ਸਬਰੀਮਾਲਾ ਸੋਨਾ ਚੋਰੀ ਕੇਸ: ਪੁਲਿਸ ਦੀ ਰਾਡਾਰ 'ਤੇ ਆਏ ਅਦਾਕਾਰ ਜੈਰਾਮ; ਕਈ ਘੰਟੇ ਚੱਲੀ ਪੁੱਛਗਿੱਛ, ਵੱਡੇ ਖੁਲਾਸੇ ਦੀ ਉਮੀਦ
ਸਬਰੀਮਾਲਾ ਦੇ ਭਗਵਾਨ ਅਈਅੱਪਾ ਮੰਦਰ ਵਿਚ ਮੂਰਤੀਆਂ ਤੇ ਗਰਭਗ੍ਰਿਹ ਦੇ ਦਰਵਾਜ਼ਿਆਂ ਤੋਂ ਸੋਨਾ ਗਾਇਬ ਹੋਣ ਦਾ ਮਾਮਲੇ ਵਿਚ ਜਾਂਚ ਅੱਗੇ ਵੱਧ ਰਹੀ ਹੈ। ਇਸ ਸਬੰਧ ਵਿਚ ਪੁਲਿਸ ਦੀ ਖ਼ਾਸ ਜਾਂਚ ਟੀਮ (ਐੱਸਆਈਟੀ) ਨੇ ਪ੍ਰਸਿੱਧ ਫਿਲਮ ਕਲਾਕਾਰ ਜੈਰਾਮ ਕੋਲੋਂ ਪੁੱਛਗਿੱਛ ਕੀਤੀ ਹੈ। ਐੱਸਆਈਟੀ ਦੇ ਅਧਿਕਾਰੀਆਂ ਨੇ ਹਾਲ ਹੀ ਵਿਚ ਚੇਨਈ ਸਥਿਤ ਜੈਰਾਮ ਦੇ ਘਰ ਪੁੱਜ ਕੇ ਉਸ ਨੂੰ ਕਈ ਸਵਾਲ ਕੀਤੇ। ਇਹ ਪੁੱਛਗਿੱਛ ਮੰਦਰ ਦੀਆਂ ਮੂਰਤੀਆਂ ਅਤੇ ਗਰਭਗ੍ਰਿਹ ਦੇ ਦਰਵਾਜਿਆਂ ਤੋਂ ਸੋਨਾ ਚੋਰੀ ਹੋਣ ਦੇ ਦੋਸ਼ਾਂ ਨਾਲ ਜੁੜੀ ਰਹੀ।
Publish Date: Sat, 31 Jan 2026 11:43 AM (IST)
Updated Date: Sat, 31 Jan 2026 11:44 AM (IST)
ਤਿਰੁਅਨੰਤਪੁਰਮ (ਪੀਟੀਆਈ) : ਸਬਰੀਮਾਲਾ ਦੇ ਭਗਵਾਨ ਅਈਅੱਪਾ ਮੰਦਰ ਵਿਚ ਮੂਰਤੀਆਂ ਤੇ ਗਰਭਗ੍ਰਿਹ ਦੇ ਦਰਵਾਜ਼ਿਆਂ ਤੋਂ ਸੋਨਾ ਗਾਇਬ ਹੋਣ ਦਾ ਮਾਮਲੇ ਵਿਚ ਜਾਂਚ ਅੱਗੇ ਵੱਧ ਰਹੀ ਹੈ। ਇਸ ਸਬੰਧ ਵਿਚ ਪੁਲਿਸ ਦੀ ਖ਼ਾਸ ਜਾਂਚ ਟੀਮ (ਐੱਸਆਈਟੀ) ਨੇ ਪ੍ਰਸਿੱਧ ਫਿਲਮ ਕਲਾਕਾਰ ਜੈਰਾਮ ਕੋਲੋਂ ਪੁੱਛਗਿੱਛ ਕੀਤੀ ਹੈ। ਐੱਸਆਈਟੀ ਦੇ ਅਧਿਕਾਰੀਆਂ ਨੇ ਹਾਲ ਹੀ ਵਿਚ ਚੇਨਈ ਸਥਿਤ ਜੈਰਾਮ ਦੇ ਘਰ ਪੁੱਜ ਕੇ ਉਸ ਨੂੰ ਕਈ ਸਵਾਲ ਕੀਤੇ। ਇਹ ਪੁੱਛਗਿੱਛ ਮੰਦਰ ਦੀਆਂ ਮੂਰਤੀਆਂ ਅਤੇ ਗਰਭਗ੍ਰਿਹ ਦੇ ਦਰਵਾਜਿਆਂ ਤੋਂ ਸੋਨਾ ਚੋਰੀ ਹੋਣ ਦੇ ਦੋਸ਼ਾਂ ਨਾਲ ਜੁੜੀ ਰਹੀ।
ਜਾਂਚ ਟੀਮ ਨੇ ਅਦਾਕਾਰ ਜੈਰਾਮ ਤੋਂ ਮੁੱਖ ਮੁਲਜ਼ਮ ਉਨੀਕ੍ਰਿਸ਼ਨ ਨਾਲ ਉਸ ਦੇ ਸਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪੁਲਿਸ ਨੇ ਉਸ ਕੋਲੋਂ ਇਹ ਵੀ ਪੁੱਛਿਆ ਕਿ ਉਹ ਕਿੰਨੀ ਵਾਰੀ ਉਨੀਕ੍ਰਿਸ਼ਨ ਨਾਲ ਪੂਜਾ ਵਿਚ ਸ਼ਾਮਲ ਹੋਇਆ ਸੀ? ਕੀ ਦੋਵਾਂ ਜਣਿਆਂ ਦਰਮਿਆਨ ਕੋਈ ਵਿੱਤੀ ਲੈਣ-ਦੇਣ ਹੋਇਆ ਸੀ? ਯਾਦ ਰਹੇ ਕਿ 2019 ਵਿਚ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਜੈਰਾਮ, ਉਨੀਕ੍ਰਿਸ਼ਨ ਦੇ ਨਾਲ ਪੂਜਾ ਵਿਚ ਮੌਜੂਦ ਨਜ਼ਰ ਆਇਆ ਸੀ।