ਰਾਜਪਾਲ ਯਾਦਵ ਨੇ ਚੈੱਕ ਬਾਊਂਸ ਕੇਸ 'ਤੇ ਤੋੜੀ ਚੁੱਪ : "5 ਕਰੋੜ ਰੁਪਏ ਲੈਣ ਦਾ ਇਹ ਤਰੀਕਾ ਨਹੀਂ..."
ਰਾਜਪਾਲ ਨੇ ਕਿਹਾ ਕਿ ਉਹ ਪਿਛਲੇ 12-13 ਸਾਲਾਂ ਤੋਂ ਇਸ 5 ਕਰੋੜ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਅਤੇ ਹਾਈਕੋਰਟ ਸਮੇਤ ਹਰ ਜਗ੍ਹਾ ਜਾਣ ਲਈ ਤਿਆਰ ਹਨ ਪਰ ਉਨ੍ਹਾਂ ਨੇ ਪੈਸੇ ਵਾਪਸ ਲੈਣ ਦੇ ਤਰੀਕੇ 'ਤੇ ਸਵਾਲ ਚੁੱਕਦਿਆਂ ਕਿਹਾ, "ਪਬਲਿਕ ਦੇ ਵਿਚਕਾਰ 5 ਕਰੋੜ ਰੁਪਏ ਲੈਣ ਦਾ ਇਹ ਸਹੀ ਤਰੀਕਾ ਨਹੀਂ ਹੈ।"
Publish Date: Sun, 01 Mar 2026 10:29 AM (IST)
Updated Date: Sun, 01 Mar 2026 10:36 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਅੱਜਕੱਲ੍ਹ ਆਪਣੇ 15 ਸਾਲ ਪੁਰਾਣੇ ਚੈੱਕ ਬਾਊਂਸ ਕੇਸ ਕਾਰਨ ਚਰਚਾ ਵਿੱਚ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਫਿਲਹਾਲ ਉਹ ਅੰਤਰਿਮ ਜ਼ਮਾਨਤ 'ਤੇ ਬਾਹਰ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਹੈ।
ਜਦੋਂ ਰਾਜਪਾਲ ਯਾਦਵ ਤੋਂ ਪੁੱਛਿਆ ਗਿਆ ਕਿ ਉਨ੍ਹਾਂ 'ਤੇ ਅਜੇ ਵੀ ਕਾਨੂੰਨੀ ਕਾਰਵਾਈ ਦੀ 'ਤਲਵਾਰ' ਲਟਕ ਰਹੀ ਹੈ ਤਾਂ ਉਨ੍ਹਾਂ ਨੇ ਬੜੇ ਬੇਬਾਕ ਅੰਦਾਜ਼ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ, "ਤਲਵਾਰ ਨਾ ਪਹਿਲਾਂ ਲਟਕ ਰਹੀ ਸੀ, ਨਾ ਹੁਣ ਹੈ ਅਤੇ ਨਾ ਹੀ ਕੱਲ੍ਹ ਹੋਵੇਗੀ। ਮੇਰੇ ਕੋਲ ਕੁਝ ਵੀ ਲੁਕਾਉਣ ਲਈ ਨਹੀਂ ਹੈ।"
5 ਕਰੋੜ ਦੇ ਲੋਨ 'ਤੇ ਨਾਰਾਜ਼ਗੀ
ਰਾਜਪਾਲ ਨੇ ਕਿਹਾ ਕਿ ਉਹ ਪਿਛਲੇ 12-13 ਸਾਲਾਂ ਤੋਂ ਇਸ 5 ਕਰੋੜ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਅਤੇ ਹਾਈਕੋਰਟ ਸਮੇਤ ਹਰ ਜਗ੍ਹਾ ਜਾਣ ਲਈ ਤਿਆਰ ਹਨ ਪਰ ਉਨ੍ਹਾਂ ਨੇ ਪੈਸੇ ਵਾਪਸ ਲੈਣ ਦੇ ਤਰੀਕੇ 'ਤੇ ਸਵਾਲ ਚੁੱਕਦਿਆਂ ਕਿਹਾ, "ਪਬਲਿਕ ਦੇ ਵਿਚਕਾਰ 5 ਕਰੋੜ ਰੁਪਏ ਲੈਣ ਦਾ ਇਹ ਸਹੀ ਤਰੀਕਾ ਨਹੀਂ ਹੈ।"
ਫਿਲਮ 'ਤੇ ਹੋਇਆ ਸੀ ਵੱਡਾ ਖਰਚਾ
ਰਾਜਪਾਲ ਯਾਦਵ ਨੇ ਸਾਲ 2010 ਵਿੱਚ ਆਪਣੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ 5 ਕਰੋੜ ਦਾ ਕਰਜ਼ਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਫਿਲਮ 'ਤੇ ਲਗਪਗ 20-22 ਕਰੋੜ ਰੁਪਏ ਖਰਚ ਹੋਏ ਸਨ। ਉਨ੍ਹਾਂ ਅਨੁਸਾਰ, ਜਦੋਂ ਕੋਈ ਅਣਜਾਣ ਵਿਅਕਤੀ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੰਮ ਵਿਗੜ ਜਾਂਦਾ ਹੈ।
ਕੇਸ ਦਾ ਪਿਛੋਕੜ
ਰਾਜਪਾਲ ਯਾਦਵ ਨੇ ਆਪਣੀ ਫਿਲਮ ਲਈ ਲੋਨ ਲਿਆ ਸੀ, ਜਿਸ ਨੂੰ ਮੋੜਨ ਵੇਲੇ ਦਿੱਤੇ ਗਏ ਚੈੱਕ ਬਾਊਂਸ ਹੋ ਗਏ ਸਨ। ਇਸੇ ਕਾਰਨ ਉਨ੍ਹਾਂ ਨੂੰ ਕਈ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।