'ਸਮਾਂ ਕਰੇਗਾ ਖੁਲਾਸਾ...' ਹੰਸਿਕਾ ਮੋਟਵਾਨੀ ਦੀ ਸਾਬਕਾ ਨਣਾਨ ਨੇ ਸੋਹੇਲ ਕਥੂਰੀਆ ਨਾਲ ਤਲਾਕ ਤੋਂ ਬਾਅਦ ਪਾਈ 'ਰਹੱਸਮਈ' ਪੋਸਟ
ਮੁਸਕਾਨ ਅਤੇ ਹੰਸਿਕਾ ਮੋਟਵਾਨੀ ਦੇ ਰਿਸ਼ਤੇ ਕਦੇ ਵੀ ਸੁਖਾਵੇਂ ਨਹੀਂ ਰਹੇ। ਮੁਸਕਾਨ ਦਾ ਵਿਆਹ ਹੰਸਿਕਾ ਦੇ ਭਰਾ ਪ੍ਰਸ਼ਾਂਤ ਮੋਟਵਾਨੀ ਨਾਲ ਹੋਇਆ ਸੀ। ਪਿਛਲੇ ਸਾਲ ਦੋਵਾਂ ਪਰਿਵਾਰਾਂ ਵਿਚਾਲੇ ਕਾਨੂੰਨੀ ਲੜਾਈ ਵੀ ਹੋਈ ਸੀ। ਸਤੰਬਰ ਵਿੱਚ ਬੰਬੇ ਹਾਈ ਕੋਰਟ ਨੇ ਹੰਸਿਕਾ ਵੱਲੋਂ ਮੁਸਕਾਨ ਖਿਲਾਫ਼ ਦਰਜ ਐਫ.ਆਈ.ਆਰ. ਨੂੰ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
Publish Date: Sat, 14 Mar 2026 04:13 PM (IST)
Updated Date: Sat, 14 Mar 2026 04:21 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ: ਅਦਾਕਾਰਾ ਹੰਸਿਕਾ ਮੋਟਵਾਨੀ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹੰਸਿਕਾ ਨੇ ਹਾਲ ਹੀ ਵਿੱਚ ਆਪਣੇ ਪਤੀ ਅਤੇ ਬਿਜ਼ਨੈੱਸ ਪਾਰਟਨਰ ਸੋਹੇਲ ਕਥੂਰੀਆ ਨਾਲ ਚਾਰ ਸਾਲ ਪੁਰਾਣਾ ਰਿਸ਼ਤਾ ਖ਼ਤਮ ਕਰਦਿਆਂ ਤਲਾਕ ਲੈ ਲਿਆ ਹੈ। ਇਸ ਖ਼ਬਰ ਦੇ ਵਾਇਰਲ ਹੁੰਦੇ ਹੀ ਹੰਸਿਕਾ ਦੀ ਸਾਬਕਾ ਨਨਾਣ ਮੁਸਕਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਖਿੱਚ ਲਿਆ ਹੈ।
ਨਣਾਨ ਨੇ ਲਿਖਿਆ- 'ਮੈਨੂੰ ਇਸ ਡਰਾਮੇ 'ਚ ਨਾ ਘਸੀਟੋ'
ਮੁਸਕਾਨ ਨੇ ਇੰਸਟਾਗ੍ਰਾਮ ਸਟੋਰੀ 'ਤੇ ਕਿਸੇ ਦਾ ਨਾਮ ਲਏ ਬਿਨਾਂ ਲਿਖਿਆ, "ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਮੈਨੂੰ ਕਿਸੇ ਦੇ ਨਿੱਜੀ ਜੀਵਨ ਦੇ ਡਰਾਮੇ ਵਿੱਚ ਨਾ ਘਸੀਟੋ। ਕਿਰਪਾ ਕਰਕੇ ਮੈਨੂੰ ਕਿਸੇ ਦੀ ਝੂਠੀ ਦੁਨੀਆ ਨਾਲ ਨਾ ਜੋੜੋ। ਮੇਰੇ ਕੋਲ ਕੋਈ ਪੀ.ਆਰ. (PR) ਟੀਮ ਨਹੀਂ ਹੈ। ਸਮਾਂ ਸੱਚਾਈ ਦਾ ਖੁਲਾਸਾ ਕਰੇਗਾ। ਸਭ ਸਮੇਂ ਦੀ ਖੇਡ ਹੈ। ਸ਼ਾਂਤੀ, ਪਿਆਰ ਅਤੇ ਕਰਮ।"
ਪਹਿਲਾਂ ਵੀ ਰਹਿ ਚੁੱਕਾ ਹੈ ਵਿਵਾਦ
ਦੱਸਣਯੋਗ ਹੈ ਕਿ ਮੁਸਕਾਨ ਅਤੇ ਹੰਸਿਕਾ ਮੋਟਵਾਨੀ ਦੇ ਰਿਸ਼ਤੇ ਕਦੇ ਵੀ ਸੁਖਾਵੇਂ ਨਹੀਂ ਰਹੇ। ਮੁਸਕਾਨ ਦਾ ਵਿਆਹ ਹੰਸਿਕਾ ਦੇ ਭਰਾ ਪ੍ਰਸ਼ਾਂਤ ਮੋਟਵਾਨੀ ਨਾਲ ਹੋਇਆ ਸੀ। ਪਿਛਲੇ ਸਾਲ ਦੋਵਾਂ ਪਰਿਵਾਰਾਂ ਵਿਚਾਲੇ ਕਾਨੂੰਨੀ ਲੜਾਈ ਵੀ ਹੋਈ ਸੀ। ਸਤੰਬਰ ਵਿੱਚ ਬੰਬੇ ਹਾਈ ਕੋਰਟ ਨੇ ਹੰਸਿਕਾ ਵੱਲੋਂ ਮੁਸਕਾਨ ਖਿਲਾਫ਼ ਦਰਜ ਐਫ.ਆਈ.ਆਰ. ਨੂੰ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਮਾਂ 'ਤੇ ਵੀ ਲਗਾਏ ਸਨ ਗੰਭੀਰ ਇਲਜ਼ਾਮ
ਮੁਸਕਾਨ ਨੇ ਦਸੰਬਰ 2024 ਵਿੱਚ ਹੰਸਿਕਾ ਦੀ ਮਾਂ ਜੋਤੀ ਮੋਟਵਾਨੀ ਅਤੇ ਪ੍ਰਸ਼ਾਂਤ ਖਿਲਾਫ਼ ਦਾਜ ਅਤੇ ਤਸ਼ੱਦਦ ਸਬੰਧੀ ਮਾਮਲਾ ਦਰਜ ਕਰਵਾਇਆ ਸੀ। ਮੁਸਕਾਨ ਦਾ ਕਹਿਣਾ ਸੀ ਕਿ ਹੰਸਿਕਾ ਦੀ ਮਾਂ ਦੇ ਦਖ਼ਲ ਕਾਰਨ ਹੀ ਉਸਦਾ ਅਤੇ ਪ੍ਰਸ਼ਾਂਤ ਦਾ ਰਿਸ਼ਤਾ ਖ਼ਰਾਬ ਹੋਇਆ।
ਹੰਸਿਕਾ ਤੇ ਸੋਹੇਲ ਦਾ ਵਿਆਹ
ਹੰਸਿਕਾ ਨੇ 4 ਦਸੰਬਰ 2022 ਨੂੰ ਜੈਪੁਰ ਦੇ ਮੁੰਡੋਤਾ ਕਿਲ੍ਹੇ ਵਿੱਚ ਸੋਹੇਲ ਕਥੂਰੀਆ ਨਾਲ ਬੇਹੱਦ ਸ਼ਾਨਦਾਰ ਤਰੀਕੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਸੋਹੇਲ ਨੇ ਪੈਰਿਸ ਦੇ ਆਈਫਲ ਟਾਵਰ ਕੋਲ ਹੰਸਿਕਾ ਨੂੰ ਪ੍ਰਪੋਜ਼ ਕੀਤਾ ਸੀ ਪਰ ਹੁਣ ਮਹਿਜ਼ ਚਾਰ ਸਾਲਾਂ ਵਿੱਚ ਹੀ ਇਹ ਰਿਸ਼ਤਾ ਟੁੱਟ ਗਿਆ ਹੈ।