ਸਮ੍ਰਿਤੀ ਮੰਧਾਨਾ ਵੈਡਿੰਗ ਡਰਾਮਾ : ਵਿਆਹ ਵਾਲੇ ਦਿਨ ਹਸਪਤਾਲ 'ਚ ਸਨ ਪਿਤਾ? ਨੰਦਿਸ਼ ਸੰਧੂ ਨੇ ਦੱਸੀ ਉਸ ਰਾਤ ਦੀ ਹਕੀਕਤ !
ਜੋ 'ਤਸਕਰੀ' ਵੈੱਬ ਸੀਰੀਜ਼ ਵਿੱਚ ਨਜ਼ਰ ਆਏ ਹਨ, ਨੇ ਕਿਹਾ ਕਿ ਇਸ ਵਿਵਾਦ ਵਿੱਚ ਸਿਰਫ਼ ਪਲਾਸ਼ 'ਤੇ ਦੋਸ਼ ਲਗਾਉਣੇ ਗਲਤ ਹਨ। ਉਨ੍ਹਾਂ ਕਿਹਾ, "ਬਿਹਤਰ ਹੈ ਕਿ ਅਜੇ ਇਸ ਮਾਮਲੇ ਵਿੱਚ ਕੁਝ ਨਾ ਕਿਹਾ ਜਾਵੇ ਅਤੇ ਪਲਾਸ਼ ਨੂੰ ਵੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇ।"
Publish Date: Thu, 05 Feb 2026 11:26 AM (IST)
Updated Date: Thu, 05 Feb 2026 11:35 AM (IST)
ਐਂਟਰਟੇੇਨਮੈਂਟ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਗਾਇਕ-ਨਿਰਦੇਸ਼ਕ ਪਲਾਸ਼ ਮੁਛਲ ਦਾ ਵਿਆਹ ਟੁੱਟਣ ਦੀ ਖ਼ਬਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾਈ ਹੋਈ ਹੈ। ਇਹ ਜੋੜਾ ਨਵੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲਾ ਸੀ ਪਰ ਵਿਆਹ ਵਾਲੇ ਦਿਨ ਹੀ ਸਭ ਕੁਝ ਰੁਕ ਗਿਆ। ਹੁਣ ਇਸ ਮਾਮਲੇ 'ਤੇ ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਸ਼ਾਮਲ ਹੋਏ ਅਦਾਕਾਰ ਨੰਦਿਸ਼ ਸੰਧੂ ਨੇ ਆਪਣਾ ਪੱਖ ਰੱਖਿਆ ਹੈ।
ਨੰਦਿਸ਼ ਸੰਧੂ ਦੇ ਬਿਆਨ ਦੀਆਂ ਮੁੱਖ ਗੱਲਾਂ
ਨੰਦਿਸ਼ ਸੰਧੂ, ਜੋ 'ਤਸਕਰੀ' ਵੈੱਬ ਸੀਰੀਜ਼ ਵਿੱਚ ਨਜ਼ਰ ਆਏ ਹਨ, ਨੇ ਕਿਹਾ ਕਿ ਇਸ ਵਿਵਾਦ ਵਿੱਚ ਸਿਰਫ਼ ਪਲਾਸ਼ 'ਤੇ ਦੋਸ਼ ਲਗਾਉਣੇ ਗਲਤ ਹਨ। ਉਨ੍ਹਾਂ ਕਿਹਾ, "ਬਿਹਤਰ ਹੈ ਕਿ ਅਜੇ ਇਸ ਮਾਮਲੇ ਵਿੱਚ ਕੁਝ ਨਾ ਕਿਹਾ ਜਾਵੇ ਅਤੇ ਪਲਾਸ਼ ਨੂੰ ਵੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇ।" ਨੰਦਿਸ਼ ਨੇ ਪੁਸ਼ਟੀ ਕੀਤੀ ਕਿ ਉਹ ਖੁਦ ਵਿਆਹ ਲਈ ਸਾਂਗਲੀ ਗਏ ਸਨ। ਉਨ੍ਹਾਂ ਦੱਸਿਆ, "ਸਮ੍ਰਿਤੀ ਦੇ ਪਿਤਾ ਦੀ ਤਬੀਅਤ ਵਾਕਈ ਖਰਾਬ ਸੀ ਅਤੇ ਉਹ ਹਸਪਤਾਲ ਵਿੱਚ ਸਨ। ਇਹੀ ਕਾਰਨ ਸੀ ਕਿ ਵਿਆਹ ਨੂੰ ਅੱਗੇ ਪਾਇਆ ਗਿਆ (Postpone ਕੀਤਾ ਗਿਆ)।" ਵਿਆਹ ਟੁੱਟਣ ਤੋਂ ਬਾਅਦ ਪਲਾਸ਼ 'ਤੇ ਸਮ੍ਰਿਤੀ ਨੂੰ ਧੋਖਾ ਦੇਣ ਦੇ ਇਲਜ਼ਾਮ ਲੱਗੇ ਸਨ। ਨੰਦਿਸ਼ ਨੇ ਕਿਹਾ ਕਿ ਸਿਰਫ਼ ਇੱਕ ਪਾਸੇ ਦੀਆਂ ਗੱਲਾਂ ਸੁਣ ਕੇ ਪਲਾਸ਼ ਨੂੰ ਨਿਸ਼ਾਨਾ ਬਣਾਉਂਦੇ ਦੇਖ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ।
ਕੀ ਸੀ ਪੂਰਾ ਮਾਮਲਾ
ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁਛਲ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਮਹਿੰਦੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਵਿਆਹ ਵਾਲੇ ਦਿਨ ਖ਼ਬਰ ਆਈ ਕਿ ਵਿਆਹ ਰੁਕ ਗਿਆ ਹੈ। ਸ਼ੁਰੂਆਤ ਵਿੱਚ ਸਮ੍ਰਿਤੀ ਦੇ ਪਿਤਾ ਦੀ ਸਿਹਤ ਨੂੰ ਕਾਰਨ ਦੱਸਿਆ ਗਿਆ ਪਰ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪਲਾਸ਼ ਦੇ ਖਿਲਾਫ ਗੱਲਾਂ ਹੋਣ ਲੱਗੀਆਂ। ਚਰਚਾ ਇਹ ਵੀ ਸੀ ਕਿ ਪਲਾਸ਼ ਵੱਲੋਂ ਕਥਿਤ ਤੌਰ 'ਤੇ ਧੋਖਾ ਦਿੱਤੇ ਜਾਣ ਕਾਰਨ ਰਿਸ਼ਤੇ ਵਿੱਚ ਦੂਰੀ ਆ ਗਈ ਹੈ।