀ ਗੱਲ ਕਰਨ ਲੱਗਾ।
ਅੱਜ ਵੀ ਸੁਪਰਹਿੱਟ ਹੈ ਗਾਣਾ
ਭਾਵੇਂ ਉਸ ਵਕਤ ਇਹ ਗਾਣਾ ਆਸ਼ਾ ਭੋਸਲੇ ਲਈ ਚੁਣੌਤੀ ਬਣਿਆ, ਪਰ ਰਿਲੀਜ਼ ਤੋਂ ਬਾਅਦ ਇਹ ਜ਼ਬਰਦਸਤ ਹਿੱਟ ਸਾਬਿਤ ਹੋਇਆ। ਅੱਜ ਵੀ ਇਹ ਗੀਤ ਕਲਾਸਿਕ ਹਿੱਟਸ ਵਿੱਚ ਗਿਣਿਆ ਜਾਂਦਾ ਹੈ ਅਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਰੱਖਦਾ ਹੈ।