- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਬਾਰਡਰ 2' (Border 2) ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਇਤਿਹਾਸ ਸਿਰਜ ਰਹੀ ਹੈ। ਜੇ.ਪੀ. ਦੱਤਾ ਦੇ ਨਿਰਦੇਸ਼ਨ ਵਾਲੀ ਪਹਿਲੀ 'ਬਾਰਡਰ' ਵਾਂਗ ਹੀ 'ਬਾਰਡਰ 2' ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਮਹਿਜ਼ 9 ਦਿਨਾਂ ਵਿੱਚ ਹੀ ਇਸ ਫਿਲਮ ਨੇ ਕਈ ਵੱਡੀਆਂ ਜੰਗੀ ਫਿਲਮਾਂ ਨੂੰ ਪਛਾੜ ਕੇ ਇੱਕ ਨਵਾਂ ਇਤਹਾਸ ਸਥਾਪਿਤ ਕਰ ਦਿੱਤਾ ਹੈ।

ਬਾਰਡਰ 2 ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ
'ਬਾਰਡਰ 2' ਨੇ ਦੁਨੀਆ ਭਰ ਵਿੱਚ ਕਈ ਵੱਡੀਆਂ ਫਿਲਮਾਂ ਨੂੰ ਮਾਤ ਦਿੱਤੀ ਹੈ। 'ਬਾਰਡਰ' ਤੋਂ ਇਲਾਵਾ ਕਈ ਅਜਿਹੀਆਂ ਜੰਗੀ ਫਿਲਮਾਂ ਹਨ ਜੋ ਕਮਾਈ ਦੇ ਮਾਮਲੇ ਵਿੱਚ ਸੰਨੀ ਦਿਓਲ ਦੀ 'ਬਾਰਡਰ 2' ਤੋਂ ਪਿੱਛੇ ਰਹਿ ਗਈਆਂ ਹਨ। ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਜੰਗੀ ਫਿਲਮ ਨੇ ਹੁਣ ਤੱਕ ਦੁਨੀਆ ਭਰ ਵਿੱਚ 344 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ। ਤੀਹਰਾ ਸੈਂਕੜਾ ਮਾਰ ਕੇ 'ਬਾਰਡਰ 2' ਸਭ ਤੋਂ ਵੱਧ ਕਮਾਈ ਕਰਨ ਵਾਲੀ ਵਾਰ (War) ਫਿਲਮ ਬਣ ਗਈ ਹੈ।
ਇਸ ਨੇ ਕਮਾਈ ਦੇ ਮਾਮਲੇ ਵਿੱਚ ਕਿਹੜੀਆਂ 10 ਫਿਲਮਾਂ ਨੂੰ ਪਿੱਛੇ ਛੱਡਿਆ ਹੈ, ਦੇਖੋ ਇਹ ਸੂਚੀ:
| ਫਿਲਮ ਦਾ ਨਾਮ | ਕਮਾਈ (ਕਰੋੜਾਂ ਵਿੱਚ) |
| ਬਾਰਡਰ | 3.7 ਕਰੋੜ |
| ਲਕਸ਼ਯ | 40 ਕਰੋੜ |
| ਐਲ.ਓ.ਸੀ. ਕਾਰਗਿਲ | 29.76 ਕਰੋੜ |
| ਪਲਟਨ | 10.22 ਕਰੋੜ |
| ਇੱਕੀਸ | 41.65 ਕਰੋੜ |
| 120 ਬਹਾਦਰ | 24 ਕਰੋੜ |
| ਉਰੀ: ਦਾ ਸਰਜੀਕਲ ਸਟ੍ਰਾਈਕ | 342 ਕਰੋੜ |
| ਕੇਸਰੀ | 207 ਕਰੋੜ |
| ਸੈਮ ਬਹਾਦਰ | 128 ਕਰੋੜ |
| ਫਾਈਟਰ | 344 ਕਰੋੜ |
ਕੀ ਹੈ 'ਬਾਰਡਰ 2' ਦਾ ਬਾਕਸ ਆਫਿਸ ਕਲੈਕਸ਼ਨ?
ਸੰਨੀ ਦਿਓਲ, ਅਹਾਨ ਸ਼ੈੱਟੀ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਨਾਲ ਸਜੀ 'ਬਾਰਡਰ 2' ਘਰੇਲੂ ਬਾਕਸ ਆਫਿਸ 'ਤੇ ਤੂਫਾਨੀ ਰਫਤਾਰ ਨਾਲ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਬੀਤੇ ਦਿਨ ਯਾਨੀ ਸ਼ਨੀਵਾਰ ਨੂੰ 17 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ। ਫਿਲਮ ਦਾ ਕੁੱਲ ਕਲੈਕਸ਼ਨ 252 ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਫਿਲਮ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ 'ਤੇ ਅਧਾਰਿਤ ਹੈ।