ਟੈਲੀਵਿਜ਼ਨ ਅਦਾਕਾਰਾ ਤੇਜਸਵੀ ਪ੍ਰਕਾਸ਼ ਹੁਣ ਇੱਕ ਹੋਰ ਘਰ ਦੀ ਮਾਲਕਣ ਬਣ ਗਈ ਹੈ। ਸਾਲ ਦੀ ਸ਼ੁਰੂਆਤ ਉਸਨੇ ਕਰੋੜਾਂ ਦਾ ਘਰ ਖਰੀਦ ਕੇ ਕੀਤੀ ਹੈ। ਉਸਨੇ ਮੁੰਬਈ ਦੇ ਪੌਸ਼ ਇਲਾਕੇ ਵਿੱਚ ਇੰਨਾ ਮਹਿੰਗਾ ਫਲੈਟ ਖਰੀਦਿਆ ਹੈ ਕਿ ਜਿਸ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਨਵੇਂ ਘਰ ਦੀ ਮਾਲਕਣ ਬਣੀ ਤੇਜਸਵੀ ਪ੍ਰਕਾਸ਼
ਤੇਜਸਵੀ ਪ੍ਰਕਾਸ਼ ਦਾ ਹੁਣ ਨਵਾਂ ਟਿਕਾਣਾ ਮੁੰਬਈ ਦੇ ਬਾਂਦਰਾ ਵੈਸਟ ਵਿੱਚ ਹੈ। CRE ਮੈਟ੍ਰਿਕਸ ਨੂੰ ਮਿਲੇ ਪ੍ਰਾਪਰਟੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ, ਤੇਜਸਵੀ ਨੇ ਬਾਂਦਰਾ ਰੀਕਲੇਮੇਸ਼ਨ ਵਿੱਚ ਕ੍ਰਿਸ਼ਨ ਚੰਦਰ ਮਾਰਗ 'ਤੇ 'ਬੇ ਹਾਈਟਸ' ਵਿੱਚ ਇੱਕ ਫਲੈਟ ਖਰੀਦਿਆ ਹੈ। ਇਹ ਅਪਾਰਟਮੈਂਟ ਲਗਪਗ 1,304 ਸਕੁਏਅਰ ਫੁੱਟ ਦਾ ਹੈ।
ਇੰਨੇ ਕਰੋੜ ਵਿੱਚ ਤੇਜਸਵੀ ਨੇ ਖਰੀਦਿਆ ਘਰ
ਤੇਜਸਵੀ ਪ੍ਰਕਾਸ਼ ਨੇ ਇਸੇ ਮਹੀਨੇ ਇਹ ਅਪਾਰਟਮੈਂਟ ਡਿਵੈਲਪਰ ਐਕਸਲ ਐਂਟਰਪ੍ਰਾਈਜ਼ਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਖਰੀਦਿਆ ਹੈ। ਇਸ ਦੇ ਲਈ ਤੇਜਸਵੀ ਨੇ ਮੋਟੀ ਰਕਮ ਅਦਾ ਕੀਤੀ ਹੈ। ਉਨ੍ਹਾਂ ਨੇ ਇਹ ਘਰ 7.63 ਕਰੋੜ ਰੁਪਏ ਵਿੱਚ ਖਰੀਦਿਆ ਹੈ। 16 ਫਰਵਰੀ 2026 ਨੂੰ ਇਸ ਦੀ ਰਜਿਸਟ੍ਰੇਸ਼ਨ ਹੋ ਗਈ ਹੈ।
ਫਲੈਟ ਦੇ ਨਾਲ ਦੋ ਕਾਰ ਪਾਰਕਿੰਗ ਸਪੇਸ
ਤੇਜਸਵੀ ਪ੍ਰਕਾਸ਼ ਨੇ ਘਰ ਲਈ 38.15 ਲੱਖ ਰੁਪਏ ਦੀ ਸਟੈਂਪ ਡਿਊਟੀ ਦਿੱਤੀ ਹੈ। ਪ੍ਰਾਪਰਟੀ ਦਾ ਕਬਜ਼ਾ 29 ਨਵੰਬਰ 2030 ਨੂੰ ਤੈਅ ਹੈ। ਘਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਫਲੈਟ ਦੇ ਨਾਲ ਦੋ ਕਾਰ ਪਾਰਕਿੰਗ ਸਪੇਸ ਮਿਲੇ ਹਨ। ਜਿਸ ਜਗ੍ਹਾ ਤੇਜਸਵੀ ਨੇ ਫਲੈਟ ਖਰੀਦਿਆ ਹੈ, ਉਹ ਪਹਿਲਾਂ ਹੀ ਵੱਡੀਆਂ ਹਸਤੀਆਂ ਦਾ ਗੜ੍ਹ ਹੈ।
ਤੇਜਸਵੀ ਪ੍ਰਕਾਸ਼ ਦਾ ਵਰਕ ਫਰੰਟ
ਬਿੱਗ ਬੌਸ 15 ਦੀ ਜੇਤੂ ਤੇਜਸਵੀ ਪ੍ਰਕਾਸ਼ 'ਨਾਗਿਨ' ਸ਼ੋਅ ਤੋਂ ਬਾਅਦ ਇਨ੍ਹੀਂ ਦਿਨੀਂ 'ਲਾਫਟਰ ਸ਼ੈਫਸ' ਵਿੱਚ ਨਜ਼ਰ ਆ ਰਹੀ ਹੈ। ਭਾਰਤੀ ਸਿੰਘ ਦੇ ਇਸ ਸ਼ੋਅ ਵਿੱਚ ਤੇਜਸਵੀ ਦੇ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਕਰਨ ਕੁੰਦਰਾ ਵੀ ਹਨ।