ਹਸਪਤਾਲ ਤੋਂ ਜਲਦ ਮਿਲੇਗੀ ਸਲੀਮ ਖਾਨ ਨੂੰ ਛੁੱਟੀ, ਸਲਮਾਨ ਖਾਨ ਦੇ ਪਿਤਾ ਦੀ ਸਿਹਤ 'ਤੇ ਆਇਆ ਤਾਜ਼ਾ ਅਪਡੇਟ
ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਉਨ੍ਹਾਂ ਦੀ ਸਿਹਤ ਵਿੱਚ ਹੁਣ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਨਿਊਜ਼ 18 ਦੀ ਰਿਪੋਰਟ ਅਨੁਸਾਰ, ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ ਅਤੇ ਉਹ ਆਪਣੇ ਘਰ ਗਲੈਕਸੀ ਅਪਾਰਟਮੈਂਟ ਵਾਪਸ ਜਾ ਸਕਣਗੇ। ਫਿਲਹਾਲ ਉਹ ਸੀਨੀਅਰ ਡਾਕਟਰ ਜਲੀਲ ਪਾਰਕਰ ਦੀ ਦੇਖ-ਰੇਖ ਹੇਠ ਹਨ।
Publish Date: Tue, 10 Mar 2026 12:58 PM (IST)
Updated Date: Tue, 10 Mar 2026 01:05 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਮਸ਼ਹੂਰ ਫ਼ਿਲਮ ਲੇਖਕ ਸਲੀਮ ਖਾਨ ਪਿਛਲੇ ਤਿੰਨ ਹਫ਼ਤਿਆਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ। 'ਮਾਈਨਰ ਬ੍ਰੇਨ ਹੈਮਰੇਜ' ਅਤੇ ਕਲੌਟਿੰਗ (ਖੂਨ ਦੇ ਜੰਮਣ) ਕਾਰਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਹੁਣ ਖ਼ਬਰ ਆ ਰਹੀ ਹੈ ਕਿ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਸਲੀਮ ਖਾਨ ਨੂੰ 17 ਫਰਵਰੀ ਦੀ ਸਵੇਰ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਲਮਾਨ ਖਾਨ ਦੇ ਫੈਮਿਲੀ ਡਾਕਟਰ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲੈ ਕੇ ਗਏ ਸਨ। ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਉਨ੍ਹਾਂ ਦੀ ਸਿਹਤ ਵਿੱਚ ਹੁਣ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਨਿਊਜ਼ 18 ਦੀ ਰਿਪੋਰਟ ਅਨੁਸਾਰ, ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ ਅਤੇ ਉਹ ਆਪਣੇ ਘਰ ਗਲੈਕਸੀ ਅਪਾਰਟਮੈਂਟ ਵਾਪਸ ਜਾ ਸਕਣਗੇ। ਫਿਲਹਾਲ ਉਹ ਸੀਨੀਅਰ ਡਾਕਟਰ ਜਲੀਲ ਪਾਰਕਰ ਦੀ ਦੇਖ-ਰੇਖ ਹੇਠ ਹਨ।
ਦਿੱਗਜ ਹਸਤੀਆਂ ਪਹੁੰਚੀਆਂ ਹਾਲ ਪੁੱਛਣ
ਸਲੀਮ ਖਾਨ ਦੀ ਸਿਹਤ ਦਾ ਹਾਲ ਜਾਣਨ ਲਈ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਹਸਪਤਾਲ ਪਹੁੰਚੇ, ਜਿਨ੍ਹਾਂ ਵਿੱਚ ਸ਼ਾਹਰੁਖ ਖਾਨ, ਆਮਿਰ ਖਾਨ, ਸ਼ਿਲਪਾ ਸ਼ੈੱਟੀ, ਜਾਵੇਦ ਅਖ਼ਤਰ ਅਤੇ ਸੰਜੇ ਦੱਤ ਸ਼ਾਮਲ ਹਨ। ਆਮਿਰ ਖਾਨ ਨੇ ਦੱਸਿਆ ਸੀ ਕਿ ਸਲੀਮ ਸਾਹਿਬ ਹੁਣ ਖ਼ਤਰੇ ਤੋਂ ਬਾਹਰ ਹਨ ਪਰ ਅਜੇ ਵੀ ਆਈਸੀਯੂ (ICU) ਵਿੱਚ ਹਨ।
ਸਲੀਮ ਖਾਨ ਦਾ ਸ਼ਾਨਦਾਰ ਕਰੀਅਰ
ਸਲੀਮ ਖਾਨ ਨੇ ਜਾਵੇਦ ਅਖ਼ਤਰ ਨਾਲ ਮਿਲ ਕੇ ਲਗਪਗ 24 ਬਲਾਕਬਸਟਰ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਸ਼ੋਲੇ, ਜ਼ੰਜੀਰ, ਦੀਵਾਰ, ਸੀਤਾ ਔਰ ਗੀਤਾ ਅਤੇ ਮਿਸਟਰ ਇੰਡੀਆ ਵਰਗੇ ਨਾਮ ਸ਼ਾਮਲ ਹਨ।