'ਬਾਰਡਰ 2' ਦੀ ਜਿੱਤ 'ਤੇ ਭਾਰੀ ਪਿਆ ਵਰੁਣ ਧਵਨ ਦਾ ਦਰਦ ! ਕੈਮਰੇ ਤੋਂ ਬਚਦਿਆਂ ਚੱਟਾਨ ਨਾਲ ਟਕਰਾਈ ਰੀੜ੍ਹ ਦੀ ਹੱਡੀ, ਹੋਇਆ ਫ੍ਰੈਕਚਰ
ਅਦਾਕਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੀ ਟੇਲਬੋਨ (ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ) ਵਿੱਚ ਹੇਅਰਲਾਈਨ ਫ੍ਰੈਕਚਰ ਹੋ ਗਿਆ ਹੈ। ਵਰੁਣ ਮੁਤਾਬਕ, "ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਦਰਦ ਸੀ। ਚੱਟਾਨ ਨਾਲ ਟਕਰਾਉਣ ਤੋਂ ਬਾਅਦ ਮੇਰੇ ਲਈ ਚੱਲਣਾ ਵੀ ਮੁਸ਼ਕਲ ਹੋ ਗਿਆ ਸੀ
Publish Date: Thu, 29 Jan 2026 03:45 PM (IST)
Updated Date: Thu, 29 Jan 2026 03:55 PM (IST)
ਐਂਟਰਟੇਨਮੈਂਟ ਡੈਸਕ : ਜੰਗੀ ਫਿਲਮ 'ਬਾਰਡਰ 2' ਵਿੱਚ ਮੇਜਰ ਹੋਸ਼ਿਆਰ ਸਿੰਘ ਦਹੀਆ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਦਾਕਾਰ ਵਰੁਣ ਧਵਨ ਇਸ ਸਮੇਂ ਵੱਡੀ ਤਕਲੀਫ ਵਿੱਚੋਂ ਗੁਜ਼ਰ ਰਹੇ ਹਨ। ਜਿੱਥੇ ਇੱਕ ਪਾਸੇ ਫਿਲਮ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ, ਉੱਥੇ ਹੀ ਵਰੁਣ ਨੇ ਆਪਣੀ ਇੱਕ ਗੰਭੀਰ ਸੱਟ ਬਾਰੇ ਖੁਲਾਸਾ ਕਰਕੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਐਕਸ਼ਨ ਸੀਨ ਦੌਰਾਨ ਵਾਪਰਿਆ ਹਾਦਸਾ
ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੇ ਸੈੱਟ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਇੱਕ ਪਾਕਿਸਤਾਨੀ ਸੈਨਿਕ ਨਾਲ ਲੜਾਈ ਕਰਦੇ ਨਜ਼ਰ ਆ ਰਹੇ ਹਨ। ਇਸ ਸੀਨ ਦੀ ਸ਼ੂਟਿੰਗ ਦੌਰਾਨ ਵਰੁਣ ਨੂੰ ਕੈਮਰੇ ਵੱਲ ਧੱਕਾ ਦਿੱਤਾ ਗਿਆ। ਕੈਮਰੇ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਵਿੱਚ ਵਰੁਣ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਇੱਕ ਚੱਟਾਨ 'ਤੇ ਜਾ ਡਿੱਗੇ।
ਟੇਲਬੋਨ ਹੋਈ ਫ੍ਰੈਕਚਰ
ਅਦਾਕਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੀ ਟੇਲਬੋਨ (ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ) ਵਿੱਚ ਹੇਅਰਲਾਈਨ ਫ੍ਰੈਕਚਰ ਹੋ ਗਿਆ ਹੈ। ਵਰੁਣ ਮੁਤਾਬਕ, "ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਦਰਦ ਸੀ। ਚੱਟਾਨ ਨਾਲ ਟਕਰਾਉਣ ਤੋਂ ਬਾਅਦ ਮੇਰੇ ਲਈ ਚੱਲਣਾ ਵੀ ਮੁਸ਼ਕਲ ਹੋ ਗਿਆ ਸੀ ਪਰ ਆਪਣੀ ਟੀਮ ਦੀ ਮਦਦ ਨਾਲ ਮੈਂ ਉਸ ਦਿਨ ਕੰਮ ਜਾਰੀ ਰੱਖਿਆ " ਵਰੁਣ ਨੇ ਦੱਸਿਆ ਕਿ ਉਹ ਅਜੇ ਵੀ ਇਸ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬਾਰਡਰ 2 ਦੀ ਰਿਕਾਰਡਤੋੜ ਕਮਾਈ
ਇਸ ਸੱਟ ਅਤੇ ਦਰਦ ਦੇ ਬਾਵਜੂਦ ਵਰੁਣ ਦੀ ਮਿਹਨਤ ਰੰਗ ਲਿਆਈ ਹੈ। 'ਬਾਰਡਰ 2' ਇਸ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚ ਸ਼ਾਮਲ ਹੋ ਚੁੱਕੀ ਹੈ, ਫਿਲਮ ਨੇ ਭਾਰਤ ਵਿੱਚ 230 ਕਰੋੜ ਰੁਪਏ ਤੋਂ ਵੱਧ ਦਾ ਕਲੈਕਸ਼ਨ ਕਰ ਲਿਆ ਹੈ। ਦੁਨੀਆ ਭਰ ਵਿੱਚ ਫਿਲਮ 300 ਕਰੋੜ ਦੇ ਅੰਕੜੇ ਦੇ ਬਹੁਤ ਕਰੀਬ ਹੈ।
ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਵਰੁਣ ਦੇ ਨਾਲ ਸੰਨੀ ਦਿਓਲ, ਦਿਲਜੀਤ ਦੁਸਾਂਝ ਅਤੇ ਅਹਾਨ ਸ਼ੈੱਟੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫੈਨਜ਼ ਸੋਸ਼ਲ ਮੀਡੀਆ 'ਤੇ ਵਰੁਣ ਦੇ ਜਜ਼ਬੇ ਦੀ ਤਾਰੀਫ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।