ਹੋਲੀ ਮੌਕੇ ਸ਼ਹੀਦਾਂ ਨੂੰ ਨਮਨ: ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਲਾਂਚ ਕੀਤੀ ਖ਼ਾਸ ਫ਼ਿਲਮ #EkMutthiGulaal
ਜਦੋਂ ਪੂਰਾ ਦੇਸ਼ ਹੋਲੀ ਦੇ ਤਿਉਹਾਰ ਨੂੰ ਰੰਗਾਂ ਅਤੇ ਖੁਸ਼ੀਆਂ ਨਾਲ ਮਨਾਂ ਰਿਹਾ ਹੈ, ਉਸ ਸਮੇਂ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਕੁਲਾਧਿਪਤੀ ਡਾ. ਅਸ਼ੋਕ ਕੁਮਾਰ ਮਿੱਤਲ ਨੇ ਇਸ ਹੋਲੀ ਨੂੰ ਯਾਦਗਾਰ ਬਣਾਉਣ ਲਈ “#EkMutthiGulaal” ਨਾਮ ਦੀ ਇਕ ਦਿਲ ਨੂੰ ਛੂਹਣ ਵਾਲੀ ਸ਼ਰਧਾਂਜਲੀ ਫਿਲਮ ਜਾਰੀ ਕੀਤੀ। ਇਸ ਫਿਲਮ ਵਿੱਚ ਇੱਕ ਫੌਜੀ ਅਧਿਕਾਰੀ ਪਿਤਾ ਅਤੇ ਉਸ ਦੀ ਛੋਟੀ ਧੀ ਦਰਮਿਆਨ ਇੱਕ ਸ਼ਾਂਤ ਅਤੇ ਭਾਵੁਕ ਗੱਲਬਾਤ ਦਿਖਾਈ ਗਈ ਹੈ।
Publish Date: Thu, 05 Mar 2026 11:23 AM (IST)
Updated Date: Thu, 05 Mar 2026 11:25 AM (IST)

ਜਲੰਧਰ : ਜਦੋਂ ਪੂਰਾ ਦੇਸ਼ ਹੋਲੀ ਦੇ ਤਿਉਹਾਰ ਨੂੰ ਰੰਗਾਂ ਅਤੇ ਖੁਸ਼ੀਆਂ ਨਾਲ ਮਨਾਂ ਰਿਹਾ ਹੈ, ਉਸ ਸਮੇਂ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਕੁਲਾਧਿਪਤੀ ਡਾ. ਅਸ਼ੋਕ ਕੁਮਾਰ ਮਿੱਤਲ ਨੇ ਇਸ ਹੋਲੀ ਨੂੰ ਯਾਦਗਾਰ ਬਣਾਉਣ ਲਈ “#EkMutthiGulaal” ਨਾਮ ਦੀ ਇਕ ਦਿਲ ਨੂੰ ਛੂਹਣ ਵਾਲੀ ਸ਼ਰਧਾਂਜਲੀ ਫਿਲਮ ਜਾਰੀ ਕੀਤੀ। ਇਸ ਫਿਲਮ ਵਿੱਚ ਇੱਕ ਫੌਜੀ ਅਧਿਕਾਰੀ ਪਿਤਾ ਅਤੇ ਉਸ ਦੀ ਛੋਟੀ ਧੀ ਦਰਮਿਆਨ ਇੱਕ ਸ਼ਾਂਤ ਅਤੇ ਭਾਵੁਕ ਗੱਲਬਾਤ ਦਿਖਾਈ ਗਈ ਹੈ। ਲਾਲ ਰੰਗ ਬਾਰੇ ਗੱਲ ਕਰਦੇ ਹੋਏ ਪਿਤਾ ਕਹਿੰਦੇ ਹਨ ਕਿ ਉਹਨਾਂ ਲਈ ਇਹ ਸਿਰਫ਼ ਖੁਸ਼ੀ ਦਾ ਰੰਗ ਨਹੀਂ, ਸਗੋਂ ਹਿੰਮਤ, ਕੁਰਬਾਨੀ ਅਤੇ ਆਜ਼ਾਦੀ ਦੀ ਅਣਦੇਖੀ ਕੀਮਤ ਦਾ ਪ੍ਰਤੀਕ ਵੀ ਹੈ। ਇਹ ਫਿਲਮ ਦਰਸ਼ਕਾਂ ਨੂੰ ਯਾਦ ਦਿਵਾਉਂਦੀ ਹੈ ਕਿ ਸਾਡੇ ਤਿਉਹਾਰਾਂ ਦੀ ਖੁਸ਼ੀ ਉਹਨਾਂ ਸੈਨਿਕਾਂ ਦੀ ਬਹਾਦਰੀ ਕਰਕੇ ਸੰਭਵ ਹੈ ਜੋ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਅਕਸਰ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਡਾ. ਮਿੱਤਲ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਹੋਲੀ ਦੀ ਖੁਸ਼ੀ ਨੂੰ ਸੈਨਿਕਾਂ ਪ੍ਰਤੀ ਧੰਨਵਾਦ ਜਤਾਉਣ ਦੇ ਇਕ ਖਾਸ ਪਲ ਵਿੱਚ ਬਦਲਣ। ਉਨ੍ਹਾਂ ਹਰ ਇਕ ਨਾਗਰਿਕ ਨੂੰ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਇਕ ਮੁੱਠੀ ਲਾਲ ਗੁਲਾਲ ਅਰਪਣ ਕਰਨ ਲਈ ਕਿਹਾ।
ਡਾ. ਮਿੱਤਲ ਨੇ ਕਿਹਾ ਕਿ ਸਾਡੇ ਸੈਨਿਕ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਤਾਂ ਜੋ ਅਸੀਂ ਅਮਨ ਨਾਲ ਜੀ ਸਕੀਏ, ਤਿਉਹਾਰ ਮਨਾ ਸਕੀਏ ਅਤੇ ਸੁਪਨੇ ਦੇਖ ਸਕੀਏ। ਜਦੋਂ ਅਸੀਂ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਦੇ ਪਲ ਬਿਤਾਂਦੇ ਹਾਂ, ਤਦ ਕੁਝ ਪਰਿਵਾਰ ਅਜੇਹੇ ਵੀ ਹੁੰਦੇ ਹਨ ਜਿਨ੍ਹਾਂ ਕੋਲ ਆਪਣੇ ਪਿਆਰਿਆਂ ਦੀਆਂ ਸਿਰਫ਼ ਯਾਦਾਂ ਹੀ ਰਹਿ ਜਾਂਦੀਆਂ ਹਨ। ਇਸ ਹੋਲੀ ਆਓ ਅਸੀਂ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ। ਆਓ ਭਾਰਤ ਦੇ ਬਹਾਦੁਰ ਸੈਨਿਕਾਂ ਲਈ ਇਕ ਮੁੱਠੀ ਗੁਲਾਲ ਧੰਨਵਾਦ, ਸਨਮਾਨ ਅਤੇ ਪਿਆਰ ਦੀ ਨਿਸ਼ਾਨੀ ਵਜੋਂ ਅਰਪਣ ਕਰੀਏ।
ਇਸ ਪਹਿਲ ਨੂੰ ਪਹਿਲਾਂ ਹੀ ਕਾਫ਼ੀ ਵਧੀਆ ਪ੍ਰਤੀਕ੍ਰਿਆ ਮਿਲ ਰਹੀ ਹੈ। ਕਈ ਦੇਸ਼ਵਾਸੀ, ਵਿਦਿਆਰਥੀ ਅਤੇ ਪਰਿਵਾਰ ਇਸ ਮੁਹਿੰਮ ਨਾਲ ਜੁੜ ਰਹੇ ਹਨ, ਸ਼ਹੀਦਾਂ ਨੂੰ ਸਮਰਪਿਤ ਛੋਟੀਆਂ ਵੀਡੀਓਜ਼ ਸਾਂਝੀਆਂ ਕਰ ਰਹੇ ਹਨ ਅਤੇ ਉਹਨਾਂ ਦੀ ਯਾਦ ਵਿੱਚ ਲਾਲ ਗੁਲਾਲ ਅਰਪਣ ਕਰ ਰਹੇ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਡਾ. ਮਿੱਤਲ ਨੇ ਵਿਦਿਆਰਥੀਆਂ ਨਾਲ ਮਿਲ ਕੇ ਹਵਾ ਵਿੱਚ ਲਾਲ ਗੁਲਾਲ ਉਡਾ ਕੇ ਅਤੇ ਇਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਹ ਕਦਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵੇਂ ਰੰਗ ਫਿੱਕੇ ਪੈ ਜਾਣ, ਪਰ ਕੁਰਬਾਨੀ ਦੀ ਅਹਿਮੀਅਤ ਕਦੇ ਘੱਟ ਨਹੀਂ ਹੁੰਦੀ।