2 ਘੰਟੇ 8 ਮਿੰਟ ਦੀ ਇਹ ਹੌਰਰ ਫਿਲਮ 2026 'ਚ OTT 'ਤੇ ਬਣੀ ਟ੍ਰੈਂਡਿੰਗ, ਇੱਕ-ਇੱਕ ਸੀਨ ਦੇਖ ਕੇ ਛੁੱਟਣਗੇ ਪਸੀਨੇ
ਇਸ ਫਿਲਮ ਦਾ ਨਾਮ 'ਡੇਥ ਵਿਸਪਰ-3' (Death Whisper-3) ਹੈ। ਇਹ ਫਿਲਮ 2 ਘੰਟੇ 8 ਮਿੰਟ ਦੀ ਹੈ ਅਤੇ ਇਸ ਵੇਲੇ ਓਟੀਟੀ (OTT) 'ਤੇ ਨੰਬਰ-1 'ਤੇ ਟ੍ਰੈਂਡ ਕਰ ਰਹੀ ਹੈ। ਫਿਲਮ ਦੀ ਕਹਾਣੀ 'ਯਾਕ' ਨਾਮ ਦੇ ਕਿਰਦਾਰ ਦੁਆਲੇ ਘੁੰਮਦੀ ਹੈ, ਜੋ ਆਪਣੀ ਸਭ ਤੋਂ ਛੋਟੀ ਭੈਣ 'ਯੀ' ਨੂੰ ਬਚਾਉਣ ਲਈ ਇੱਕ ਖ਼ਤਰਨਾਕ ਸਫ਼ਰ 'ਤੇ ਨਿਕਲਦਾ ਹੈ
Publish Date: Wed, 11 Feb 2026 12:33 PM (IST)
Updated Date: Wed, 11 Feb 2026 12:42 PM (IST)
ਨਵੀਂ ਦਿੱਲੀ : ਸਸਪੈਂਸ ਅਤੇ ਹੌਰਰ ਫਿਲਮਾਂ ਦਾ ਕ੍ਰੇਜ਼ ਅੱਜਕੱਲ੍ਹ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸੇ ਦੌਰਾਨ ਇੱਕ ਅਜਿਹੀ ਫਿਲਮ ਸਾਹਮਣੇ ਆਈ ਹੈ, ਜਿਸ ਦੀ ਗਿਣਤੀ ਇਸ ਸਾਲ ਦੀਆਂ ਸਭ ਤੋਂ ਡਰਾਉਣੀਆਂ ਫਿਲਮਾਂ ਵਿੱਚ ਹੋ ਰਹੀ ਹੈ। ਜੇਕਰ ਤੁਸੀਂ ਇਸ ਨੂੰ ਘਰ ਵਿੱਚ ਇਕੱਲੇ ਬੈਠ ਕੇ ਦੇਖਣ ਦੀ ਹਿੰਮਤ ਕਰਦੇ ਹੋ ਤਾਂ ਹਰ ਪਲ ਤੁਹਾਨੂੰ ਡਰ ਦਾ ਅਹਿਸਾਸ ਹੋਵੇਗਾ।
ਸੱਚੀ ਘਟਨਾ 'ਤੇ ਅਧਾਰਿਤ ਹੈ ਫਿਲਮ
ਇਸ ਫਿਲਮ ਦਾ ਨਾਮ 'ਡੇਥ ਵਿਸਪਰ-3' (Death Whisper-3) ਹੈ। ਇਹ ਫਿਲਮ 2 ਘੰਟੇ 8 ਮਿੰਟ ਦੀ ਹੈ ਅਤੇ ਇਸ ਵੇਲੇ ਓਟੀਟੀ (OTT) 'ਤੇ ਨੰਬਰ-1 'ਤੇ ਟ੍ਰੈਂਡ ਕਰ ਰਹੀ ਹੈ। ਫਿਲਮ ਦੀ ਕਹਾਣੀ 'ਯਾਕ' ਨਾਮ ਦੇ ਕਿਰਦਾਰ ਦੁਆਲੇ ਘੁੰਮਦੀ ਹੈ, ਜੋ ਆਪਣੀ ਸਭ ਤੋਂ ਛੋਟੀ ਭੈਣ 'ਯੀ' ਨੂੰ ਬਚਾਉਣ ਲਈ ਇੱਕ ਖ਼ਤਰਨਾਕ ਸਫ਼ਰ 'ਤੇ ਨਿਕਲਦਾ ਹੈ। ਉਸ ਦੀ ਭੈਣ ਨੂੰ ਇੱਕ ਰਹੱਸਮਈ ਕਲਟ (ਕਬੀਲੇ) ਨੇ ਅਗਵਾ ਕਰ ਲਿਆ ਹੈ। ਇਹ ਫਿਲਮ 1978 ਦੇ ਦਹਾਕੇ 'ਤੇ ਅਧਾਰਿਤ ਹੈ, ਜਿੱਥੇ ਯਾਕ ਨੂੰ ਕਈ ਸ਼ੈਤਾਨੀ ਰੂਹਾਂ ਨਾਲ ਲੜਨਾ ਪੈਂਦਾ ਹੈ। ਜਿੱਥੇ ਪਹਿਲੇ ਦੋ ਭਾਗ ਨਾਵਲ ਤੋਂ ਪ੍ਰੇਰਿਤ ਸਨ, ਉੱਥੇ ਹੀ ਇਹ ਤੀਜਾ ਭਾਗ 1972 ਵਿੱਚ 'ਕੰਚਨਬੁਰੀ ਪ੍ਰਾਂਤ' ਵਿੱਚ ਵਾਪਰੀ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ।
ਕਿੱਥੇ ਦੇਖ ਸਕਦੇ ਹੋ ਇਹ ਫਿਲਮ
ਜੇਕਰ ਤੁਸੀਂ ਵੀ ਆਪਣਾ ਜਿਗਰਾ ਪਰਖਣਾ ਚਾਹੁੰਦੇ ਹੋ ਤਾਂ ਇਹ ਫਿਲਮ ਨੈੱਟਫਲਿਕਸ (Netflix) 'ਤੇ ਉਪਲਬਧ ਹੈ। ਇਸ ਫਿਲਮ ਨੂੰ 4 ਫਰਵਰੀ 2026 ਨੂੰ ਸਟ੍ਰੀਮ ਕੀਤਾ ਗਿਆ ਸੀ। ਫਿਲਮ ਵਿੱਚ 'ਨਾਡੇਚ ਕੁਗਿਮੀਆ' ਨੇ ਯਾਕ ਦਾ ਕਿਰਦਾਰ ਨਿਭਾਇਆ ਹੈ ਅਤੇ ਉਨ੍ਹਾਂ ਦੀ ਭੈਣ ਦਾ ਕਿਰਦਾਰ 'ਨਚਾ ਨੀਨਾ ਜੈਸਿਕਾ ਪੈਡੋਵਨ' ਨੇ ਅਦਾ ਕੀਤਾ ਹੈ। ਫਿਲਮ ਨੂੰ IMDb 'ਤੇ 10 ਵਿੱਚੋਂ 5.2 ਦੀ ਰੇਟਿੰਗ ਮਿਲੀ ਹੈ। ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡਣ ਤੋਂ ਬਾਅਦ ਹੁਣ ਇਹ OTT 'ਤੇ ਧਮਾਲ ਮਚਾ ਰਹੀ ਹੈ।